ਓਕਲਹੋਮਾ, 09 ਅਗਸਤ 2024 : ਅਮਰੀਕਾ ਦੇ ਸੂਬੇ ਓਕਲਹੋਮਾ ਦੇ ਸ਼ਹਿਰ ਤੁਲਸਾ ਵਿੱਚ ਇੱਕ ਸੈਮੀਟਰੱਕ ਅਤੇ ਇੱਕ ਯੂਪੀਐਸ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ‘ਚ ਦੋ ਭਾਰਤੀ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਹ ਦੋਵੇਂ ਨੌਜਵਾਨ ਹਰਿਆਣਾ ਸੂਬੇ ਨਾਲ ਸਬੰਧਿਤ ਹਨ। ਜਾਣਕਾਰੀ ਅਨੁਸਾਰ ਦੋਵੇਂ ਵਿਦਿਆਰਥੀ ਵੀਜੇ ਤੇ ਕੈਨੇਡਾ ਗਏ ਸਨ, ਜਿਸ ਤੋਂ ਬਾਅਦ ਵਿੱਚ ਵਰਕ ਪਰਮਿਟ ਲੈ ਕੇ ਕੈਨੇਡਾ ਤੋਂ ਅਮਰੀਕਾ ‘ਚ ਟਰੱਕ ਚਲਾ ਰਹੇ ਸਨ। 165ਵੇਂ ਨੇੜੇ ਈਸਟਬਾਉਂਡ ਰੂਟ ਆਈ-44 ਤੇ ਤੜਕੇ ਵਾਪਰਿਆ। ਜਿਸ ਵਿੱਚ ਇੱਕ ਸੈਮੀ ਟਰੱਕ ਅਤੇ ਯੂਪੀਐਸ ਟਰੱਕ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਟੱਕਰ ਮਗਰੋਂ ਭਿਆਨਕ ਅੱਗ ਲੱਗ ਗਈ, ਹਾਦਸਾ ਐਨਾ ਭਿਆਨਕ ਸੀ ਕਿ ਸੜਕ ਦੀਆਂ ਤਿੰਨੇ ਲੇਨਾਂ ਨੂੰ ਬੰਦ ਕਰਦਿੱਤਾ ਗਿਆ। ਇਸ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹੀ। ਓਕਲਾਹੋਮਾ ਦੇ ਪੁਲਿਸ ਅਧਿਕਾਰੀ ਮਾਰਕ ਸਾਊਥਾਲ ਨੇ ਦੱਸਿਆ ਕਿ ਇਹ ਕਈ ਸਾਲਾਂ ਵਿੱਚ ਵਾਪਰਿਆ ਪਹਿਲੀ ਵਾਰ ਅਜਿਹਾ ਗੰਭੀਰ ਹਾਦਸਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਦੋਵੇਂ ਟਰੱਕ ਆਪਸ ਵਿੱਚ ਟਕਰਾ ਗਏ ਤਾਂ ਯੂਪੀਐਸ ਦਾਟ ਟਰੱਕ ਪਲਟ ਗਿਆ। ਉਸਦੇ ਅੰਦਰ ਪਿਆ ਸਾਰਾ ਸਮਾਨ ਸੜਕ ਤੇ ਖਿੱਲਰ ਗਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਰੋਹਿਤ ਅਤੇ ਪ੍ਰਿੰਸ ਵਜੋਂ ਹੋਈ ਹੈ। ਮ੍ਰਿਤਕ ਰਿਸ਼ਤੇ ਵਿੱਚ ਚਚੇਰੇ ਭਰਾ ਸਨ। ਮਾਮਲੇ ਸਬੰਧੀ ਅਮਰੀਕਾ ਅਤੇ ਕੈਨੇਡਾ ਰਹਿੰਦੇ ਪਿੰਡ ਦੇ ਨੌਜਵਾਨ ਮੌਕੇ 'ਤੇ ਪਹੁੰਚ ਰਹੇ ਹਨ। ਤਾਂ ਜੋ ਪਰਿਵਾਰਕ ਮੈਂਬਰਾਂ ਦੀ ਮਦਦ ਕੀਤੀ ਜਾ ਸਕੇ। ਇਲਾਕੇ ਦੇ ਲੋਕਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਆਂਦਾ ਜਾਵੇ ਅਤੇ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ।