ਮਾਲ ਵਿਭਾਗ ਵਿੱਚ ਪਏ ਪੈਡਿੰਗ ਕੰਮਾਂ ਨੂੰ ਹਰ ਹਾਲਤ ਵਿੱਚ ਮੁਕੰਮਲ ਕੀਤਾ ਜਾਵੇ: ਵਧੀਕ ਡਿਪਟੀ ਕਮਿਸ਼ਨਰ (ਜ)

ਨਵਾਂਸ਼ਹਿਰ, 16 ਜੁਲਾਈ 2024 : ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦੇ ਨਿਪਟਾਰੇ ਸਬੰਧੀ ਸ੍ਰੀ ਰਾਜੀਵ ਵਰਮਾ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ (ਜ), ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਦਫਤਰ ਵਿੱਚ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਜ਼ਿਲਾ ਮਾਲ ਅਫਸਰ, ਸ.ਭ.ਸ.ਨਗਰ, ਤਹਿਸੀਲਦਾਰ ਨਵਾਂਸ਼ਹਿਰ/ਬਲਾਚੌਰ/ਬੰਗਾ, ਨਾਇਬ ਤਹਿਸੀਲਦਾਰ ਨਵਾਂਸ਼ਹਿਰ/ਬਲਾਚੌਰ, ਬੰਗਾ, ਔੜ, ਜ਼ਿਲਾ ਸਿਸਸਟਮ ਮੈਨੇਜਰ ਅਤੇ ਸਮੂਹ ਫੀਲਡ ਕਾਨੂੰਗੋਜ਼ ਹਾਜਰ ਸਨ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਪੀ.ਸੀ.ਐਸ. ਵਲੋਂ ਸਰਫੇਸੀ ਐਕਟ ਨਾਲ ਸਬੰਧਤ ਪੈਡਿੰਗ ਕੇਸਾਂ ਦਾ ਰਿਵਿਊ ਕੀਤਾ ਗਿਆ। ਸਰਫੇਸੀ ਐਕਟ ਦੇ ਕੁੱਲ 41 ਕੇਸ ਪੈਡਿੰਗ ਹਨ, ਜਿਹਨਾਂ ਬਾਰੇ ਸਾਰੇ ਸਬੰਧਤ ਅਧਿਕਾਰੀਆਂ/ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜੁਲਾਈ 2024 ਦੇ ਅੰਤ ਤੱਕ ਹਰ ਹਾਲਤ ਵਿੱਚ ਸਬੰਧਤ ਬੈਂਕਾਂ ਨਾਲ ਤਾਲਮੇਲ ਕਰਦੇ ਹੋਏ ਬੈਂਕਾਂ ਨੂੰ ਕਬਜ਼ਾ ਦਿਵਾਇਆ ਜਾਵੇ। ਮੀਟਿੰਗ ਵਿੱਚ ਉਕਤ ਤੋਂ ਇਲਾਵਾ ਪੈਡਿੰਗ ਜਮਾਂਬੰਦੀਆਂ, ਪੈਡਿੰਗ ਇੰਤਕਾਲ, ਪੈਡਿੰਗ ਨਿਸ਼ਾਨਦੇਹੀਆਂ, ਮੇਰਾ ਘਰ ਮੇਰੇ ਨਾਮ / ਸਵਾਮਿਤਵਾ ਸਕੀਮ ਸੀ.ਏ.ਜੀ.ਦੇ ਪੈਰਿਆਂ ਸਬੰਧੀ, ਤਤੀਮਾ ਸਜਰਾ ਅਤੇ ਟੈਕਸਟ ਐਂਟਰੀਆਂ ਸਬੰਧੀ ਵਿਸਥਾਰ ਪੂਰਬਕ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਲ ਵਿਭਾਗ ਦੇ ਬਕਾਇਆ ਪਏ ਕੰਮਾਂ ਨੂੰ ਨਿਪਟਾਉਣ ਵਿੱਚ ਕਰਮਚਾਰੀਆਂ / ਅਧਿਕਾਰੀਆਂ ਨੂੰ ਆਉਦੀਆਂ ਸਮੱਸਿਆ ਬਾਰੇ ਵੀ ਵਿਚਾਰ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਸਾਰੇ ਕਰਮਚਾਰੀਆਂ / ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਨਾਲ ਸਬੰਧਤ ਪੈਡਿੰਗ ਕੰਮ 31 ਜੁਲਾਈ 2024 ਤੱਕ ਹਰ ਹਾਲਤ ਵਿੱਚ ਮੁਕੰਮਲ ਕਰਨਗੇ ਤਾਂ ਜੋ ਕਿ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।