ਚੰਡੀਗੜ੍ਹ, 22 ਸਤੰਬਰ : ਬੀਤੇ ਦਿਨੀ ਮੁੱਖ ਮੰਤਰੀ ਮਾਨ ਨੇ ਰਾਜਪਾਲ ਪੰਜਾਬ ਨੂੰ ਖਤ ਲਿਖ ਕੇ ਮੰਗ ਕੀਤੀ ਸੀ ਕਿ RDF ਦਾ ਪੈਸਾ ਰਾਜਪਾਲ ਕੇਂਦਰ ਸਰਕਾਰ ਤੋਂ ਜਾਰੀ ਕਰਵਾਉਣ। ਮੁੱਖ ਮੰਤਰੀ ਨੇ ਲਿਖਿਆ ਸੀ ਕਿ ਬਨਵਾਰੀ ਲਾਲ ਪੁਰੋਹਿਤ ਪੰਜਾਬ ਦੇ ਗਵਰਨਰ ਹਨ ਅਤੇ ਉਹ ਪੰਜਾਬ ਲਈ ਇਹ ਫੰਡ ਆਪਣੀ ਸਰਕਾਰ ਤੋਂ ਜਾਰੀ ਕਰਵਾਉਣ। ਇਸ ਚਿੱਠੀ ਦੇ ਜਵਾਬ ਵਿਚ ਰਾਜਪਾਲ ਨੇ ਲਿਖਿਆ ਹੈ ਕਿ RDF ਦਾ ਕੇਸ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ। ਕਿਹਾ ਕਿ ਮੈਨੂੰ ਤੁਹਾਡਾ ਪੱਤਰ ਮਿਲਿਆ ਹੈ ਕਿ ਮੈਂ ਕੇਂਦਰ ਤੋਂ ਪੰਜਾਬ ਦੇ 5637 ਕਰੋੜ ਰੁਪਏ ਦੇ ਬਕਾਏ ਦੀ ਮੰਗ ਕਰਾਂਗਾ, ਪਰ ਮੈਨੂੰ ਚਿੱਠੀ ਲਿਖਣ ਤੋਂ ਪਹਿਲਾਂ ਤੁਸੀਂ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਜਾ ਚੁੱਕੇ ਹੋ, ਜਿਸ ਦਾ ਫੈਸਲਾ ਆਉਣਾ ਬਾਕੀ ਹੈ। ਰਾਜਪਾਲ ਨੇ ਅੱਗੇ ਲਿਖਿਆ ਹੈ ਕਿ ਤੁਹਾਡੀ ਸਰਕਾਰ ਦੌਰਾਨ 50,000 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ, ਪਹਿਲਾਂ ਉਸਦੇ ਖਰਚੇ ਦਾ ਰਿਕਾਰਡ ਦਿੱਤਾ ਜਾਵੇ ਤਾਂ ਜੋ ਮੈਂ ਪ੍ਰਧਾਨ ਮੰਤਰੀ ਤੋਂ ਆਰਡੀਐਫ ਦੇ ਪੈਸੇ ਮੰਗ ਸਕਾਂ।