ਕੈਲੀਫੋਰਨੀਆ ਵਿਚ ਵਿਚ 3 ਸਾਲ ਦੇ ਬੱਚੇ ਨੇ 1 ਸਾਲ ਦੀ ਬੱਚੀ ਨੂੰ ਮਾਰੀ ਗੋਲੀ, ਮੌਤ

ਕੈਲੀਫੋਰਨੀਆ, 18 ਜੁਲਾਈ : ਅਮਰੀਕਾ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ 3 ਸਾਲ ਦੇ ਬੱਚੇ ਨੇ 1 ਸਾਲ ਦੀ ਛੋਟੀ ਭੈਣ ਨੂੰ ਗੋਲ ਮਾਰ ਦਿੱਤੀ। ਜ਼ਖਮੀ ਬੱਚੀ ਨੂੰ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਅਮਰੀਕਾ ਦੇ ਕੈਲੀਫੋਰਨੀਆ ਵਿਚ ਹੋਈ ਗੋਲੀਕਾਂਡ ਵਿਚ 3 ਸਾਲ ਦੇ ਬੱਚੇ ਨੇ 1 ਸਾਲ ਦੀ ਬੱਚੀ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਸੈਨਡਿਆਗੋ ਦੇ ਫਾਲਬਰੁਕ ਵਿਚ ਇਹ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੋਕਲ ਪੁਲਿਸ ਨੂੰ ਸਵੇਰੇ ਫੋਨ ਕਾਲ ਤੋਂ ਘਟਨਾ ਦੀ ਜਾਣਕਾਰੀ ਮਿਲੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ 3 ਸਾਲ ਦੇ ਬੱਚੇ ਨੇ ਗਲਤੀ ਨਾਲ 1 ਸਾਲ ਦੀ ਭੈਣ ਨੂੰ ਗੋਲੀ ਮਾਰ ਦਿੱਤੀ। ਉਸ ਨੇ ਖਿਡੌਣਾ ਸਮਝ ਕੇ ਗੰਨ ਚੁੱਕੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਅਮਰੀਕਾ ਵਿਚ ਹਿੰਸਕ ਘਟਨਾਵਾਂ ਵਧੀਆਂ ਹਨ। ਇਸ ਲਈ ਗਨ ਕਲਚਰ ਨੂੰ ਮੁੱਖ ਤੌਰ ‘ਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਅਮਰੀਕਾ ਵਿਚ ਬੰਦੂਕ ਖਰੀਦਣਾ ਆਸਾਨ ਹੈ। ਲੋਕ ਕੱਪੜੇ ਦੀ ਤਰ੍ਹਾਂ ਦੁਕਾਨ ਵਿਚ ਜਾ ਕੇ ਆਪਣੇ ਲਈ ਪਿਸਤੌਲ ਖਰੀਦ ਸਕਦੇ ਹਨ। ਇਹ ਵਜ੍ਹਾ ਹੈ ਕਿ ਅਮਰੀਕਾ ਵਿਚ ਗਨ ਕਲਚਰ ਖਤਮ ਕਰਨ ਦੀ ਮੰਗ ਤੇਜ਼ੀ ਨਾਲ ਹੋ ਰਹੀ ਹੈ।