ਕੈਨੇਡਾ ‘ਚ ਕਾਰਾਂ ਚੋਰੀ ਦੇ ਮਾਮਲੇ ਵਿੱਚ 64 ਪੰਜਾਬੀ ਨਾਮਜ਼ਦ, ਪੁਲਿਸ ਵੱਲੋਂ ਲਿਸ਼ਟ ਜਾਰੀ

ਟੋਰਾਂਟੋ, 27 ਅਕਤੂਬਰ : ਕੈਨੇਡਾ ਦੇ ਟੋਰਾਂਟੋ ਵਿੱਚ ਪੁਲਿਸ ਵੱਲੋਂ ਇੱਕ 60 ਮਿਲੀਅਨ ਡਾਲਰ ਦੇ ਵਾਹਨ ਚੋਰੀ ਕਰਨ ਦੇ ਮਾਮਲੇ ਵਿੱਚ 64 ਪੰਜਾਬੀਆਂ ਦੇ ਨਾਮਵਾਂ ਦੀ ਇੱਕ ਲਿਸਟ ਜਾਰੀ ਕੀਤੀ ਹੈ। ਪੁਲਿ ਅਨੁਸਾਰ ਵਾਹਨ ਚੋਰੀ ਹੋਣ ਦੀ ਜਾਂਚ ਉਨ੍ਹਾਂ ਵੱਲੋਂ ਪਿਛਲੇ ਇੱਕ ਸਾਲ ਤੋਂ ਕੀਤੀ ਜਾ ਰਹੀ ਸੀ, ਜੋ ਹੁਣ ਖਤਮ ਹੋ ਗਈ ਹੈ, ਪੁਲਿਸ ਅਨੁਸਾਰ 1000 ਤੋਂ ਵੱਧ ਵਾਹਨ ਬਰਾਮਦ ਕੀਤੇ ਗਏ ਹਨ, ਜਿੰਨ੍ਹਾਂ ਦੀ ਕੀਮਤ 60 ਮਿਲੀਅਨ ਡਾਲਰ ਬਣਦੀ ਹੈ। ਟੋਰਾਂਟੋ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਤਹਿਤ ਵਾਹਨ ਚੋਰੀ ਕਰਨ ਵਾਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕੁਝ ਪੰਜਾਬੀਆਂ ਦੇ ਨਾਂ ਵੀ ਸ਼ਾਮਿਲ ਹਨ। ਟੋਰਾਂਟੋ ਪੁਲਿਸ ਵੱਲੋਂ ਚੋਰੀ ਕੀਤੇ ਵਾਹਨਾਂ ਦੀ ਬਰਾਮਦਗੀ ਲਈ ਚਲਾਈ ਗਈ ਮੁਹਿੰਮ ਨੂੰ ‘ਪ੍ਰਾਜੈਕਟ ਸਟਾਲੀਅਨ’ ਦਾ ਨਾਂ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮੁਹਿੰਮ ਤਹਿਤ ਹੁਣ ਤੱਕ 1080 ਵਾਹਨ ਬਰਾਮਦ ਕੀਤੇ ਹਨ । ਇਸ ਨੂੰ ਲੈ ਕੇ 228 ਵਿਅਕਤੀਆਂ ਨੂੰ ਨਾਮਜ਼ਦ ਕਰਕੇ 553 ਚਾਰਜ ਲਗਾਏ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਵਾਹਨਾਂ ਦੀ ਕੀਮਤ 5 ਕਰੋੜ ਤੋਂ ਵੀ ਵੱਧ ਹੈ। ਪੁਲਿਸ ਵੱਲੋਂ ਇਨ੍ਹਾਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ 64 ਪੰਜਾਬੀ ਵੀ ਸ਼ਾਮਿਲ ਹਨ। ਪੁਲਿਸ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਗੁਰਵੀਨ ਰਾਹਤ, ਸੁੱਚਾ ਚੌਹਾਨ, ਗਗਨਦੀਪ ਸਿੰਘ, ਨਿਰਮਲ ਸਿੰਘ, ਸੁੱਖਵਿੰਦਰ ਗਿੱਲ, ਜਗਜੀਤ ਭਿੰਡਰ, ਪ੍ਰਦੀਪ ਗਰੇਵਾਲ, ਵਰਿੰਦਰ ਕਾਲੀਆ, ਸੰਦੀਪ ਤ਼ਖੜ, ਸਤਵਿੰਦਰ ਗਰੇਵਾਲ, ਪ੍ਰਿੰਸਦੀਪ, ਵਰਿੰਦਰ ਕਾਲੀਆ, ਤਰੀਦੇਵ ਵਰਮਾ, ਜੋਗਾ ਸਿੰਘ, ਦਿਲਪ੍ਰੀਤ ਸੈਣੀ, ਪ੍ਰਿੰਸ ਦੀਪ ਸਿੰਘ, ਮਨਪ੍ਰੀਤ ਗਿੱਲ, ਗੌਰਵ ਦੀਪ ਸਿੰਘ, ਜਗਦੀਪ ਜੰਡਾ, ਅਮ੍ਰਿਤ ਕਲੇਰ, ਅਜੇ ਕੁਮਾਰ, ਖੇਮਨਾਥ ਸਿੰਘ, ਸਟੀਵਨ ਸਿੰਘ, ਇਨਕਲਾਬ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਗਿੱਲ, ਮਨਦੀਪ ਸਿੰਘ ਤੂਰ, ਦਿਲਪ੍ਰੀਤ ਸਿੰਘ ਸ਼ਾਮਿਲ ਹਨ।