ਸੁਖਬੀਰ ਬਾਦਲ ਨੇ ਕੀਤਾ ਐਲਾਨ ਇਸ ਵਾਰ ਬਸਪਾ ਨਹੀਂ ਬਲਕਿ ਅਕਾਲੀ ਦਲ ਲੜੇਗੀ ਚੋਣ 

ਜਲੰਧਰ, 8 ਅਪ੍ਰੈਲ  : ਜਲੰਧਰ ਜਿਮਨੀ ਚੋਣਾਂ ਬਸਪਾ ਨਹੀਂ ਬਲਕਿ ਅਕਾਲੀ ਦਲ ਲੜੇਗੀ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਬੀਰ ਬਾਦਲ ਨੇ ਕੀਤਾ, ਉਹਨਾਂ  ਦਸਿਆ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਆਪਣਾ ਕਿਲ੍ਹਾ ਬਣਾ ਲਿਆ ਹੈ, ਬਸ ਕੁਛ ਦਿਨਾਂ ਦੀ ਗੱਲ ਹੈ ਮੈਦਾਨ ਅਸੀ ਹੀ ਫਤਹਿ ਕਰਾਗੇ। ਉਥੇ ਹੀ ਉਹਨਾਂ ਨੇ ਜਲੰਧਰ ਦੇ ਲੋਕਾ ਨੂੰ ਅਪੀਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਆਪ ਨੂੰ ਤੁਸੀ ਮੌਕਾ ਦਿੱਤਾ ਸੀ ਤੇ ਹੁਣ ਪਛਤਾਅ ਰਹੇ ਨੇ ਲੋਕ ਹੁਣ ਇਕ ਵਾਰੀ ਸਾਨੂੰ ਵੀ ਮੌਕਾ ਦੇ ਕੇ ਦੇਖੋ ਕਿਉੰਕਿ ਸਿਰਫ ਇਕ ਅਕਾਲੀ ਦਲ ਹੀ ਹੈ ਹੋ ਕਿਸਾਨਾਂ ਤੇ ਮਜ਼ਦੂਰਾਂ ਦੀ ਅਵਾਜ ਚਕਦਾ ਹੈ। ਉਥੇ ਹੀ ਉਹਨਾਂ ਨੇ ਜਲੰਧਰ ਦੇ ਲੋਕਾ ਨੂੰ ਇਹ ਵੀ ਕਿਹਾ ਕਿ ਇਕ ਵਾਰ ਜਿਵੇਂ ਤੁਸੀ ਸੰਗਰੂਰ ਜਿਮਨੀ ਚੋਣਾਂ ਚ ਆਪ ਨੂੰ ਬਾਹਰ ਦਾ ਰਾਹ ਦਿਖਾਇਆ ਸੀ ਤੇ ਹੁਣ ਇਸ ਵਾਰ ਵੀ ਇਹਨਾਂ ਬੇਈਮਾਨਾਂ ਦੀ ਸਰਕਾਰ ਨੂੰ ਇਹਨਾਂ ਸੀ ਸਹੀ ਜਗ੍ਹਾ ਦਿਖਾ ਦੇਵੋ। ਉਥੇ ਉਹਨਾਂ ਨੇ ਦੱਸਿਆ ਕਿ ਅਸੀ ਜਲਦ ਆਪਣਾ ਉਮੀਦਵਾਰ ਐਲਾਨ ਕਰਾਗੇ ਤੇ ਮੈਦਾਨ ਫਤਹਿ ਕਰਾਗੇ।