ਚੰਡੀਗੜ੍ਹ, 27 ਫ਼ਰਵਰੀ : ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ ਨੇ ਅੱਜ ਬੀਜੇਪੀ ਦਫ਼ਤਰ ਸੈਕਟਰ 37 ਚੰਡੀਗੜ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਕਿਹਾ ਕਿ ਇਮਾਨਦਾਰੀ ਦਾ ਚੋਲਾ ਪਹਿਨਣ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਅਤਿ ਦਰਜੇ ਦੇ ਭ੍ਰਿਸ਼ਟ ਲੋਕ ਹਨ, ਇਹ ਕੱਟੜ ਇਮਾਨਦਾਰ ਨਹੀਂ ਬਲਕਿ ਕੱਟੜ ਬੇਈਮਾਨ ਹਨ ।ਉਹਨਾਂ ਦੱਸਿਆ ਕਿ ਸ਼ਰਾਬ ਨੀਤੀ ਦੇ ਘੁਟਾਲੇ ਦੀ 5 ਮਹੀਨੇ ਦੀ ਤਫਤੀਸ਼ ਤੋਂ ਬਾਅਦ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਹੈ ਜਿਸ ਨੂੰ ਬਚਾਉਣ ਲਈ ਕੱਟੜ ਬੇਈਮਾਨ ਸੜਕਾਂ 'ਤੇ ਉਤਰ ਆਏ ਹਨ। ਉਹਨਾਂ ਕਿਹਾ ਇਸ ਨਾਲ ਚੋਰ ਮਚਾਏ ਸ਼ੋਰ ਵਾਲੀ ਕਹਾਵਤ ਸੱਚ ਹੋ ਰਹੀ ਹੈ। ਉਹਨਾਂ ਕਿਹਾ ਕਿ ਦਿੱਲ਼ੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸ਼ਸੋਦੀਆ ਦਿੱਲ਼ੀ ਦੇ ਬੱਚਿਆਂ ਨੂੰ ਸ਼ਰਾਬ ਦੀ ਲੱਤ ਲਗਾਉਣ ਵਾਲਾ , ਦਿੱਲੀ ਨੂੰ ਨਸ਼ੇ ਵਿੱਚ ਝੋਕਣ ਵਾਲਾ , ਘਰ ਘਰ, ਗਲੀ ਗਲੀ , ਸ਼ਰਾਬ ਪਹੁੰਚਾਉਣ ਵਾਲਾ, ਹਰ ਗਲੀ , ਮੁਹੱਲੇ ਵਿੱਚ ਸ਼ਰਾਬ ਦੇ ਠੇਕੇ ਖੁਲਵਾਉਣ ਵਾਲਾ , ਦਿੱਲੀ ਸਰਕਾਰ ਦੇ ਖਜਾਨੇ ਲੁੱਟ ਕੇ ਆਪਣੀਆਂ ਚਹੇਤੀਆਂ ਪ੍ਰਾਈਵੇਟ ਕੰਪਨੀਆਂ ਨੂੰ ਫ਼ਾਇਦੇ ਪਹਾਚਾਉਣ ਵਾਲਾ ਗਰਦਾਨਿਆ ਹੋਏ ਕਿਹਾ ਕਿ ਇਹ ਭ੍ਰਿਸ਼ਟ ਲੋਕ ਕੰਮ ਦੇਸ਼ ਵਿਰੋਧੀ ਕਰਦੇ ਹਨ ਤੇ ਨਾਮ ਸਾਡੇ ਸਹੀਦੇ ਆਜਮ ਸਰਦਾਰ ਭਗਤ ਸਿੰਘ ਜੀ , ਮਹਾਤਮਾ ਗਾਂਧੀ ਜੀ ਦਾ ਵਰਤਦੇ ਹਨ ਜੋ ਬਹੁਤ ਨਿੰਦਨਯੋਗ ਹੈ ।ਉਹਨਾ ਦੱਸਿਆ ਕਿ ਮਨੀਸ਼ ਸਿਸੋਦੀਆ ਨੇ ਨਵੀਂ ਅਕਸਾਈਜ ਪਾਲਿਸੀ ਰਾਹੀ 363 ਰੁਪਏ ਪ੍ਰਤੀ ਬੋਤਲ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ । ਉਹਨਾਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਉਹ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਸਰਕਾਰੀ ਫ਼ਾਇਲਾ ਤੇ ਸਾਈਨ ਕਿਉਂ ਨਹੀਂ ਕਰਦੇ , ਉਹਨਾਂ ਆਪਣੇ ਕੋਲ ਕੋਈ ਮਹਿਕਮਾ ਕਿਉਂ ਨਹੀਂ ਰੱਖਿਆ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਸੋਦੀਆ ਨੇ ਬਹੁਤ ਸ਼ਾਤਰ ਤਰੀਕੇ ਨਾਲ ਅਧਿਕਾਰੀਆਂ ਤੇ ਦਬਾਓ ਬਣਾ ਕੇ ਗਲਤ ਸ਼ਰਾਬ ਪਾਲਿਸੀ ਬਣਾਈ , ਸੂਬੇ ਦੇ ਖਜਾਨੇ ਦੀ ਲੁੱਟ ਕੀਤੀ ਤੇ ਆਪਣੇ ਖ਼ਿਲਾਫ਼ ਸਾਰੇ ਸਬੂਤਾਂ ਨੂੰ ਨਸ਼ਟ ਕੀਤਾ, ਕੋਸ਼ਿਸ਼ ਕੀਤੀ ।ਉਹਨਾ ਕਿਹਾ ਕਿ ਮਨੀਸ਼ ਸਿਸੋਦੀਆ ਨੂੰ ਪੁਖਤਾ ਸਬੂਤਾ ਦੇ ਆਧਾਰ ਤੇ ਫੜਿਆ ਗਿਆ ਹੈ । ਇਸ ਮੋਕੇ ਤੇ ਬੋਲਦਿਆਂ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਫਤਹਿਜੰਗ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਹਾਲਾਤ ਬੰਦ ਤੋਂ ਬਦਤਰ ਹੋ ਰਹੇ ਹਨ , ਪੰਜਾਬ ਦੇ ਥਾਣਿਆਂ ਤੇ ਕਬਜ਼ੇ ਹੋ ਰਹੇ ਹਨ ਪੰਜਾਬ ਪੁਲਿਸ ਨੂੰ ਕੁੱਟਿਆ, ਮਾਰਿਆ ਜਾ ਰਿਹਾ ਹੈ , ਪੰਜਾਬ ਭਾਜਪਾ ਇਸਦੀ ਘੋਰ ਨਿੰਦਾ ਕਰਦੀ ਹੈ। ਇਸ ਮੋਕੇ ਤੇ ਬੋਲਦਿਆਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਮਨੋਬਲ ਟੁੱਟ ਚੁੱਕਿਆ ਹੈ ਜਿਸ ਨੂੰ ਬਹਾਲ ਕਰਨ ਦੀ ਸਖ਼ਤ ਜ਼ਰੂਰਤ ਹੈ ।ਮੌਜੂਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਸਰਕਾਰ ਨੂੰ ਚਲਾਉਣ ਦੇ ਕਾਬਲ ਨਹੀਂ ਹੈ ।ਇਸ ਮੋਕੇ ਤੇ ਪੰਜਾਬ ਭਾਜਪਾ ਦੇ ਸਪੋਕਸਮੈਨ ਕਰਨਲ ਜੈਬੰਸ ਸਿੰਘ ਤੇ ਪੰਜਾਬ ਭਾਜਪਾ ਦੇ ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ ਹਾਜ਼ਰ ਸਨ ।