ਚੰਡੀਗੜ੍ਹ : ਵੈਸਟਰਨ ਕਮਾਂਡ ਹੈੱਡਕੁਆਰਟਰ ਵਿਖੇ ਫੌਜ ਅਤੇ ਸੀਮਾ ਸੁਰੱਖਿਆ ਬਲ ਦੀ ਸਾਲਾਨਾ ਤਾਲਮੇਲ ਕਾਨਫਰੰਸ ਕੀਤੀ ਗਈ। ਇਸ ਵਿੱਚ ਭਾਰਤੀ ਫੌਜ ਪੱਛਮੀ ਕਮਾਂਡ ਅਤੇ ਸੀਮਾ ਸੁਰੱਖਿਆ ਬਲ ( ਬੀਐਸਐਫ) ਦੇ ਸੀਨੀਅਰ ਅਫਸਰਾਂ ਨੇ ਭਾਗ ਲਿਆ। ਕਾਨਫਰੰਸ ਦੀ ਸਾਂਝੀ ਪ੍ਰਧਾਨਗੀ ਲੈਫਟੀਨੈਂਟ ਜਨਰਲ ਨਵ ਕੇ ਖੰਡੂਰੀ, ਏ.ਵੀ.ਐੱਸ.ਐੱਮ., ਵੀ.ਐੱਸ.ਐੱਮ., ਜਨਰਲ ਅਫਸਰ ਕਮਾਂਡਿੰਗ-ਇਨ-ਚੀਫ, ਸੈਨਾ ਪੱਛਮੀ ਕਮਾਂਡ ਅਤੇ ਪੀ.ਵੀ. ਰਾਮਸ਼ਾਸਤਰੀ, ਆਈ.ਪੀ.ਐੱਸ., ਵਿਸ਼ੇਸ਼ ਡੀ.ਜੀ. ਪੱਛਮੀ ਕਮਾਂਡ, ਬੀ.ਐੱਸ.ਐੱਫ. ਨੇ ਕੀਤੀ।....