ਵਿਸਾਖੀ ਮੌਕੇ ਖੁਰਾਲਗੜ੍ਹ ਸਾਹਿਬ ਜਾ ਰਹੇ ਟਰੈਕਟਰ ਟਰਾਲੀ ਦੇ ਪਲਟ ਜਾਣ ਕਾਰਨ ਤਿੰਂਨ ਦੀ ਮੌਤ, ਕਈ ਜਖ਼ਮੀ

ਗੜ੍ਹਸ਼ੰਕਰ, 12 ਅਪ੍ਰੈਲ : ਖੁਰਾਲਗੜ੍ਹ-ਗੜ੍ਹਸ਼ੰਕਰ ਰੋਡ ਤੇ ਪਿੰਡ ਗੜ੍ਹੀ ਮਾਨਸੋਵਾਲ ਨੇੜੇ ਇੱਕ ਟੋਏ ਵਿੱਚ ਪਲਟੇ ਟਰੈਕਟਰ-ਟਰਾਲੀ ਕਾਰਨ ਤਿੰਨ ਦੀ ਮੌਤ ਅਤੇ ਕਈ ਜਖ਼ਮੀ ਹੋਣ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਵਿਸਾਖੀ ਮੌਕੇ ਗੁਰੂ ਰਵਿਦਾਸ ਜੀ ਦੇ ਤਪੋਸਥਲ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲੁਧਿਆਣਾ ਤੋਂ ਗਏ ਸਰਧਾਂਲੂਆਂ ਦੀ ਟਰੈਕਟਰ ਟਰਾਲੀ ਪਿੰਡ ਗੜ੍ਹੀ ਮਾਨਸੋਵਾਲ ਕੋਲ ਇੱਕ ਟੋਏ ‘ਚ ਪਲਟ ਜਾਣ ਕਰਕੇ ਇਹ ਹਾਦਸਾ ਵਾਪਰਿਆ, ਜਿਸ ਕਾਰਨ ਤਿੰਨ ਸਰਧਾਂਲੂਆਂ ਦੀ ਮੌਤ ਹੋ ਗਈ ਅਤੇ 11 ਸਰਧਾਲੂਆਂ ਜਖ਼ਮੀ ਹੋ ਗਏ। ਇਸ ਹਾਦਸੇ ‘ਚ ਮਾਰੇ ਗਏ ਸਰਧਾਲੂਆਂ ਦੀ ਪਹਿਚਾਣ ਜਸਵੀਰ ਸਿੰਘ, ਹੈਰੀ, ਬਾਬਾ ਸਦਾ ਸਿੰਘ ਵਾਸੀ ਪਿੰਡ ਬੋਦਲ (ਸਮਰਾਲਾ) ਵਜੋਂ ਹੋਈ ਹੈ।ਜਖ਼ਮੀ ਹੋਏ ਸਰਧਾਲੂਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਅਤੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।  ਸਮਰਾਲਾ ਦੇ ਵਸਨੀਕ ਜਸਵੀਰ ਸਿੰਘ ਨੇ ਦੱਸਿਆ ਕਿ ਸੰਗਤ ਵਿਸਾਖੀ ਮੌਕੇ ਗੁਰੂ ਰਵਿਦਾਸ ਜੀ ਦੇ ਤਪੋਸਥਲ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਈ ਹੋਈ ਸੀ। ਗੁਰੂਘਰ ਵਿੱਚ 2 ਦਿਨ ਰੁਕਣ ਦਾ ਪ੍ਰੋਗਰਾਮ ਸੀ। ਜਿਸ ਲਈ ਲੰਗਰ ਸਮੱਗਰੀ, ਲਾਈਟ ਲਈ ਜਨਰੇਟਰ ਆਦਿ ਵੀ ਟਰਾਲੀ ਦੇ ਪਿੱਛੇ ਬੰਨ੍ਹੇ ਹੋਏ ਸਨ। ਗੜ੍ਹੀ ਮਾਨਸੋਵਾਲ ਰੋਡ ਦੀ ਹਾਲਤ ਖ਼ਰਾਬ ਹੋਣ ਕਾਰਨ ਜਨਰੇਟਰ ਟਰਾਲੀ ਆਪਣਾ ਸੰਤੁਲਨ ਗੁਆ ​​ਕੇ ਟੋਏ ਵਿੱਚ ਪਲਟ ਗਈ।