ਪਸ਼ੂ ਪਾਲਣ ਵਿਭਾਗ ਵੱਲੋਂ ਵਿਸ਼ੇਸ਼ ਕੈਂਪ 28 ਜੂਨ ਨੂੰ 

ਕਪੂਰਥਲਾ, 26 ਜੂਨ 2024 : ਵੈਟਰਨਰੀ ਪੋਲੀਕਲੀਨਿਕ ਕਪੂਰਥਲਾ ਦੇ ਇੰਚਾਰਜ ਡਾਕਟਰ ਉਦੇ ਸਿੰਘ ਖਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮਿਤੀ 28 ਜੂਨ ਦਿਨ ਸ਼ੁਕਰਵਾਰ 10 ਵਜੇ ਤੋਂ 1 ਵਜੇ ਤੱਕ ਸਰਕਾਰੀ ਵੈਟਨਰੀ ਪੋਲੀਕਲੀਨਿਕ, ਕਪੂਰਥਲਾ ਨੇੜੇ ਚਾਰਬਤੀ ਚੌਂਕ ਕਪੂਰਥਲਾ ਵਿਖੇ ਕੁੱਤਿਆਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਅ ਲਈ ਮੁਫਤ ਟੀਕਾਕਰਨ ਵਿਸ਼ੇਸ਼ ਕੈਂਪ ਪਸ਼ੂ ਪਾਲਣ ਵਿਭਾਗ ਅਤੇ ਸੁਸਾਇਟੀ ਫੋਰ ਪ੍ਰੀਵੈਂਸ਼ਨ ਟੂ ਕੁਰੈਲਟੀ ਟੂ ਐਨੀਮਲ (SPCA )ਕਪੂਰਥਲਾ ਵੱਲੋਂ ਲਗਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਕੈਂਪ ਦਾ ਉਦਘਾਟਨ ਡਾ ਆਰ ਪੀ ਸਿੰਘ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਕਪੂਰਥਲਾ ਕਰਨਗੇ। ਇਸ ਵਿਸ਼ੇਸ਼ ਕੈਂਪ ਵਿੱਚ ਅਵਾਰਾ ਅਤੇ ਪਾਲਤੂ ਕੁੱਤਿਆਂ ਦਾ ਮੁਫਤ ਟੀਕਾਕਰਨ ਕੀਤਾ ਜਾਵੇਗਾ। ਇਸ ਲਈ ਸਮੂਹ ਗੈਰ ਸਰਕਾਰੀ ਸੰਸਥਾਵਾਂ ਅਤੇ ਸ਼ਹਿਰ ਨਿਵਾਸੀਆਂ ਨੂੰ ਇਸ ਵਿਸ਼ੇਸ਼ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਜਾਂਦੀ ਹੈ।