ਗਾਇਕਾ ਅਫਸਾਨਾ ਖਾਨ ਦੀ ਸਿਹਤ ਠੀਕ ਨਾ ਹੋਣ ਕਰਕੇ ਜ਼ੀਰਕਪੁਰ ਦੇ ਹਸਪਤਾਲ ’ਚ ਦਾਖ਼ਲ

ਜ਼ੀਰਕਪੁਰ, 14 ਜਨਵਰੀ : ਪੰਜਾਬੀ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਦੀ ਸਿਹਤ ਠੀਕ ਨਾ ਹੋਣ ਕਰਕੇ ਜ਼ੀਰਕਪੁਰ ਦੇ ਇੱਕ ਹਸਪਤਾਲ ’ਚ ਜੇਰੇ ਇਲਾਜ ਹੈ। ਇਸ ਸਬੰਧੀ ਖੁਦ ਗਾਇਕ ਅਫਸਾਨਾ ਖਾਨ ਨੇ ਇੰਸਟ੍ਰਾਗਾਂਮ ਦੇ ਫੋਟੋ ਸ਼ੇਅਰ ਕਮਰਦਿਆਂ ਲਿਖਿਆ ਹੈ (ਨੌਟਵਿੱਲ) ਅਤੇ ਦੂਸਰੀ ਫੋਟੋ ਵਿੱਚ ਉਸਦੇ ਹੱਥ ’ਚ ਗਲੂਕੋਸ ਵਾਲੀ ਸੂਈ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਗਾਇਕਾ ਅਫਸਾਨਾ ਖਾਨ ਪਹਿਲਾਂ ਨਾਲੋਂ ਸਿਹਤ ਕੁੱਝ ਸੁਧਾਰ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਜਦੋਂ ਤੋਂ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਉਹ ਉਸ ਸਮੇਂ ਤੋਂ ਮਾਨਸਿਕ ਤੌਰ ਤੇ ਕੁੱਝ ਪ੍ਰੇਸ਼ਾਨ ਚੱਲ ਰਹੀ ਹੈ, ਪਹਿਲਾਂ ਵੀ ਗਾਇਕਾ ਬਿਮਾਰ ਹੋ ਚੁੱਕੀ ਹੈ।