ਸਿਵਲ ਜੱਜ (ਸੀਨੀਅਰ ਡੀਵੀਜ਼ਨ) / ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਸ.ਕਮਲਦੀਪ ਸਿੰਘ ਧਾਲੀਵਾਲ ਵੱਲੋਂ ਹਿੱਟ ਐਂਡ ਰਨ ਮੋਟਰ ਐਕਸੀਡੈਂਟ ਕਲੇਮ ਕੇਸਾਂ ਦੇ ਸਬੰਧ ਵਿੱਚ ਕੀਤੀ ਗਈ ਮੀਟਿੰਗ  

ਨਵਾਂਸ਼ਹਿਰ, 02 ਅਪ੍ਰੈਲ : ਮਾਣਯੋਗ ਸੁਪਰੀਮ ਕੋਰਟ ਜੀਆਂ ਵੱਲੋ ਜਾਰੀ ਰਿੱਟ ਪਟੀਸ਼ਨ  ਨੰਬਰ 295 ਆਫ 2012 ਕੇਸ ਟਾਈਟਲ  ਸ.ਰਾਜਸੀਕਰਨ ਬਨਾਮ ਯੂਨੀਅਨ ਆਂਫ ਇੰਡੀਆ ਅਤੇ ਹੋਰ   ਵਿੱਚ ਜਾਰੀ  ਹਦਾਇਤਾਂ ਅਨੁਸਾਰ ਸਿਵਲ ਜੱਜ (ਸੀਨੀਅਰ ਡੀਵੀਜ਼ਨ)/ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਸ. ਕਮਲਦੀਪ ਸਿੰਘ ਧਾਲੀਵਾਲ ਜੀਆਂ ਵੱਲੋ  ਹਿੱਟ ਐਡ ਰਨ ਮੋਟਰ ਐਕਸੀਡੈਂਟ ਕਲੇਮ ਕੇਸਾਂ ਦੇ ਸਬੰਧ ਵਿੱਚ ਮੀਟਿੰਗ ਰੂਮ, ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਖੇ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਡੀ.ਐਸ.ਪੀ, ਆਰ.ਟੀ.ਓ ਨਵਾਂਸ਼ਹਿਰ, ਐਸ.ਡੀ.ਐਮ ਨਵਾਂਸ਼ਹਿਰ, ਬਲਾਚੌਰ, ਬੰਗਾ, ਜਸਪਾਲ ਸਿੰਘ ਗਿੱਧਾ ਐਨ.ਜੀ.ਓ ਉਪਕਾਰ ਸੇਵਾ ਸੋਸਾਇਟੀ ਨਵਾਂਸਹਿਰ ਹਾਜਰ ਸਨ। ਇਸ ਮੀਟਿੰਗ ਵਿੱਚ ਸਿਵਲ ਜੱਜ (ਸੀਨੀਅਰ ਡੀਵੀਜ਼ਨ)/ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਸ.ਕਮਲਦੀਪ ਸਿੰਘ ਧਾਲੀਵਾਲ, ਜੀਆਂ ਵੱਲੋ ਮੀਟਿੰਗ ਵਿੱਚ ਮੌਜੂਦ ਅਧਿਕਾਰੀਆ ਨੂੰ  ਹਦਾਇਤ ਕੀਤੀ ਕਿ ਆਪਣੇ ਆਪਣੇ ਵਿਭਾਗਾਂ ਨਾਲ ਸਬੰਧਿਤ ਪੈਡਿੰਗ ਕੇਸਾ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ । ਇਸ ਤੋਂ ਇਲਾਵਾ ਡੀ.ਐਸ.ਪੀ ਸ. ਸੁਰਿੰਦਰ ਚਾਹਲ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਐਸ.ਐਚ.ਓ ਨੂੰ ਹਦਾਇਤ ਕੀਤੀ ਜਾਵੇ ਕਿ ਜਦੋ ਵੀ ਇਸ ਤਰਾਂ ਦੇ  ਕੇਸ ਦਰਜ ਹੁੰਦਾ ਹੈ ਉਸ ਦੀ ਕਾਪੀ ਨਿਮਨਹਸਤਾਖਰ ਦੇ ਦਫਤਰ ਨੂੰ ਭੇਜੀ ਜਾਵੇ।