ਜ਼ਿਲ੍ਹਾ ਰੋਜਗਾਰ ਤੇ ਹੁਨਰ ਸਿਖਲਾਈ ਵਿਭਾਗ ਵੱਲੋ ਲੋਨ ਕੈਂਪ 26 ਨੂੰ : ਵਧੀਕ ਡਿਪਟੀ ਕਮਿਸ਼ਨਰ (ਜ) 

  • ਸਵੈ ਰੋਜਗਾਰ ਸ਼ੁਰੂ ਕਰਨ ਵਾਲਿਆਂ ਲਈ ਸੁਨਹਿਰੀ ਮੌਕਾ

ਨਵਾਂਸ਼ਹਿਰ, 24 ਜੂਨ 2024 : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਸੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਸ਼ਹੀਦ ਭਗਤ ਸਿੰਘ ਨਗਰ ਵਿਖੇ 26 ਜੂਨ 2024 ਨੂੰ ਸਵੈ ਰੋਜਗਾਰ ਲੋਨ ਕੈਂਪ ਲਗਵਾਇਆ ਜਾ ਰਿਹਾ ਹੈ ਜਿਸ ਵਿੱਚ ਕੇਵਲ ਅਨੁਸੂਚਿਤ ਜਾਤੀ ਦੇ ਉਮੀਦਵਾਰ ਜੋ  ਸਿਲਾਈ ਕਢਾਈ, ਬਿਊਟੀ ਪਾਰਲਰ, ਸਲੂਨ, ਮੋਬਾਈਲ ਰਿਪੇਅਰ, ਡੇਅਰੀ ਫਾਰਮਿੰਗ, ਵੈਲਡਰ, ਕਾਰਪੇਂਟਰ ਜਾਂ ਹੋਰ ਕਿਸੇ ਵੀ ਕਿਸਮ ਦਾ ਸਵੈ ਰੋਜਗਾਰ ਸ਼ੁਰੂ ਕਰਨ ਦੇ ਚਾਹਵਾਨ ਹੋਣ ਤਾਂ 2 ਲੱਖ ਰੁਪਏ ਤੱਕ ਦੇ ਲੋਨ ਲਈ ਅਪਲਾਈ ਕਰ ਸਕਦੇ ਹਨ ਜਿਸ ਵਿੱਚ 50 ਹਜਾਰ ਰੁਪਏ ਦੀ ਸਬਸਿਡੀ ਵੀ ਸ਼ਾਮਲ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦਿੰਦਿਆ ਦੱਸਿਆ ਕਿ ਇਸ ਕੈਂਪ ਵਿੱਚ ਕੋਈ ਵੀ ਸਵੈ ਰੋਜਗਾਰ ਕਾਮਾ ਜਾਂ ਹੁਨਰ ਸਿਖਲਾਈ ਪ੍ਰਾਪਤ ਉਮੀਦਵਾਰ ਜੋ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੋਵੇ ਤਾਂ  26 ਜੂਨ 2024 ਨੂੰ ਸਵੇਰੇ 9 ਵਜੇ ਤੋ 4 ਵਜੇ ਤੱਕ ਜਿਲਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜਲ, ਜ਼ਿਲਾ ਰੋਜਗਾਰ ਤੇ ਹੁਨਰ ਸਿਖਲਾਈ ਦਫਤਰ, ਨਵਾਂਸ਼ਹਿਰ ਵਿਖੇ 3 ਫੋਟੋਆਂ, ਐਸ.ਸੀ ਸਟਰਟੀਫਿਕੇਟ, ਅਧਾਰ ਕਾਰਡ, ਵੋਟਰ ਕਾਰਡ, ਟ੍ਰੇਨਿੰਗ ਸਰਟੀਫਿਕੇਟ, ਨੀਲਾ ਕਾਰਡ, ਬੈਂਕ ਪਾਸਬੁੱਕ ਲੈ ਕੇ ਲਾਭ ਪ੍ਰਾਪਤ ਕਰ ਸਕਦਾ ਹੈ। ਇਸ ਕੈਂਪ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜਿਲਾ ਪੱਧਰੀ ਟੀਮ ਵੱਲੋ ਬੀਤੇ ਸਾਲਾਂ ਵਿੱਚ ਜਿਨ੍ਹਾਂ ਉਮੀਦਵਾਰਾਂ ਨੂੰ ਹੁਨਰ ਸਿਖਲਾਈ ਦਿੱਤੀ ਗਈ ਹੈ ਉਹਨਾਂ ਉਮੀਦਵਾਰ ਨੂੰ ਇਸ ਮੌਕੇ ਦਾ ਖਾਸ ਤੌਰ ਤੇ ਲਾਭ ਲੈਣ ਲਈ ਅਪੀਲ ਕੀਤੀ। ਇਸ ਮੌਕੇ ਜਿਲਾ ਰੋਜਗਾਰ ਉਤਪੱਤੀ ਤੇ ਹੁਨਰ ਸਿਖਲਾਈ ਅਫਸਰ ਸੰਜੀਵ ਕੁਮਾਰ ਵੱਲੋ ਦੱਸਿਆ ਗਿਆ ਹੈ ਇਹ ਲੋਨ ਕੈਂਪ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਅਗਵਾਈ ਵਿੱਚ ਲਗਵਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਲੋਨ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ, ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਿਲਾ ਸਟਾਫ ਨਾਲ ਕਮਰਾ ਨੰਬਰ 413 ਵਿਖੇ ਵਿਜ਼ਟ ਕਰਕੇ ਜਾਂ ਮੋਬਾਈਲ ਨੰਬਰ 8360376675, 9419218613 ਤੇ ਸੰਪਰਕ ਕੀਤਾ ਜਾ ਸਕਦਾ ਹੈ।