ਚੰਡੀਗੜ੍ਹ, 31 ਦਸੰਬਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 20 ਸਤੰਬਰ 2022 ਨੂੰ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਮਾਨਤਾ ਮਿਲੀ ਹੈ ਇਹ ਫੈਸਲਾ ਹੋਣ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ 18 ਮਹੀਨਿਆਂ ਲਈ 38 ਮੈਂਬਰੀ ਐਡਹਾਕ ਕਮੇਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਗੁਰਦੁਆਰਾ ਐਕਟ 2014 ਵਿੱਚ ਸੋਧ ਕਰਕੇ ਨਵੀਂ ਪੈਟਰਨ (ਸਰਪ੍ਰਸਤ) ਦੀ ਪੋਸਟ ਬਣਾਈ ਗਈ ਹੈ ਜੋ ਪੋਸਟ ਗੁਰਮਰਿਯਾਦਾ ਦੇ ਵਿਰੁੱਧ ਹੈ ਜਿਸ ਬਾਰੇ ਮੁੱਖ ਮੰਤਰੀ ਹਰਿਆਣਾ ਸ੍ਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਗੁਰਮਰਿਯਾਦਾ ਤੋਂ ਜਾਣੂੰ ਵੀ ਕਰਵਾ ਦਿੱਤਾ ਗਿਆ ਸੀ ਕੇ ਦੁਨੀਆਂ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਰਪ੍ਰਸਤ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਕੋਈ ਵਿਅਕਤੀ ਨਹੀਂ ਹੋ ਸਕਦਾ। ਇਸ ਲਈ ਹਰਿਆਣਾ ਸਰਕਾਰ ਨੂੰ ਅਪੀਲ ਕਰਦੇ ਹਾਂ ਕੇ ਗੁਰਦੁਆਰਾ ਐਕਟ 2014 ਵਿੱਚ ਸਿੱਖ ਸਿਧਾਂਤ ਨੂੰ ਸਮਝਦੇ ਹੋਏ ਸਿੱਖ ਭਾਵਨਾਵਾਂ ਅਨੁਸਾਰ ਤੁਰੰਤ ਇਸ ਪੋਸਟ ਦੀ ਸੋਧ ਕੀਤੀ ਜਾਵੇ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਲਿਖਤੀ ਪ੍ਰੈਸ ਨੋਟ ਜਾਰੀ ਕਰਕੇ ਮੀਡੀਆ ਨਾਲ ਕੀਤਾ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਵਿਧਾਨ ਸਭਾ ਹਰਿਆਣਾ ਵਿਚ ਗੁਰਦੁਆਰਾ ਐਕਟ 2014 ਵਿੱਚ ਕੀਤੀ ਸੋਧ ਦਾ ਬਿੱਲ ਪਾਸ ਕਰਨ ਸਮੇਂ ਹਰਿਆਣਾ ਸਰਕਾਰ ਵਿਰੋਧੀ ਧਿਰ ਦੇ ਵਿਧਾਇਕਾਂ ਬੀ ਬੀ ਬਤਰਾ ਹਲਕਾ ਰੋਹਤਕ, ਸਮਸ਼ੇਰ ਸਿੰਘ ਗੋਗੀ ਹਲਕਾ ਅਸੰਧ,ਸ਼ੀਸ਼ਪਾਲ ਕੇਹਰਵਾਲਾ ਹਲਕਾ ਕਾਲਾਂਵਾਲੀ ਅਤੇ ਹੋਰਾਂ ਵੱਲੋਂ ਵੀ ਵਿਧਾਨ ਸਭਾ ਵਿੱਚ ਪੈਟਰਨ ਪੋਸਟ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਮੇਰੇ ਵੱਲੋਂ ਕੀਤੇ ਗਏ ਇਤਰਾਜ਼ ਉਪਰ ਹੁਣ ਹਰ ਪਾਸੇ ਤੋਂ ਮੋਹਰ ਲੱਗੀ ਹੈ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਮੇਰੇ ਵਿਰੋਧ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਸਰਪ੍ਰਸਤ ਪੋਸਟ ਦਾ ਵਿਰੋਧ ਕੀਤਾ ਗਿਆ ਸੀ ਹੁਣ ਵਿਰੋਧੀ ਧਿਰ ਦੇ ਗੈਰ ਸਿੱਖ ਵਿਧਾਇਕ ਵੀ ਇਸਦਾ ਵਿਰੋਧ ਕਰ ਰਹੇ ਹਨ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਨੇ ਮੈਨੂੰ ਹੀ ਇਸ ਪੋਸਟ ਤੇ ਸੇਵਾ ਕਰਨ ਲਈ ਕਿਹਾ ਸੀ ਪਰ ਇੱਕ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਮੈਂ ਇਸ ਪੋਸਟ ਨੂੰ ਗੁਰਮਰਿਯਾਦਾ ਦੇ ਉਲਟ ਜਾਣਕੇ ਮਨਾਂ ਕਰ ਦਿੱਤਾ ਸੀ ਮੇਰੀ ਹਰਿਆਣਾ ਸਰਕਾਰ ਨੂੰ ਅਪੀਲ ਹੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਸ ਗੈਰ ਸਿਧਾਂਤਕ ਪੋਸਟ ਨੂੰ ਖਤਮ ਕੀਤਾ ਜਾਵੇ ਜਾਂ ਇਸ ਦਾ ਨਾਮ ਬਦਲਿਆ ਜਾਵੇ ਤਾਂ ਕਿ ਸਿੱਖ ਹਿਰਦੇ ਸ਼ਾਂਤ ਹੋ ਸਕਣ ਤੇ ਗੁਰਮਰਿਯਾਦਾ ਲਾਗੂ ਹੋ ਸਕੇ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਮੁੱਖ ਮੰਤਰੀ ਸਾਹਿਬ ਹਰਿਆਣਾ ਮਨੋਹਰ ਲਾਲ ਖੱਟੜ ਨੇ ਪਹਿਲਾਂ ਵੀ ਸਿੱਖ ਭਾਵਨਾਵਾਂ ਅਨੁਸਾਰ ਸਿੱਖ ਗੁਰੂਆਂ ਨਾਲ ਸਬੰਧਤ ਸ਼ਤਾਬਦੀਆਂ ਨੂੰ ਸਿਰਸਾ ਯਮੁਨਾਨਗਰ ਪਾਨੀਪਤ ਵਿੱਚ ਸੂਬਾ ਪੱਧਰ ਤੇ ਮਨਾਉਣਾ ਕੀਤਾ ਹੈ ਹੁਣ ਵੀ ਸਿੱਖ ਭਾਵਨਾਵਾਂ ਨੂੰ ਸਮਝਦੇ ਹੋਏ ਮੇਰੇ ਵੱਲੋਂ ਉਠਾਈ ਪੂਰੀ ਕੌਮ ਦੀ ਇਸ ਮੰਗ ਨੂੰ ਜ਼ਰੂਰ ਪ੍ਰਵਾਨ ਕਰਨਗੇ।