ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕੁਲਦੀਪ ਚਾਹਲ ਨੂੰ ਐਸ ਐਸ ਪੀ ਚੰਡੀਗੜ੍ਹ ਵਜੋਂ ਹਟਾਉਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਤਰਾਜ਼ ਦਾ ਪੂਰੀ ਤਰ੍ਹਾਂ ਖੰਡਨ ਕਰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਨਵੰਬਰ ਮਹੀਨੇ ਵਿੱਚ ਹੀ ਇਸ ਮਸਲੇ ਬਾਰੇ ਮੁੱਖ ਸਕੱਤਰ ਪੰਜਾਬ ਬਾਕਾਇਦਾ ਜਾਣਕਾਰੀ ਦੇ ਦਿੱਤੀ ਗਈ ਸੀ, ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਰਾਜਪਾਲ ਨੇ ਕਿਹਾ ਹੈ ਹੈ ਪੰਜਾਬ ਸਰਕਾਰ ਨੂੰ ਕੁਲਦੀਪ ਚਾਹਲ ਨੂੰ ਹਟਾਉਣ ਦਾ ਕਰਨ ਦੱਸ ਕੇ ਇੱਕ ਨਵਾਂ ਪੈਨਲ ਭੇਜਣ ਲਈ ਪਹਿਲਾਂ ਹੀ ਕਹ ਦਿੱਤਾ ਗਿਆ ਸੀ, ਉਹਨਾਂ ਚਿੱਠੀ ਵਿਚ ਦੱਸਿਆ ਕਿ ਕੁਲਦੀਪ ਚਾਹਲ ਦੇ ਵਤੀਰੇ ਬਾਰੇ ਗੰਭੀਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਜਿਹਨਾਂ ਦੀ ਉਹਨਾਂ ਪੜਤਾਲ ਕਰਵਾਈ ਤਾਂ ਉਹ ਸਹੀ ਨਿਕਲੀਆਂ। ਇਸੇ ਕਾਰਨ ਉਹਨਾਂ ਕੁਲਦੀਪ ਚਾਹਲ ਨੂੰ ਬਦਲਣ ਦਾ ਫੈਸਲਾ ਲਿਆ ਤੇ ਇਸ ਬਾਰੇ ਪੰਜਾਬ ਦੇ ਮੁੱਖ ਸਕੱਤਰ ਨੂੰ 28 ਨਵੰਬਰ ਨੂੰ ਹੀ ਦੱਸ ਦਿੱਤਾਸੀ ਤੇ ਕਿਹਾਸੀ ਕਿ ਅਗਲਾ ਐਸ ਐਸ ਪੀ ਲਗਾਉਣ ਵਾਸਤੇ ਉਹਪੈਨਲ ਭੇਜਣ। ਉਹਨਾਂ ਮੁੱਖ ਮੰਤਰੀ ਨੁੰ ਇਹਵੀ ਕਿਹਾ ਕਿ ਉਹਨਾਂ ਤੱਥ ਜਾਣੇ ਬਗੈਰ ਹੀ ਰਾਜਪਾਲ ਕੋਲ ਸ਼ਿਕਾਇਤ ਕੀਤੀ ਹੈ ਤੇ ਬਦਲੀ ਦਾ ਮੁੱਦਾ ਪੰਜਾਬ ਬਨਾਮ ਹਰਿਆਣਾ ਬਣਾ ਦਿੱਤਾ ਹੈ। ਉਹਨਾਂ ਦੱਸਿਆ ਕਿ ਕਿਵੇਂ ਇਸ ਮਾਮਲੇ ’ਤੇ ਉਹਨਾਂ ਦੇ ਸਲਾਹਕਾਰ ਨੇ ਵੀ ਮੁੱਖ ਸਕੱਤਰ ਪ੍ਰਵੀਨ ਰੰਜਨ ਨੇ ਮੁੱਖ ਸਕੱਤਰ ਨਾਲ 30 ਨਵੰਬਰ ਨੂੰ ਮੁਲਾਕਾਤ ਕੀਤੀ ਤੇ ਫਿਰ ਪੈਨਲ ਦੀ ਮੰਗ ਕੀਤੀ। ਇਸੇ ਦਿਨ ਸ਼ਾਮ ਨੂੰ ਮੁੱਖ ਸਕੱਤਰ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਰਾਜਪਾਲ ਨੇਫਿਰ ਪੈਨਲ ਦੀ ਮੰਗ ਕੀਤੀ। ਰਾਜਪਾਲ ਨੇ ਆਪਣੀ ਚਿੱਠੀ ਵਿਚ ਮੁੱਖ ਮੰਤਰੀ ’ਤੇ ਤੰਜ ਵੀ ਕੱਸਿਆ ਕਿ ਉਹਨਾਂ ਦਿਨਾਂ ਵਿਚ ਤੁਸੀਂ ਗੁਜਰਾਤ ਚੋਣਾਂ ਵਿਚ ਰੁੱਝੇ ਸੀ, ਇਸ ਲਈ ਤੁਹਾਡੇ ਨਾਲ ਰਾਬਤਾ ਨਹੀਂ ਹੋ ਸਕਿਆ। ਰਾਜਪਾਲ ਨੇ ਮੁੱਖ ਮੰਤਰੀ ਕੋਲ ਆਸ਼ੀਸ਼ ਕਪੂਰ ਦੇ ਖਿਲਾਫ ਆਈ ਸ਼ਿਕਾਇਤ ਦਾ ਮਾਮਲਾ ਵੀ ਚੁੱਕਿਆ।