ਬਲੋਚਿਸਤਾਨ ਵਿੱਚ ਹੋਏ ਅੱਤਵਾਦੀ ਹਮਲੇ ‘ਚ 4 ਚੀਨੀ ਇੰਜੀਨੀਅਰਾਂ ਸਮੇਤ 15 ਮੌਤਾਂ 

ਬਲੋਚਿਸਤਾਨ, 13 ਅਗਸਤ : ਬਲੋਚਿਸਤਾਨ ਵਿੱਚ ਹੋਏ ਅੱਤਵਾਦੀ ਹਮਲੇ ‘ਚ 4 ਚੀਨੀ ਇੰਜੀਨੀਅਰਾਂ, 9 ਸੈਨਿਕਾਂ ਸਮੇਤ ਦੋ ਅੱਤਵਾਦੀਆਂ ਦੇ ਮਾਰੇ ਜਾਣ ਅਤੇ 27 ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ । ਮੀਡੀਆ ਰਿਪੋਰਟ ਅਨੁਸਾਰ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਥਰਮਲ ਪਾਵਰ ਪ੍ਰੋਜੈਕਟ ਲਈ ਚੀਨੀ ਇੰਜੀਨੀਅਰ ਹਾਜ਼ਰ ਸਨ। ਪਾਕਿਸਤਾਨ ਸਰਕਾਰ ਅਤੇ ਫੌਜ ਦੀ ਤਰਫੋਂ ਮਰਨ ਵਾਲਿਆਂ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਫੌਜ ਨੇ ਯਕੀਨੀ ਤੌਰ ‘ਤੇ ਦੋ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਇੱਕ ਬਿਆਨ ਜਾਰੀ ਕਰਕੇ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬਲੋਚਿਸਤਾਨ ‘ਚ ਚੀਨ ਦੀ ਫੌਜ ਅਤੇ ਤਕਨੀਕੀ ਸਟਾਫ ‘ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ। ਇਸ ਵਾਰ ਹਮਲੇ ਦੀ ਜ਼ਿੰਮੇਵਾਰੀ ਵੀ ਬਲੋਚ ਲਿਬਰੇਸ਼ਨ ਆਰਮੀ ਭਾਵ (ਬੀਐੱਲਏ) ਨੇ ਲਈ ਹੈ। ਉਸ ਨੇ ਇਹ ਬਿਆਨ ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਹੈ। ਕਿਹਾ- ਐਤਵਾਰ ਨੂੰ ਹੋਏ ਹਮਲੇ ‘ਚ ਸਾਡੇ ਦੋ ਸ਼ਹੀਦ ਹੋਏ ਸਨ। ਇਨ੍ਹਾਂ ਦੇ ਨਾਂ ਨਵੀਦ ਬਲੋਚ ਅਤੇ ਖੁਦਾ ਬਖਸ਼ ਉਰਫ ਅਸਲਮ ਬਲੋਚ ਹਨ। ਦੋਵੇਂ ਤਰਬਤ ਇਲਾਕੇ ਦੇ ਰਹਿਣ ਵਾਲੇ ਸਨ। ਦੋਵੇਂ ਮਜੀਦ ਬ੍ਰਿਗੇਡ ਨਾਲ ਸਬੰਧਤ ਹਨ। ਦੱਸ ਦੇਈਏ ਕਿ ਜਾਪਾਨੀ ਅਖਬਾਰ ‘ਨਿੱਕੀ ਏਸ਼ੀਆ’ ਨੇ ਪਾਕਿਸਤਾਨ ‘ਚ ਮੌਜੂਦ ਚੀਨੀ ਨਾਗਰਿਕਾਂ ਅਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਖਤਰੇ ਨੂੰ ਲੈ ਕੇ ਵਿਸ਼ੇਸ਼ ਜਾਂਚ ਕੀਤੀ ਸੀ। ਇਸ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸਾਰੇ ਅੱਤਵਾਦੀ ਸੰਗਠਨ ਚੀਨੀ ਨਾਗਰਿਕਾਂ ਅਤੇ ਉਨ੍ਹਾਂ ਦੇ ਕਾਰੋਬਾਰਾਂ ਜਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਪਿਛਲੇ 5 ਸਾਲਾਂ ਵਿੱਚ ਇੱਥੇ ਉਸਦੀ ਤਾਕਤ ਅਤੇ ਪ੍ਰਭਾਵ ਬਹੁਤ ਤੇਜ਼ੀ ਨਾਲ ਵਧਿਆ ਹੈ। ਕਈ ਥਾਵਾਂ ‘ਤੇ ਉਹ ਸਥਾਨਕ ਲੋਕਾਂ ਨਾਲੋਂ ਵੀ ਜ਼ਿਆਦਾ ਤਾਕਤਵਰ ਹਨ। ਅੱਤਵਾਦੀ ਸੰਗਠਨਾਂ ਨੂੰ ਲੱਗਦਾ ਹੈ ਕਿ ਚੀਨੀ ਨਾਗਰਿਕਾਂ ਕਾਰਨ ਉਨ੍ਹਾਂ ਦੇ ਭਾਈਚਾਰਿਆਂ ਜਾਂ ਖੇਤਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਉਹ ਉਨ੍ਹਾਂ ਦੇ ਕਾਰੋਬਾਰ ਖੋਹ ਰਹੇ ਹਨ। ਸ਼ੁਰੂ ਵਿੱਚ, ਕਰਾਚੀ ਅਤੇ ਲਾਹੌਰ ਵਰਗੇ ਖੇਤਰਾਂ ਵਿੱਚ ਚੀਨੀ ਨਾਗਰਿਕਾਂ ਦੇ ਕਾਰੋਬਾਰਾਂ ਅਤੇ ਦਫਤਰਾਂ ‘ਤੇ ਹਮਲੇ ਕੀਤੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ।