ਈਸਾਈ ਭਾਈਚਾਰੇ ਨੇ ਵੀ ਬਣਾਈ ਆਪਣੀ ਸਿਆਸੀ ਪਾਰਟੀ, ਲੜੇਗੀ ਜਲੰਧਰ ਜਿਮਨੀ ਚੋਣ 

ਜਲੰਧਰ, 03 ਅਪ੍ਰੈਲ : ਜਲੰਧਰ ਚੋਣਾਂ ਦੇ ਐਲਾਨ ਤੋਂ ਬਾਅਦ ਈਸਾਈ ਭਾਈਚਾਰੇ ਦੇ ਵਲੋਂ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਪਿੰਡ ਖੋਜੇਵਾਲ ‘ਚ ਓਪਨ ਡੋਰ ਚਰਚ ਦੇ ਮੁਖੀ ਪਾਦਰੀ ਹਰਪ੍ਰੀਤ ਦਿਓਲ ਦੇ ਵਲੋ ਇਹ ਪਾਰਟੀ ਐਲਾਨੀ ਗਈ ਹੈ ਅਤੇ ਇਸ ਪਾਰਟੀ ਨੂੰ ‘ਯੂਨਾਈਟਿਡ ਪੰਜਾਬ ਪਾਰਟੀ’ ਨਾਅ ਦਿੱਤਾ ਗਿਆ ਹੈ। ਈਸਾਈ ਭਾਈਚਾਰੇ ਦੁਆਰਾ ਬਣਾਈ ਗਈ ਇਹ ਪਾਰਟੀ ਜਲੰਧਰ ਜਿਮਨੀ ਚੋਣ ਵੀ ਲੜੀ ਜਾਵੇਗੀ। ਹਾਲਾਂਕਿ ਹਰਪ੍ਰੀਤ ਦਿਓਲ ਦੇ ਵਲੋਂ ਪਾਰਟੀ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ, ਪਰ ਪਾਰਟੀ ਜ਼ਰੂਰ ਐਲਾਨ ਦਿੱਤੀ ਹੈ।