Gippy Grewal ਨੇ ਆਪਣੀ ਆਉਣ ਵਾਲੀ ਫਿਲਮ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਦਾ ਟਾਈਟਲ  ਬਦਲ ਕੇ ਰਿਲੀਜ਼ ਡੇਟ ਦਾ ਕੀਤਾ ਐਲਾਨ

 

ਬੈਕ ਟੂ ਬੈਕ ਫਿਲਮਾਂ ਐਲਾਨ ਕਰ ਰਹੇ ਐਕਟਰ ਸਿੰਗਰ ਗਿੱਪੀ ਗਰੇਵਾਲ ਨੇ ਇੱਕ ਹੋਰ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਆਪਣੀ ਆਉਣ ਵਾਲੀ ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਪੋਸਟਰ ਸ਼ੇਅਰ ਕਰਨ ਦੇ ਨਾਲ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਪੋਸਟਰ ਦੀ ਗੱਲ ਕਰੀਏ ਤਾਂ ਸਾਨੂੰ ਸਿਰਫ ਗਿੱਪੀ ਗਰੇਵਾਲ ਦਾ ਲੁੱਕ ਨਜ਼ਰ ਆ ਰਿਹਾ ਹੈ। ਉਸਦੇ ਐਕਸਪ੍ਰੈਸ਼ਨ ਫੈਨਸ ਦੇ ਉਤਸ਼ਾਹ ਨੂੰ ਵਧਾ ਰਹੇ ਹਨ।

 

ਪਹਿਲਾਂ ਇਸ ਫਿਲਮ ਦਾ ਨਾਮ ‘ਉਚੀਆਂ ਨੇ ਗਲਾਂ ਤੇਰੇ ਯਾਰ ਦੀਆਂ’ ਸੀ। ਇਹ ਟਾਈਟਲ ਮਰਹੂਮ ਸਿੰਗਰ ਸਿੱਧੂ ਮੂਸੇ ਵਾਲਾ ਦੇ ਗੀਤ ਤੋਂ ਰੱਖਿਆ ਗਿਆ ਸੀ। ਪਰ ਹੁਣ ਮੇਕਰਸ ਨੇ ਇਸਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ। ਫਿਲਮ ਦਾ ਨਾਂ ਬਦਲ ਕੇ ‘ਮਿੱਤਰਾਂ ਦਾ ਨਾਂ ਚੱਲਦਾ’ ਰੱਖਿਆ।

ਸਿਰਫ ਗਿੱਪੀ ਹੀ ਨਹੀਂ ਇਸ ਫਿਲਮ ਵਿੱਚ ਗਿੱਪੀ ਨਾਲ ਨਜਰ ਆਉਣ ਵਾਲੀ ਤਾਨੀਆ ਨੇ ਵੀ ਇਸ ਦਾ ਪੋਸਟਰ ਸ਼ੇਅਰ ਕਰਦੇ ਹੋਏ ਫਿਲਮ ਦੀ ਜਾਣਕਾਰੀ ਸਾਂਝੀ ਕੀਤੀ ਹੈ।

 

 
 
 
 
 
 
 
 
 
 
 
 
 
 
 

A post shared by TANIA (@taniazworld)

ਦੋਵਾਂ ਕਲਾਕਾਰਾਂ ਦੇ ਫੈਨਸ ਉਨ੍ਹਾਂ ਨੂੰ ਸਿਲਵਰ ਸਕ੍ਰੀਨ ‘ਤੇ ਪਹਿਲੀ ਵਾਰ ਇਕੱਠੇ ਦੇਖਣਗੇ। ਇਸ ਨੂੰ ਇੱਕ ਕਾਮੇਡੀ ਡਰਾਮਾ ਕਿਹਾ ਜਾ ਰਿਹਾ ਹੈ ਜੋ ਔਰਤਾਂ ਦੀਆਂ ਚੁਣੌਤੀਆਂ ਨੂੰ ਵੀ ਦਰਸਾਉਂਦੀ ਨਜ਼ਰ ਆਵੇਗੀ ਅਤੇ ਇਹ ਇੱਕ ਹੋਰ ਕਾਰਨ ਹੈ ਕਿ ਇਸਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਹ ਫਿਲਮ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ ਅਤੇ ਇਸ ਫਿਲਮ ਨੂੰ ਜ਼ੀ ਸਟੂਡੀਓਜ਼, ਪੰਕਜ ਬੱਤਰਾ ਅਤੇ ਪ੍ਰੀਤਾ ਬੱਤਰਾ ਨੇ ਪ੍ਰੋਡਿਊਸ ਕੀਤਾ ਹੈ, ਤੇ ਪੰਕਜ ਬੱਤਰਾ ਇਸ ਨੂੰ ਡਾਇਰੈਕਟ ਕੀਤਾ ਹੈ। ਪੋਸਟਰ ਤੋਂ ਮਿਲੀ ਜਾਣਕਾਰੀ ਮੁਤਾਬਕ ‘Mitran Da Naa Chalda’ 8 ਮਾਰਚ, 2023 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਗਿੱਪੀ ਤੇ ਤਾਨੀਆ ਤੋਂ ਇਲਾਵਾ ਫਿਲਮ ਵਿੱਚ ਰਾਜਦੀਪ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਵੀ ਸਹਾਇਕ ਭੂਮਿਕਾਵਾਂ ਵਿੱਚ ਹਨ।