ਨਿਊਯਾਰਕ, 04 ਮਈ : ਅਮਰੀਕਾ ‘ਚ ਰਹਿੰਦੇ ਪੰਜਾਬੀ ਨੌਜਵਾਨ ਸਿੱਖ ਖੋਜਕਾਰ ਰਣਦੀਪ ਸਿੰਘ ਹੋਠੀ ਨਾਲ ਟੈਸਲਾ ਦੇ ਸੀਈਓ ਐਲਨ ਮਸਕ ਨਾਲ ਗੱਲਬਾਤ ਰਾਹੀਂ ਆਪਸੀ ਵਿਵਾਦ ਹੱਲ ਹੋ ਗਿਆ ਹੈ। ਇਸ ਸਬੰਧੀ ਸਿੱਖ ਖੋਜਕਾਰ ਹੋਠੀ ਨੇ ਐਲਨ ਮਸਕ ਵਿਰੁੱਧ ਮਾਣਹਾਨੀ ਦਾ ਕੇਸ ਪਾਇਆ ਸੀ, ਜਿਸ ਦੇ ਨਿਬੇੜੇ ਲਈ ਐਲਨ ਮਸਕ ਨੇ ਰਣਦੀਪ ਸਿੰਘ ਹੋਠੀ ਨੂੰ 10 ਹਜ਼ਾਰ ਡਾਲਰ ਦੇ ਕੇ ਹੱਲ ਕਰ ਲਿਆ ਹੈ। ਸਿੱਖ ਖੋਜਕਾਰ ਰਣਦੀਪ ਸਿੰਘ ਹੋਠੀ ਯੂਨੀਵਰਸਿਟੀ ਆਫ ਮਿਸ਼ੀਗਾਨ ਵਿਖੇ ਏਸ਼ੀਆਈ ਭਾਸ਼ਾਵਾਂ ਤੇ ਸੱਭਿਆਚਾਰ ਵਿਸ਼ੇ ਤੇ ਡਾਕਟਰੇਟ ਕਰ ਰਹੇ ਹਨ, ਰਣਦੀਪ ਹੋਠੀ ਨੇ ਐਲਨ ਮਸਕ ਤ ਦੋਸ਼ ਲਗਾਇਆ ਸੀ ਕਿ ਅਰਬਪਤੀ ਉਨ੍ਹਾਂ ਤੇ ਟੈਸਲਾ ਦੇ ਮੁਲਾਜਮਾਂ ਨੂੰ ਪ੍ਰੇਸ਼ਾਨ ਕਰਨ ਅਤੇ ਮਾਰ ਦੇਣ ਦੇ ਝੂਠੇ ਦੋਸ਼ ਲਗਾਏ ਸਨ। ਜਿਸ ਕਾਰਨ ਹੋਠੀ ਨੇ ਐਲਨ ਮਸਕ ਤੇ ਕੇਸ ਦਰਜ ਕਰਵਾ ਦਿੱਤਾ ਸੀ।