ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ

ਬਿਆਸ, 5 ਅਪ੍ਰੈਲ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਧਾ ਸੁਆਮੀ ਡੇਰਾ ਬਿਆਸ ਦੇ ਸਤਿਸੰਗ ਵਿੱਚ ਪੁੱਜੇ, ਜਿੱਥੇ ਉਨ੍ਹਾਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਭਰੋਸੇਯੋਗ ਸੂਤਰਾਂ ਅਨੁਸਾਰ ਰਾਜਾ ਵੜਿੰਗ ਸੜਕ ਤੋਂ ਹੁੰਦੇ ਹੋਏ ਡੇਰਾ ਬਿਆਸ ਪਹੁੰਚੇ ਅਤੇ ਬਾਬਾ ਜੀ ਨਾਲ ਬੰਦ ਕਮਰੇ ਵਿਚ ਗੱਲਬਾਤ ਕੀਤੀ। ਭਾਵੇਂ ਰਾਜਾ ਵੜਿੰਗ ਦੀ ਇਸ ਫੇਰੀ ਨੂੰ ਨਿੱਜੀ ਦੱਸਿਆ ਜਾ ਰਿਹਾ ਹੈ ਪਰ ਸਿਆਸੀ ਗਲਿਆਰੇ ਵਿੱਚ ਇਸ ਨੂੰ ਹੋਰ ਅਹਿਮੀਅਤ ਨਾਲ ਜੋੜਿਆ ਜਾ ਰਿਹਾ ਹੈ।