ਚੰਡੀਗੜ੍ਹ,8 ਅਗਸਤ 2024 : ਪੰਜਾਬ ‘ਚ ਮਾਨਸੂਨ ਦੀ ਸੁਸਤ ਚਾਲ ਨੇ ਮੌਸਮ ਵਿਗਿਆਨੀਆਂ, ਸਰਕਾਰ ਤੋਂ ਲੈ ਕੇ ਆਮ ਲੋਕਾਂ ਅਤੇ ਕਿਸਾਨਾਂ ਦੀ ਚਿੰਤਾ ‘ਚ ਵਾਧਾ ਕਰ ਦਿੱਤਾ ਹੈ। ਅਗਸਤ ਮਹੀਨੇ ਦੀ ਸ਼ੁਰੂਆਤ ‘ਚ ਬਰਸਾਤ ਹੋਣ ਦੋ ਉਮੀਦ ਸੀ ਜੋ ਹੁਣ ਸਮਾਂ ਬੀਤਣ ਦੇ ਨਾਲ ਮੱਧਮ ਹੁੰਦੀ ਜਾ ਰਹੀ ਹੈ। ਆਮ ਲੋਕਾਂ ਨੂੰ ਬਰਸਾਤ ਕਾਰਨ ਗਰਮੀ ਅਤੇ ਬਿਮਾਰੀਆਂ ਤੋਂ ਰਾਹਤ ਦੀ ਉਮੀਦ ਸੀ ਜੀ ਕੀ ਅਜੇ ਤੱਕ ਨਹੀਂ ਮਿਲੀ। ਪੰਜਾਬ ਦੇ 9 ਜਿਲਿਆਂ ‘ਚ ਤਾ ਲਗਭਗ ਨਾ ਦੇ ਬਰਾਬਰ ਬਰਸਾਤ ਹੋਈ ਹੈ। ਅਗਸਤ ਦੇ ਪਹਿਲੇ ਮਹੀਨੇ ਭਾਰੀ ਬਰਸਾਤ ਦਾ ਅਲਰਟ ਸੀ ਇਸਦੇ ਬਾਵਜੂਦ ਬਹੁਤ ਘਾਟ ਬਰਸਾਤ ਹੋਈ ਹੈ। ਪੰਜਾਬ ਵਿੱਚ ਇਨ੍ਹਾਂ ਦਿਨਾਂ ਦੌਰਾਨ ਔਸਤਨ 46.1 ਮਿਲੀਮੀਟਰ ਬਰਸਾਤ ਹੁੰਦੀ ਹੈ, ਪਰ ਹੁਣ ਤੱਕ ਪਹਿਲੇ ਸੱਤ ਦਿਨਾਂ ਵਿੱਚ ਸਿਰਫ਼ 32.9 ਮਿਲੀਮੀਟਰ ਬਰਸਾਤ ਹੀ ਹੋਈ ਹੈ। ਤਰਨਤਾਰਨ, ਕਪੂਰਥਲਾ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਪੰਜਾਬ ਦੇ ਉਹ ਜ਼ਿਲ੍ਹੇ ਹਨ ਜਿੱਥੇ 7 ਅਗਸਤ ਨੂੰ ਸਵੇਰੇ 8.30 ਵਜੇ ਤੱਕ ਇੱਕ ਬੂੰਦ ਵੀ ਬਰਸਾਤ ਨਹੀਂ ਹੋਈ , ਜਦਕਿ ਪਠਾਨਕੋਟ ਵਿੱਚ 99 ਫੀਸਦੀ, ਫਿਰੋਜ਼ਪੁਰ ਵਿੱਚ 91 ਫੀਸਦੀ ਮੀਂਹ ਪਿਆ ਹੈ । , ਮੋਗਾ ਉੱਤਰ ਪ੍ਰਦੇਸ਼ ਵਿੱਚ 93 ਫੀਸਦੀ ਘੱਟ ਮੀਂਹ, ਲੁਧਿਆਣਾ ਵਿੱਚ 98 ਫੀਸਦੀ ਘੱਟ ਬਰਸਾਤ ਹੋਈ ਹੈ , ਰੂਪਨਗਰ ਵਿੱਚ 80 ਫੀਸਦੀ ਘੱਟ ਅਤੇ ਪਟਿਆਲਾ ਵਿੱਚ 75 ਫੀਸਦੀ ਘੱਟ ਮੀਂਹ ਪਿਆ ਹੈ । ਜਦੋਂ ਕਿ ਗੁਰਦਾਸਪੁਰ ਅਤੇ ਐਸ.ਏ.ਐਸ.ਨਗਰ ਹੀ ਦੋ ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ ਵੱਧ ਬਰਸਾਤ ਹੋਈ ਹੈ। ਹੁਣ ਪੰਜਾਬ ‘ਚ ਬਰਸਾਤ ਨੂੰ ਲੈ ਕੇ 10 ਅਗਸਤ ਦਾ ਯੈਲੋ ਅਲਰਟ ਹੈ ਪਰ ਇਹ ਵੀ ਕੁਝ ਜਿਲਿਆਂ ‘ਚ ਹੀ ਹੈ। ਪੰਜਾਬ ਦੇ ਬਾਕੀ ਇਲਾਕੇ ‘ਚ ਬਰਸਾਤ ਦੀ ਸੰਭਾਵਨਾ ਘੱਟ ਹੀ ਹੈ। ਬਦਲਵਾਈ ਕਾਰਨ ਬੁਧਵਾਰ ਅਤੇ ਵੀਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਤਾਪਮਾਨ ‘ਚ 2 ਤੋਂ 3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਤਾ ਮਿਲੀ ਹੈ ਪਰ ਲੋਕਾਂ ਨੂੰ ਚੰਗੀ ਬਰਸਾਤ ਦੀ ਉਮੀਦ ਹੈ।