ਗੋਲਡੀ ਬਰਾੜ ਆਪਣੀ ਜਾਨ ਬਚਾਉਣ ਲਈ ਕਰ ਰਿਹਾ ਭੱਜ-ਨੱਠ, ਏਜੰਸੀਆਂ ਨੇ ਗੈਂਗਸਟਰ ਦੇ ਟਿਕਾਣੇ ਦਾ ਲਗਾਇਆ ਪਤਾ

ਫਰਿਜ਼ਨੋ, 28 ਸਤੰਬਰ : ਖਾਲਿਸਤਾਨੀ-ਗੈਂਗਸਟਰਾਂ ਦੇ ਗਠਜੋੜ ਖਿਲਾਫ ਜਦੋਂ ਤੋਂ ਭਾਰਤੀ ਏਜੰਸੀਆਂ ਨੇ ਕੌਮਾਂਤਰੀ ਪੱਧਰ 'ਤੇ ਕਾਰਵਾਈ ਤੇਜ਼ ਕੀਤੀ ਹੈ, ਉਦੋਂ ਤੋਂ ਇਨ੍ਹਾਂ ਅਪਰਾਧੀਆਂ ਨੇ ਆਪਣੀ ਜਾਨ ਬਚਾਉਣ ਲਈ ਵਿਦੇਸ਼ਾਂ 'ਚ ਨਵੇਂ ਟਿਕਾਣਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੀਆਂ ਖੁਫੀਆ ਏਜੰਸੀਆਂ ਮੁਤਾਬਕ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਕੈਨੇਡਾ ਦੀ ਮੋਸਟ ਵਾਂਟੇਡ ਸੂਚੀ 'ਚ ਸ਼ਾਮਲ ਹੋਣ ਤੋਂ ਬਾਅਦ ਹੁਣ ਭਾਰਤੀ ਅਧਿਕਾਰੀਆਂ ਤੋਂ ਬਚਣ ਲਈ ਅਮਰੀਕਾ 'ਚ ਕਾਨੂੰਨੀ ਸ਼ਰਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਗੋਲਡੀ ਬਰਾੜ ਨੇ ਕੈਲੀਫੋਰਨੀਆ 'ਚ ਸ਼ਰਨ ਲਈ ਕਾਨੂੰਨੀ ਤੌਰ 'ਤੇ ਅਰਜ਼ੀ ਦਿੱਤੀ ਸੀ। ਗੈਂਗਸਟਰ ਗੋਲਡੀ ਬਰਾੜ ਆਪਣੀ ਜਾਨ ਬਚਾਉਣ ਲਈ ਭੱਜ-ਨੱਠ ਕਰ ਰਿਹਾ ਹੈ। ਇਹ ਖੁਲਾਸਾ ਭਾਰਤੀ ਖੁਫੀਆ ਏਜੰਸੀਆਂ ਦੇ ਨਵੇਂ ਡੋਜ਼ੀਅਰ ਨੇ ਕੀਤਾ ਹੈ। ਗੋਲਡੀ ਬਰਾੜ 15 ਅਗਸਤ 2017 ਨੂੰ ਭਾਰਤ ਤੋਂ ਕੈਨੇਡਾ ਪਹੁੰਚਿਆ ਅਤੇ ਬਾਅਦ ਵਿੱਚ ਅਮਰੀਕਾ ਭੱਜਣ ਵਿੱਚ ਕਾਮਯਾਬ ਹੋ ਗਿਆ। ਉਦੋਂ ਤੋਂ ਉਹ ਕੈਲੀਫੋਰਨੀਆ ਵਿਚ ਰਹਿ ਰਿਹਾ ਹੈ ਤੇ ਅਮਰੀਕਾ ਤੋਂ ਕਾਨੂੰਨੀ ਢੰਗ ਨਾਲ ਸ਼ਰਨ ਮੰਗ ਰਿਹਾ ਹੈ। ਪਤਾ ਲੱਗਾ ਹੈ ਕਿ ਉਹ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਹੈ। ਏਜੰਸੀਆਂ ਤੋਂ ਬਚਣ ਲਈ ਬਰਾੜ ਐਨਕ੍ਰਿਪਟਡ ਕਮਿਊਨੀਕੇਸ਼ਨ ਐਪਸ ਦੀ ਵਰਤੋਂ ਕਰ ਰਹੇ ਹਨ। ਖੁਫੀਆ ਏਜੰਸੀਆਂ ਦੇ ਨਵੇਂ ਡੋਜ਼ੀਅਰ ਅਨੁਸਾਰ ਬਰਾੜ 15 ਅਗਸਤ, 2017 ਨੂੰ ਕੈਨੇਡਾ ਪਹੁੰਚਿਆ ਅਤੇ ਬਾਅਦ ਵਿੱਚ ਅਮਰੀਕਾ ਭੱਜਣ ਵਿੱਚ ਕਾਮਯਾਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਪਹੁੰਚਣ ਤੋਂ ਬਾਅਦ ਉਹ ਲਗਾਤਾਰ ਕੈਲੀਫੋਰਨੀਆ ਨੂੰ ਆਪਣੀ ਨਵੀਂ ਮੰਜ਼ਿਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।