ਕਾਹਿਰਾ, 10 ਸਤੰਬਰ : ਸੁਡਾਨ ਵਿੱਚ ਫ਼ੌਜ ਅਤੇ ਨੀਮ ਫ਼ੌਜੀ ਬਲ ਵਿਚਾਲੇ ਸੰਘਰਸ਼ ਦੇ ਵਿਚਕਾਰ ਐਤਵਾਰ ਨੂੰ ਰਾਜਧਾਨੀ ਖਾਰਤੂਮ ਦੇ ਇੱਕ ਬਾਜ਼ਾਰ ਵਿੱਚ ਇੱਕ ਡ੍ਰੋਨ ਹਮਲਾ ਕੀਤਾ ਗਿਆ। ਇਸ ਹਮਲੇ 'ਚ 40 ਲੋਕਾਂ ਦੀ ਮੌਤ ਹੋ ਗਈ ਸੀ। ਸਿਹਤ ਕਰਮਚਾਰੀਆਂ ਨੇ ਦੱਸਿਆ ਕਿ 36 ਤੋਂ ਵੱਧ ਲੋਕ ਗੰਭੀਰ ਜ਼ਖਮੀ ਹਨ। ਜ਼ਖਮੀਆਂ ਨੂੰ ਬਸ਼ੀਰ ਯੂਨੀਵਰਸਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਸਾਰੇ ਜ਼ਖਮੀਆਂ ਨੂੰ ਸੂਡਾਨ ਦੇ ਬਸ਼ੀਰ ਯੂਨੀਵਰਸਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਐਤਵਾਰ ਨੂੰ ਹੋਏ ਡਰੋਨ ਹਮਲੇ ਪਿੱਛੇ ਕਿਸ ਪਾਰਟੀ ਦਾ ਹੱਥ ਹੈ। ਸੂਡਾਨ ਵਿਚ 15 ਅਪ੍ਰੈਲ ਤੋਂ ਸ਼ੁਰੂ ਹੋਏ ਘਰੇਲੂ ਯੁੱਧ ਤੋਂ ਬਾਅਦ ਇਹ ਸਭ ਤੋਂ ਵੱਧ ਨਾਗਰਿਕਾਂ ਦੀ ਮੌਤ ਹੈ। ਹਮਲੇ ਦਾ ਘੇਰਾ ਹੁਣ ਰਿਹਾਇਸ਼ੀ ਇਲਾਕਿਆਂ ਵੱਲ ਵਧ ਰਿਹਾ ਹੈ। ਫ਼ੌਜ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਅਪ੍ਰੈਲ ਤੋਂ ਇੱਥੇ ਸੱਤਾ 'ਤੇ ਕਾਬਜ਼ ਹੋਣ ਲਈ ਸੰਘਰਸ਼ ਚੱਲ ਰਿਹਾ ਹੈ। ਅਗਸਤ ਦੇ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਫ਼ੌਜ ਅਤੇ ਆਰਐੱਸਐੱਫ ਵਿਚਕਾਰ ਝੜਪਾਂ ਵਿੱਚ 4,000 ਤੋਂ ਵੱਧ ਲੋਕ ਮਾਰੇ ਗਏ ਹਨ। ਘਰੇਲੂ ਯੁੱਧ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬੇਘਰ ਹੋਣ ਲਈ ਮਜਬੂਰ ਕੀਤਾ ਹੈ। ਹਿੰਸਾ ਕਾਰਨ ਕਰੀਬ 71 ਲੱਖ ਲੋਕ ਆਪਣੇ ਘਰ ਛੱਡ ਚੁੱਕੇ ਹਨ। 11 ਲੱਖ ਲੋਕਾਂ ਨੇ ਵਿਦੇਸ਼ਾਂ ਵਿੱਚ ਸ਼ਰਨ ਲਈ ਹੈ ਅਤੇ ਲੱਖਾਂ ਲੋਕ ਦੇਸ਼ ਦੇ ਅੰਦਰ ਕਿਤੇ ਹੋਰ ਰਹਿ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਮੁਤਾਬਕ ਅਪ੍ਰੈਲ ਤੋਂ ਸ਼ੁਰੂ ਹੋਏ ਘਰੇਲੂ ਯੁੱਧ ਕਾਰਨ ਸੂਡਾਨ ਦੀ ਸਥਿਤੀ ਵਿਗੜ ਗਈ ਹੈ। ਅਪ੍ਰੈਲ ਤੋਂ ਸ਼ਰਨਾਰਥੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਹ ਸੰਖਿਆ 7.1 ਮਿਲੀਅਨ ਤੱਕ ਪਹੁੰਚ ਗਈ ਹੈ। ਜਦੋਂ ਕਿ 1.1 ਮਿਲੀਅਨ ਸ਼ਰਨਾਰਥੀਆਂ ਨੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲਈ ਹੈ।