ਚੰਡੀਗੜ੍ਹ, 6 ਫ਼ਰਵਰੀ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲੀਬੀਆ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕਾਫੀ ਗੰਭੀਰ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਆਪਣੇ ਦੁਆਰਾ ਕੀਤੇ ਜਾ ਰਹੇ ਯਤਨਾਂ ਅਤੇ ਲੀਬੀਆ ਵਿੱਚ ਫਸੇ ਭਾਰਤੀਆਂ ਦੀ ਸਥਿਤੀ ਬਾਰੇ ਪੋਸਟ ਪਾਈ, ਪਰ ਪੋਸਟ ਦੇ ਹੇਠਾਂ ਅਧਿਆਪਕਾਂ ਨੂੰ ਪੱਕਾ ਕਰਨ ਵਾਲਾ ਕੁਮੈਂਟ ਪੜ੍ਹ ਕੇ ਉਹ ਨਰਾਜ ਹੋ ਗਏ। ਦਰਅਸਲ, ਮੰਤਰੀ ਬੈਂਸ ਲੀਬੀਆ ਵਿੱਚ ਫਸੇ ਭਾਰਤੀਆਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਭੋਜਨ ਅਤੇ ਪੈਸੇ ਮੁਹੱਈਆ ਕਰਵਾਉਣ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਸਨ। ਉਦੋਂ ਹੀ ਪ੍ਰੀਤ ਨਕੋਦਰ ਨਾਂ ਦੇ ਕੰਪਿਊਟਰ ਅਧਿਆਪਕ ਨੇ ਅਧਿਆਪਕਾਂ ਨੂੰ ਪੱਕਾ ਕਰਨ ਵਾਲਾ ਕੁਮੈਂਟ ਕਰ ਦਿੱਤਾ। ਪ੍ਰੀਤ ਨੇ ਲਿਖਿਆ ਕਿ ਸਕੂਲਾਂ ਨੂੰ ਡਿਜੀਟਲ ਬਣਾਉਣ ਵਿੱਚ ਕੰਪਿਊਟਰ ਅਧਿਆਪਕਾਂ ਦਾ ਅਹਿਮ ਯੋਗਦਾਨ ਹੈ, ਪਰ ਪਿਛਲੇ ਸਾਲਾਂ ਤੋਂ ਉਨ੍ਹਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਟਿੱਪਣੀ ਦੇਖ ਕੇ ਮੰਤਰੀ ਬੈਂਸ ਨਰਾਜ ਹੋ ਗਏ। ਉਨ੍ਹਾਂ ਨੇ ਤੁਰੰਤ ਪ੍ਰੀਤ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਸਨੂੰ ਸ਼ਰਮ ਆਉਣੀ ਚਾਹੀਦੀ ਹੈ। ਕੁਝ ਲੋਕ ਵਿਦੇਸ਼ਾਂ ਵਿੱਚ ਫਸੇ ਹੋਏ ਹਨ, ਉਹ ਵੀ ਕਿਸੇ ਦੇ ਪੁੱਤਰ ਹਨ। ਤੁਸੀਂ ਆਪਣੀ ਸਮੱਸਿਆ ਉਹਨਾਂ ਨੂੰ ਮੇਲ ਰਾਹੀਂ ਭੇਜ ਸਕਦੇ ਹੋ। ਸਿਰਫ਼ ਨਾਨਸੈਂਸ ਕਰੀਏਟ ਕਰਨੀ ਹੈ। ਘੱਟੋ-ਘੱਟ ਪੋਸਟ ਦੀ ਸੰਵੇਦਨਸ਼ੀਲਤਾ ਤਾਂ ਵੇਖ ਲਿਆ ਕਰੋ।