ਹੁਸ਼ਿਆਰਪੁਰ ਜ਼ਿਲ੍ਹੇ ‘ਚ ਅੰਮ੍ਰਿਤਪਾਲ ਨੂੰ ਲੈ ਕੇ ਪੰਜਾਬ ਪੁਲਿਸ ਦਾ ਵੱਡਾ ਆਪ੍ਰੇਸ਼ਨ

  • ਸ਼ੱਕੀ ਨੌਜਵਾਨਾਂ ਦੇ ਇਨੋਵਾ ਛੱਡ ਕੇ ਭੱਜਣ ਤੋਂ ਬਾਦ ਪੂਰਾ ਪਿੰਡ ਕੀਤਾ ਸੀਲ

ਹੁਸ਼ਿਆਰਪੁਰ, 29 ਮਾਰਚ : ‘ਵਾਰਿਸ ਪੰਜਾਬ ਦੇ’ ਦਾ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਹੀ ਹੋ ਸਕਦਾ ਹੈ। ਮੰਗਲਵਾਰ ਰਾਤ ਨੂੰ ਪੁਲਿਸ ਨੂੰ ਇੱਕ ਸ਼ੱਕੀ ਇਨੋਵਾ (ਪੀਬੀ 10 ਸੀਕੇ 0527) ਬਾਰੇ ਸੂਚਨਾ ਮਿਲੀ। ਜੋ ਕਿ ਫਗਵਾੜਾ ਤੋਂ ਹੁਸ਼ਿਆਰਪੁਰ ਜਾ ਰਹੀ ਸੀ।ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ ਇਸ ਵਿੱਚ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਦੇ ਸਵਾਰ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।ਇਸ ਤੋਂ ਬਾਅਦ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ 700 ਪੁਲਸ ਮੁਲਾਜ਼ਮਾਂ ਨੇ ਰਾਤ ਭਰ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਦੀ ਕਾਰਵਾਈ ਤੋਂ ਬਾਅਦ ਸ਼ੱਕੀ ਇਨੋਵਾ ਗੱਡੀ ਨੂੰ ਗੁਰਦੁਆਰਾ ਸਾਹਿਬ ਨੇੜੇ ਛੱਡ ਕੇ ਫਰਾਰ ਹੋ ਗਏ। ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤੋਂ ਬਾਅਦ ਅਰਧ ਸੈਨਿਕ ਬਲਾਂ ਨੂੰ ਵੀ ਬੁਲਾਇਆ ਗਿਆ ਹੈ। ਪਿੰਡ ਮਰਣਾਈਆਂ ਵਿੱਚ ਮੁੜ ਸਰਚ ਆਪਰੇਸ਼ਨ ਚਲਾਇਆ ਜਾਵੇਗਾ। ਪਿੰਡ ਨੂੰ ਰਾਤ ਤੋਂ ਹੀ ਸੀਲ ਕਰ ਦਿੱਤਾ ਗਿਆ ਹੈ।ਸੂਤਰਾਂ ਮੁਤਾਬਕ ਅੰਮ੍ਰਿਤਪਾਲ ਇਕ ਅੰਤਰਰਾਸ਼ਟਰੀ ਚੈਨਲ ਨੂੰ ਇੰਟਰਵਿਊ ਦੇਣ ਲਈ ਜਲੰਧਰ ਆ ਰਿਹਾ ਸੀ। ਜਿਸ ਵਿੱਚ ਉਹ ਆਪਣੀ ਪੂਰੀ ਗੱਲ ਰੱਖ ਕੇ ਆਤਮ ਸਮਰਪਣ ਕਰ ਸਕਦਾ ਸੀ। ਫਿਲਹਾਲ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।