ਚੰਡੀਗੜ੍ਹ, 7 ਜਨਵਰੀ : ਸੰਘਣੀ ਧੁੰਦ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਆਉਣ-ਜਾਣ ਵਾਲੀਆਂ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦੋਂ ਕਿ ਚਾਰ ਉਡਾਣਾਂ ਦੇਰੀ ਨਾਲ ਚੱਲੀਆਂ। ਹਵਾਈ ਅੱਡੇ ਦੇ ਸੀਈਓ ਰਾਕੇਸ਼ ਰੰਜਨ ਸਹਾਏ ਨੇ ਕਿਹਾ ਕਿ ਰੱਦ ਕੀਤੀਆਂ ਗਈਆਂ ਚਾਰ ਉਡਾਣਾਂ ਦੂਜੇ ਰਾਜਾਂ ਤੋਂ ਆਉਣੀਆਂ ਸਨ ਜਿੱਥੇ ਮੌਸਮ ਖਰਾਬ ਸੀ। ਰੱਦ ਕੀਤੀਆਂ ਉਡਾਣਾਂ ਵਿੱਚ 6E6245/2177 ਚੰਡੀਗੜ੍ਹ-ਦਿੱਲੀ, 6E2452 ਚੰਡੀਗੜ੍ਹ-ਅਹਿਮਦਾਬਾਦ, 6E242/971 ਚੰਡੀਗੜ੍ਹ-ਪੁਣੇ, ਅਤੇ 6E6633/6634 ਚੰਡੀਗੜ੍ਹ-ਬੈਂਗਲੁਰੂ ਸ਼ਾਮਲ ਹਨ।ਇੰਟਰਨੈਸ਼ਨਲ ਏਅਰਪੋਰਟ ਤੋਂ ਹੈਦਰਾਬਾਦ ਜਾਣ ਲਈ ਸਵੇਰੇ 6:20 ਦੀ ਫਲਾਈਟ ਸਵੇਰੇ 10:30 ਵਜੇ ਰਵਾਨਾ ਹੋਈ। ਇਸ ਦੇ ਨਾਲ ਹੀ ਮੁੰਬਈ ਜਾਣ ਵਾਲੀ ਫਲਾਈਟ ਆਪਣੇ ਨਿਰਧਾਰਤ ਸਮੇਂ ਤੋਂ ਦੋ ਘੰਟੇ ਲੇਟ ਹੋਈ। ਇਸ ਦੇ ਨਾਲ ਹੀ ਸ਼੍ਰੀਨਗਰ ਅਤੇ ਕੁੱਲੂ ਲਈ ਫਲਾਈਟ ਨੇ 45 ਮਿੰਟ ਦੀ ਦੇਰੀ ਨਾਲ ਉਡਾਣ ਭਰੀ।