ਚੰਡੀਗੜ੍ਹ, 26 ਅਕਤੂਬਰ 2024 : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਕੋਲਡਪਲੇ ਕੰਸਰਟ ਲਈ ਗੈਰ-ਕਾਨੂੰਨੀ ਢੰਗ ਨਾਲ ਵੇਚੀਆਂ ਜਾ ਰਹੀਆਂ ਟਿਕਟਾਂ ਦੀ ਧਾਂਦਲੀ ਨੂੰ ਲੈ ਕੇ ਦਿੱਲੀ ਈਡੀ ਨੇ ਚੰਡੀਗੜ੍ਹ, ਦਿੱਲੀ, ਮੁੰਬਈ, ਜੈਪੁਰ ਅਤੇ ਬੈਂਗਲੁਰੂ ਵਿੱਚ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਈਡੀ ਨੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਜਾਣਕਾਰੀ ਅਨੁਸਾਰ ਇਸ ਸਬੰਧੀ ਕਈ ਥਾਵਾਂ ‘ਤੇ ਟਿਕਟਾਂ ਮਹਿੰਗੇ ਭਾਅ ਵੇਚਣ ਦੇ ਦੋਸ਼ ਹੇਠ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਹੁਣ ਇਸ ਮਾਮਲੇ ‘ਚ ਈਡੀ ਨੇ ਐਂਟਰੀ ਕੀਤੀ ਹੈ ਅਤੇ ਈਡੀ ਨੇ ਇਸ ਮਾਮਲੇ ‘ਚ ਪਹਿਲੀ ਕਾਰਵਾਈ ਕੀਤੀ ਹੈ। ਵੱਖ-ਵੱਖ ਟੀਮਾਂ ਨੇ ਕਰੀਬ ਪੰਜ ਰਾਜਾਂ ‘ਚ ਛਾਪੇਮਾਰੀ ਕੀਤੀ ਹੈ।