ਅਲਬਾਮਾ, 16 ਫਰਵਰੀ : ਅਮਰੀਕਾ ਦੇ ਅਲਬਾਮਾ ਵਿੱਚ ਇੱਕ ਬਲੈਕ ਹਾਕ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਟੈਨੇਸੀ ਨੈਸ਼ਨਲ ਗਾਰਡ ਦਾ UH-60A ਹੈਲੀਕਾਪਟਰ ਸੀ ਜੋ ਰੁਟੀਨ ਟਰੇਨਿੰਗ 'ਤੇ ਸੀ। ਮੈਡੀਸਨ ਪੁਲਿਸ ਅਧਿਕਾਰੀਆਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 3 ਵਜੇ ਦੇ ਕਰੀਬ 911 'ਤੇ ਕਾਲ ਆਈ। ਕਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ, ਜਿਸ ਵਿਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਹੈਲੀਕਾਪਟਰ ਕ੍ਰੈਸ਼ ਕਿਉਂ ਹੋਇਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਨੈਸ਼ਨਲ ਗਾਰਡ ਦੇ ਅਧਿਕਾਰੀ ਨੇ ਕਿਹਾ ਕਿ ਬਾਕੀ ਫੌਜੀ ਜਹਾਜ਼ਾਂ ਵਾਂਗ ਇਸ ਹੈਲੀਕਾਪਟਰ ਦੇ ਕਰੈਸ਼ ਹੋਣ ਦੀ ਵੀ ਜਾਂਚ ਕੀਤੀ ਜਾਵੇਗੀ। ਹਾਦਸੇ ਦੇ ਮੱਦੇਨਜ਼ਰ ਇਲਾਕੇ 'ਚ ਆਵਾਜਾਈ ਵਿਵਸਥਾ ਠੱਪ ਕਰ ਦਿੱਤੀ ਗਈ ਹੈ। UH-60A ਬਲੈਕ ਹਾਕ ਅਮਰੀਕੀ ਫੌਜ ਦਾ ਇੱਕ ਹੈਲੀਕਾਪਟਰ ਹੈ ਜੋ ਇੱਕ ਸਮੇਂ ਵਿੱਚ ਹਥਿਆਰਾਂ ਸਮੇਤ 11 ਸੈਨਿਕਾਂ ਨੂੰ ਲਿਜਾ ਸਕਦਾ ਹੈ। ਇਸ ਦੀ ਵੱਧ ਤੋਂ ਵੱਧ ਸਮਰੱਥਾ 14 ਸੈਨਿਕਾਂ ਦੀ ਹੈ। ਹਾਲਾਂਕਿ, ਘੱਟ ਹਥਿਆਰਾਂ ਦੇ ਨਾਲ, ਇਹ 20 ਸੈਨਿਕਾਂ ਨੂੰ ਵੀ ਲਿਜਾਣ ਦੇ ਸਮਰੱਥ ਹੈ।