- ਐਮ. ਪੀ. ਨੇ ਉਤਰਾਖੰਡ ’ਚ ਸਥਿਤ ਨਾਨਕਮੱਤਾ ਸਾਹਿਬ ਨੂੰ ਪੰਜਾਬ ਨਾਲ ਜੋੜਨ ਦੀ ਮੰਗ ਕੀਤੀ
- ਇਕ ਅਲੱਗ ਸਵਾਲ ’ਤੇ ਹੈਰਾਨੀ ਜਤਾਈ ਕਿ ਆਪ ਸਰਕਾਰ ਨੇ 2023 ’ਚ ਪੰਜਾਬ ’ਚ ਆਏ ਦੋ ਹੜ੍ਹਾਂ ਬਾਰੇ ਹੁਣ ਤੱਕ ਕੋਈ ਰਿਪੋਰਟ ਨਹੀਂ ਸੌਂਪੀ, ਜਿਸ ਨਾਲ ਫਸਲਾਂ ਤੇ ਘਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋੲਆ ਸੀ
ਚੰਡੀਗੜ੍ਹ, 1 ਅਗਸਤ 2024 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੀ ਐਮ. ਪੀ. ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸਿੱਖ ਵਰਗ ਦੇ ਹੋਰ ਤਖਤਾਂ ਨਾਲ ਜੋੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨੂੰ ਸੰਭਵ ਬਣਾਉਣ ਲਈ ਰਾਮਾ-ਮੰਡੀ-ਤਲਵੰਡੀ ਸਾਬੋ ਰੇਲ ਸੰਪਰਕ ਪੂਰਾ ਕੀਤਾ ਜਾਣਾ ਚਾਹੀਦਾ ਹੈ। ਸੰਸਦ ਵਿਚ ਆਗਾਮੀ ਬਜਟ ਵਿਚ ਇਸ aਸੰਬੰਧੀ ਚਰਚਾ ਕਰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਨੂੰ ਅਪੀਲ ਕੀਤੀ ਕਿ ਹਾਲਾਂਕਿ ਰਾਮਾ ਮੰਡੀ ਤਲਵੰਡੀ ਸਾਬੋ ਵਿਚ ਸੰਪਰਕ ਸਥਾਪਿਤ ਕਰਨ ਲਈ 2014 ਵਿਚ ਸਰਵੇਖਣ ਕੀਤਾ ਗਿਆ ਸੀ ਪਰ ਇਸ ’ਤੇ ਅਜੇ ਵੀ ਕੰਮ ਸ਼ੁਰੂ ਹੋਣਾ ਬਾਕੀ ਹੈ। ਬੀਬਾ ਬਾਦਲ ਨੇ ਉਤਰਾਖੰਡ ਵਿਚ ਨਾਨਕਮੱਤਾ ਸਾਹਿਬ ਨੂੰ ਪੰਜਾਬ ਨਾਲ ਜੋੜਨ ਦੀ ਅਪੀਲ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਕਦਮ ਨਾਲ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਨੂੰ ਸੁਵਿਧਾ ਹੋਵੇਗੀ। ਉਨ੍ਹਾਂ ਫਿਰੋਜ਼ਪੁਰ ਜਨਤਾ ਐਕਸਪ੍ਰੈਸ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ। 