ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਅਤੇ ਨਗਰ ਸੁਧਾਰ ਟਰਸਟਾਂ ਦੇ ਚੇਅਰਮੈਨ ਕੀਤੇ ਨਿਯੁਕਤ

ਚੰਡੀਗੜ੍ : ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਅਤੇ ਨਗਰ ਸੁਧਾਰ ਟਰਸਟਾਂ ਦੇ ਚੇਅਰਮੈਨ ਨਿਯੁਕਤ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵ ਨਿਯੁਕਤ ਚੇਅਰਮੈਨਾਂ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 15 ਜ਼ਿਲ੍ਹਾ ਯੋਜਨਾਂ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਸਨ। ਮੁੱਖ ਮੰਤਰੀ ਨੇ ਜੋ ਲਿਸਟ ਜਾਰੀ ਕੀਤੀ ਹੈ ਉਸ ਅਨੁਸਾਰ ਪ੍ਰਦੀਪ ਛਾਬੜਾ ਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਚੇਅਰਮੈਨ ਜਸਬੀਰ ਕੁੰਦਨੀ, ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਨੀਲ ਗਰਗ ਨੂੰ ਨਿਯੁਕਤ ਕੀਤਾ ਹੈ। ਨਾਲ ਹੀ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਾ ਚੇਅਰਮੈਨ ਅਸ਼ੋਕ ਤਲਵਾੜ, ਨਵਾਂਸ਼ਹਿਰ ਨਗਰ ਸੁਧਾਰ ਟਰਸਟ ਦਾ ਸਤਨਾਮ ਜਲਵਾਹਾ, ਨਾਭਾ ਦਾ ਸੁਰਿੰਦਰਪਾਲ ਸ਼ਰਮਾ, ਬਠਿੰਡਾ ਦਾ ਜਤਿੰਦਰ ਭੱਲਾ, ਗੁਰਦਾਸਪੁਰ ਦਾ ਰਾਜੀਵ ਸ਼ਰਮਾ, ਸੰਗਰੂਰ ਦਾ ਹਰਪ੍ਰੀਤ ਸਿੰਘ, ਤਰਨਤਾਰਨ ਦਾ ਵਰੁਣ ਕੁਮਾਰ, ਬਟਾਲਾ ਦਾ ਨਰੇਸ਼ ਗੋਇਲ, ਫਾਜ਼ਿਲਕਾ ਦਾ ਮਹਿੰਦਰ ਕਚੂਰਾ ਅਤੇ ਨਗਰ ਸੁਧਾਰ ਟਰੱਸਟ ਸੁਲਤਾਨਪੁਰ ਲੋਧੀ ਦਾ ਚੇਅਰਮੈਨ ਲੱਕੀ ਰੰਧਾਵਾ, ਫਗਵਾੜਾ ਦਾ ਕਸ਼ਮੀਰ ਸਿੰਘ ਮੱਲ੍ਹੀ, ਕਪੂਰਥਲਾ ਦਾ ਗੁਰਪਾਲ ਸਿੰਘ, ਬਰਨਾਲਾ ਦਾ ਰਾਮਤੀਰਥ ਮੰਨਾ, ਫਰੀਦਕੋਟ ਦਾ ਗੁਰਤੇਜ ਖੋਸਾ ਨੂੰ ਨਿਯੁਕਤ ਕੀਤਾ ਹੈ।