ਵਾਸਿੰਗਟਨ, 19 ਮਈ : ਡੌਕੀ ਲਗਾ ਕੇ ਅਮਰੀਕਾ ਗਏ 2 ਪੰਜਾਬੀ ਨੌਜਾਵਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪੰਜਾਬੀ ਨੌਜਵਾਨਾਂ ਤੇ ਇੱਕ ਡੌਂਕਰ ਨੂੰ ਕਤਲ ਕਰਨ ਦਾ ਇਲਜ਼ਾਮ ਲੱਗਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।ਦੂਸਰੇ ਪਾਸੇ ਨੌਜਾਵਨਾਂ ਅਨੁਸਾਰ ਡੌਂਕਰ ਨੇ ਉਨ੍ਹਾਂ ਨੂੰ ਕਿਡਨੈਪ ਕਰਕੇ ਇੱਕ ਕਮਰੇ ਵਿੱਚ ਰੱਖਿਆ ਹੋਇਆ ਸੀ, ਇਹ ਦੋਵੇਂ ਪੰਜਾਬੀ ਨੌਜਵਾਨ ਅੰਮ੍ਰਿਤਸਰ ਸਾਹਿਬ ਦੇ ਵਾਸੀ ਹਨ, ਜੋ ਕਿਸੇ ਏਜੰਟ ਰਾਹੀਂ ਇੰਡੋਨੇਸ਼ੀਆ ਦੇ ਰਸਤੇ ਅਮਰੀਕਾ ਜਾ ਰਹੇ ਸਨ, ਜਿਸ ਕਮਰੇ ਵਿੱਚ ਉਨ੍ਹਾਂ ਨੂੰ ਰੱਖਿਆ ਗਿਆ ਸੀ, ਉਸ ਕਮਰੇ ਵਿੱਚ ਡੌਂਕਰ ਦੀ ਲਾਸ਼ ਮਿਲੀ ਸੀ, ਜਿਸ ਦਾ ਇਲਜ਼ਾਮ ਉਕਤ ਨੌਜਵਾਨਾਂ ਤੇ ਲੱਗ ਗਿਆ। ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਨੌਜਵਾਨਾਂ ਗੁਰਮੇਲ ਸਿੰਘ ਅਤੇ ਅਜੈਪਾਲ ਸਿੰਘ ਦੀ ਕਿਸੇ ਗੱਲ ਤੋਂ ਡੌਂਕਰ ਨਾਲ ਹੱਥੋਪਾਈ ਹੋ ਗਏ, ਜਿਸ ਕਾਰਨ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਕਤ ਦੋਵੇਂ ਨੌਜਵਾਨਾਂ ਦੀ ਬੁੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਇਹ ਸਜ਼ਾ ਵੀ ਸੁਣਾ ਦਿੱਤੀ ਗਈ ਹੈ।