50 ਸਾਲਾਂ ਤੋਂ ਚੱਲ ਰਹੀ ਸੀ ਪਰ ਕੋਵਿਡ ਮਹਾਮਾਰੀ ਦੌਰਾਨ ਬੰਦ ਕਰ ਦਿੱਤੀ ਗਈ ਸੀ। ਬਠਿੰਡਾ ਦੀ ਐਮ. ਪੀ. ਨੇ ਅਜਮੇਰ ਜੈਪੁਰ ਐਕਸਪ੍ਰੈਸ, ਗੋਰਖਧਾਮ ਐਕਸਪ੍ਰੈਸ, ਤ੍ਰਿਪੁਰਾ ਸੁੰਦਰੀ ਐਕਸਪ੍ਰੈਸ, ਅਹਿਮਦਾਬਾਦ ਵੈਸ਼ਨੂੰ ਦੇਵੀ-ਕੱਟੜਾ ਐਕਸਪ੍ਰੈਸ ਅਤੇ ਅਜਮੇਰ-ਰਾਮੇਸ਼ਵਰਮ ਹਮਸਫਰ ਐਕਸਪ੍ਰੈਸ ਸਮੇਤ ਵੱਖ ਵੱਖ ਟ੍ਰੇਨਾਂ ਦੇ ਰਾਮਾ ਮੰਡੀ ਵਿਚ ਰੋਕਣ ਦੀ ਵੀ ਮੰਗ ਕੀਤੀ। ਬੀਬਾ ਬਾਦਲ ਨੇ ਬਠਿੰਡਾ-ਦਿੱਲੀ ਸੁਪਰਫਾਸਟ ਐਕਸਪ੍ਰੈਸ ਨੂੰ ਮੋੜ ਮੰਡੀ ਵਿਚ ਰੋਕਣ, ਛਿੰਦਵਾੜਾ ਐਕਸਪ੍ਰੈਸ ਅਤੇ ਜੰਮੂ ਅਹਿਮਦਾਬਾਦ ਐਕਸਪ੍ਰੈਸ ਨੂੰ ਗੋਨਿਆਨਾ ਮੰਡੀ ਵਿਚ, ਜੀਂਦ ਫਿਰੋਜ਼ਪੁਰ ਐਕਸਪ੍ਰੈਸ ਨੂੰ ਚੰਦਰਭਾਨ ਵਿਚ ਰੋਕਣ, ਕਾਹਨਗੜ੍ਹ ਅਤੇ ਸਦਾਸਿੰਘ ਵਾਲਾ ਨੂੰ ਮਾਨਸਾ ਵਿਚ ਅਤੇ ਦਿੱਲੀ-ਸ੍ਰੀ ਗੰਗਾਨਗਰ ਐਕਸਪ੍ਰੈਸ ਨੂੰ ਬਰੇਟਾ ਵਿਚ ਰੋਕਣ ਦੀ ਅਪੀਲ ਕੀਤੀ। ਬੀਬਾ ਬਾਦਲ ਨੇ ਰੇਲਵੇ ਸਾਈਡਿੰਗ ਨੂੰ ਮਾਨਸਾ ਸ਼ਹਿਰ ਤੋਂ ਨਰਿੰਦਰਪੁਰਾ ਸ਼ਿਫਟ ਕਰਨ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾ ਕਿਹਾ ਕਿ ਰੇਲਵੇ ਸਾਈਡਿੰਗ ਮੌਜੂਦਾ ਸਮੇਂ ਸ਼ਹਿਰ ਦੇ ਵਿਚ ਸਥਿਤ ਹੈ ਅਤੇ ਅਨਾਜ, ਉਵਰਕ ਅਤੇ ਸੀਮਿੰਟ ਦੀ ਲਗਾਤਾਰ ਲੋਡਿੰਗ ਕਾਰਨ ਵਾਰ ਵਾਰ ਟ੍ਰੈਫਿਕ ਜਾਮ ਕਾਰਨ ਬਹੁਤ ਹਾਦਸੇ ਹੁੰਦੇ ਹਨ। ਉਨ੍ਹਾਂ ਪਥਰਾਲਾ ਪਿੰਡ ਵਿਚ ਅੰਡਰਪਾਸ ਬਣਾਉਣ ਦੀ ਵੀ ਮੰਗ ਕੀਤੀ ਕਿਉਂਕਿ ਰੇਲਵੇ ਲਾਈਨ ਨਾਲ ਪਿੰਡ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਉਨ੍ਹਾਂ ਇਹ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਪਹਿਲਾਂ ਤੋਂ ਹੀ ਜੋ ਅੰਡਰਪਾਸ ਬਣਾਏ ਗਏ ਹਨ, ਉਨ੍ਹਾਂ ’ਤੇ ਕੋਈ ਸ਼ੈਡ ਨਹੀਂ ਹੈ, ਜਿਸ ਨਾਲ ਮਾਨਸੂਨ ਦੇ ਮੌਸਮ ਵਿਚ ਉਨ੍ਹਾਂ ਵਿਚ ਪਾਣੀ ਭਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੰਡਰਪਾਸ ਵਿਚ ਬਾਰਿਸ਼ ਦਾ ਪਾਣੀ ਡੰਪ ਕਰਨ ਲਈ ਖੱਡੇ ਬਣਾਏ ਜਾਣ ਦੀ ਜ਼ਰੂਰਤ ਹੈ। ਬੀਬਾ ਬਾਦਲ ਨੇ ਇਕ ਹੋਰ ਘਟਨਾਕ੍ਰਮ ਹੜ੍ਹ ਰਾਹਤ ’ਤੇ ਇਕ ਸਵਾਲ ਦੇ ਸਬੰਧ ਵਿਚ ਸੰਸਦ ਵਿਚ ਬੋਲਦਿਆਂ ਕਿਹਾ ਕਿ ਬੇਹੱਦ ਮਾੜੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2023 ਵਿਚ ਦੋ ਹੜ੍ਹਾਂ ਬਾਰੇ ਕੇਂਦਰ ਨੂੰ ਹੁਣ ਤੱਕ ਰਿਪੋਰਟ ਨਹੀਂ ਸੌਂਪੀ ਹੈ, ਜਿਸ ਵਿਚ 10 ਹਜ਼ਾਰ ਤੋਂ ਵੱਧ ਘਰ ਤਬਾਹ ਹੋ ਗਏ ਸੀ ਅਤੇ 60 ਹਜ਼ਾਰ ਤੋਂ ਵੱਧ ਘਰਾਂ ਕੋਲ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਹੋਇਆ ਸੀ। ਪੰਜਾਬ ਨੂੰ ਹੜ੍ਹ ਰਾਹਤ ਦੇਣ ਵਿਚ ਕੇਂਦਰ ਦੀ ਨਾਕਾਮੀ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਪੇਸ਼ ਕੀਤਾ ਹੈ ਕਿ 2023 ਵਿਚ ਕੋਈ ਹੜ੍ਹ ਨਹੀਂ ਆਇਆ ਸੀ। ਉਨ੍ਹਾਂ ਕਿਹਾ ਕਿ ਇਹ ਇਸ ਅਪਰਾਧਿਕ ਅਸਮਰਥਾ ਅਤੇ ਕੁਸ਼ਾਸ਼ਨ ਕਾਰਨ ਹੈ ਕਿ ਪੰਜਾਬ ਪੀੜ੍ਹ ਹੈ। ਬੀਬਾ ਬਾਦਲ ਨੇ ਪੰਜਾਬ ਨੂੰ ਉਚਿਤ ਹੜ੍ਹ ਰਾਹਤ ਦੇਣ ਦੀ ਮੰਗ ਕੀਤੀ। ਸੀਨੀਅਰ ਅਕਾਲੀ ਆਗੂ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਵਿਚ ਨਾਲਿਆਂ ਦੀ ਸਫਾਈ ਦੇ ਨਾਮ ’ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਸੰਬੰਧੀ ਕੀਤੇ ਗਏ ਕੰਮਾਂ ਨੂੰ ਜਾਣਨ ਲਈ ਸੈਟੇਲਾਈਨ ਤਕਨੀਕ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਸਬੰਧਤ ਗ੍ਰਾਮ ਪੰਚਾਇਤਾਂ ਤੋਂ ਫੀਡਬੈਕ ਵੀ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਹਰਿਆਣਾ ਸਰਕਾਰ ਨੇ ਹਮੇਸ਼ਾ ਆਪਣੇ ਖੇਤਰ ਵਿਚ ਚਾਂਦਪੁਰਾ ਬੰਧ ਨੂੰ ਮਜਬੂਤ ਹੋਣ ਤੋਂ ਰੋਕ ਜਾਰੀ ਕੀਤੀ ਅਤੇ ਆਪਣੇ ਖੇਤਰ ਨੂੰ ਬਚਾਉਣ ਲਈ ਪੰਜਾਬ ਵਿਚ ਆਪਣੇ ਖੇਤਰ ਅਤੇ ਹੜ੍ਹ ਤੋਂ ਪਿੰਡਾਂ ਨੂੰ ਬਚਾਉਣ ਲਈ ਇਸ ਦਾ ਉਲੰਘਣ ਕੀਤਾ।