ਪੰਜ ਤਖਤਾਂ 'ਤੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ‘ਗੁਰੂ ਕਿਰਪਾ ਰੇਲਗੱਡੀ’ ਚਲਾਉਣ ਦਾ ਫੈਸਲਾ ਪ੍ਰਧਾਨ ਮੰਤਰੀ ਮੋਦੀ ਦਾ ਸਿੱਖ ਧਰਮ ਪ੍ਰਤੀ ਸ਼ਰਧਾ ਦਾ ਹੀ ਪ੍ਰਤੀਕ : ਸ਼ਰਮਾ

ਚੰਡੀਗੜ੍ਹ, 20 ਫ਼ਰਵਰੀ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਹੈ ਅਤੇ ਇਸਦੀ ਤਾਜ਼ਾ ਉਦਾਹਰਨ ਅਪ੍ਰੈਲ ਮਹੀਨੇ ਵਿੱਚ ਰੇਲਵੇ ਵਲੋਂ ਸਿੱਖ ਧਰਮ ਦੇ ਪੰਜ ਤਖਤਾਂ ‘ਤੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ‘ਗੁਰੂ ਕਿਰਪਾ ਰੇਲਗੱਡੀ’ ਦੇ ਨਾਮ ਤੇ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖ ਧਰਮ ਪ੍ਰਤੀ ਸ਼ਰਧਾ ਦਾ ਹੀ ਪ੍ਰਤੀਕ ਹੈ। ਉਹਨਾਂ ਕਿਹਾ ਕਿ ਪਿਛਲੇ 9 ਸਾਲਾਂ ਦੇ ਆਪਣੇ ਕਾਰਜਕਾਲ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਸਿੱਖਾਂ ਦੇ ਲਈ ਬਹੁਤ ਮਹੱਤਵਪੂਰਨ ਕੰਮ ਕੀਤੇ ਹਨ, ਜਿਸ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣਾ,  ਸਿੱਖ ਭਾਈਚਾਰੇ ਦੇ ਧਾਰਮਿਕ ਸ਼ਥਾਨਾ ਨੂੰ ਰੋਪਵੇ ਨਾਲ ਜੋੜਨਾ,  ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨਾ,  ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ,  ਅਫ਼ਗ਼ਾਨਿਸਤਾਨ ਵਿੱਚੋਂ ਸਿੱਖਾਂ ਨੂੰ ਸੁਰੱਖਿਅਤ ਭਾਰਤ ਲਿਆ ਕੇ ਉਹਨਾਂ ਨੂੰ ਸ਼ਰਨ ਅਤੇ ਭਾਰਤ ਦੀ ਨਾਗਰਿਕਤਾ ਦੇਣਾ,  ਉਹਨਾਂ ਦੀ ਹਰ ਤਰਾਂ ਦੀ ਮੱਦਦ ਕਰਨਾ ਅਤੇ ਸ੍ਰੀ ਗੁਰੂ ਸਾਹਿਬ ਜੀ ਦੀਆਂ ਪਵਿੱਤਰ ਬੀੜਾਂ ਨੂੰ ਪੂਰੇ ਅਦਬ ਸਤਿਕਾਰ ਨਾਲ ਸੁਰੱਖਿਅਤ ਭਾਰਤ ਲਿਆਉਣਾ ਆਦਿ ਪ੍ਰਮੁੱਖ ਹਨ। ਅਸ਼ਵਨੀ ਸ਼ਰਮਾ ਨੇ ਜਾਰੀ ਆਪਣੇ ਪ੍ਰੇਸ ਨੋਟ ‘ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 2019 ਵਿੱਚ ਵੀ ਸਿੱਖ ਭਾਈਚਾਰੇ ਦੇ ਧਾਰਮਿਕ ਸ਼ਥਾਨਾਂ ਦੇ ਦਰਸ਼ਨਾਂ ਲਈ ‘ਪੰਚ ਤਖਤ ਐਕਸਪ੍ਰੈਸ’ ਰੇਲਗੱਡੀ ਚਲਾਈ ਸੀ। ਦੇਸ਼ ਦੀ ਅਜ਼ਾਦੀ ‘ਤੋਂ ਬਾਅਦ ਦੂਸਰੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਿਰਫ ਵੋਟ ਬੈਂਕ ਦੀ ਰਾਜਨੀਤੀ ਕੀਤੀ,  ਪਰ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ  ਲਈ ਇਤਿਹਾਸਿਕ ਕੰਮ ਕੀਤੇ ਹਨ ਅਤੇ ਕਰਦੇ ਰਹਿਣਗੇ। ਅਸ਼ਵਨੀ ਸ਼ਰਮਾ ਨੇ ‘ਗੁਰੂ ਕਿਰਪਾ ਰੇਲਗੱਡੀ’ ਚਲਾਉਣ ਦੇ ਕੇਂਦਰ ਸਰਕਾਰ ਦੇ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਇਹ ਬਹੁਤ ਚੰਗਾ ਫੈਸਲਾ ਹੈI ਉਹਨਾਂ ਇਸ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਿੱਖ ਧਰਮ ‘ਦੇ ਗੁਰੂ ਸਾਹਿਬਾਨਾਂ ‘ਤੇ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਮਿਲੇਗੀ ਅਤੇ ਸਾਡੇ ਸਿੱਖ ਗਰੂਆ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਵਧੇਗਾ,  ਲੋਕ ਜ਼ਿਆਦਾ ਤੋ ਜ਼ਿਆਦਾ ਸਿੱਖੀ ਨਾਲ ਜੁੜਨਗੇ ਅਤੇ ਸਾਨੂੰ ਚੰਗੀ ਪ੍ਰੇਰਨਾ ਮਿਲੇਗੀ।