ਆਸਟ੍ਰੇਲੀਆ 'ਚ 2 ਟਰਾਲਿਆਂ ਦੀ ਹੋਈ ਟੱਕਰ, ਇਕ ਪੰਜਾਬੀ ਸਮੇਤ ਤਿੰਨ ਦੀ ਮੌਤ 

ਮੈਲਬੌਰਨ, 7 ਅਪ੍ਰੈਲ : ਆਸਟ੍ਰੇਲੀਆ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਭੱਟੀ ਦੀ ਮੌਤ ਹੋ ਗਈ ਤੇ ਉਹ ਕਪੂਰਥਲਾ ਦੇ ਭੁਲੱਥ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ। ਮਿਲੀ ਜਾਣਕਾਰੀ ਮੁਤਾਬਕ 2 ਟਰਾਲਿਆਂ ਦੀ ਆਪਸ ਵਿਚ ਟੱਕਰ ਹੋਈ ਜਿਸ ਨਾਲ ਹਾਦਸਾ ਵਾਪਰਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਦੋਵੇਂ ਟਰੱਕਾਂ ਦੇ ਡਰਾਈਵਰਾਂ ਦੀ ਮੌਤ ਗਈ ਤੇ ਟਰੱਕਾਂ ਨੂੰ ਅੱਗ ਲੱਗ ਜਾਣ ਕਾਰਨ ਉਸ ਵਿੱਚ ਸਵਾਰ ਦੋਵੇਂ ਪੰਜਾਬੀ ਡਰਾਈਵਰ ਬੁਰੀ ਤਰ੍ਹਾਂ ਝੁਲਸ ਗਏ। ਇਸ ਦਰਦਨਾਕ ਹਾਦਸੇ 'ਚ ਤਿੰਨ ਜਾਨਾਂ ਮੌਕੇ 'ਤੇ ਚਲੀਆਂ ਗਈਆਂ। ਜ਼ਿਕਰਯੋਗ ਹੈ ਕਿ ਇੱਕ ਟਰੱਕ ਵਿੱਚ ਦੋ ਪੰਜਾਬੀ ਡਰਾਈਵਰ ਸਨ ਤੇ ਦੂਸਰੇ ਵਿੱਚ ਇੱਕ ਗੋਰਾ ਡਰਾਈਵਰ ਸੀ। ਯਾਦਵਿੰਦਰ ਦੀ ਉਮਰ 40 ਤੋਂ 45 ਸਾਲ ਦੇ ਵਿਚ ਦੱਸੀ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 3 ਬੱਚਿਆਂ ਨੂੰ ਛੱਡ ਗਿਆ ਹੈ। ਯਾਦਵਿੰਦਰ ਦੀ ਹੋਈ ਮੌਤ ਦੇ ਬਾਅਦ ਪਿੰਡ ਭਟਨੂਰਾ ਕਲਾ ਵਿਚ ਮਾਹੌਲ ਕਾਫੀ ਗਮਗੀਨ ਹੈ ਤੇ ਪਰਿਵਾਰ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਦੱਸ ਦੇਈਏ ਕਿ ਵਿਦੇਸ਼ ਦੀ ਧਰਤੀ ‘ਤੇ ਚੰਗੇ ਭਵਿੱਖ ਬਣਾਉਣ ਦੀ ਤਲਾਸ਼ ਵਿੱਚ ਪੰਜਾਬ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਉੱਥੇ ਹੀ ਇਨ੍ਹਾਂ ਵਿਚੋਂ ਕੁੱਝ ਹਾਦਸੇ ਦਾ ਸ਼ਿਕਾਰ ਹੋਕੇ ਮੌਤ ਦੇ ਮੂੰਹ ਵਿੱਚ ਚੱਲੇ ਜਾਂਦੇ ਹਨ ਤੇ ਉਨ੍ਹਾਂ ਦੇ ਸੁਪਨੇ ਅਧੂਰੇ ਹੀ ਰਹਿ ਜਾਂਦੇ ਹਨ।