ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਹਰਿਆਣਾ ਪੁਲਿਸ ਸਬ-ਇੰਸਪੈਕਟਰ (ਮਰਦ) ਤੇ SI (ਔਰਤ) ਪ੍ਰੀਖਿਆ 2021 ਲਈ ਨਵੀਂ ਤਰੀਕਾਂ ਜਾਰੀ ਕਰ ਦਿੱਤੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ hssc.gov.in 'ਤੇ ਜਾ ਕੇ ਨੋਟਿਸ ਚੈੱਕ ਕਰ ਸਕਦੇ ਹਨ।
ਹਰਿਆਣਾ ਪੁਲਿਸ SI ਪ੍ਰੀਖਿਆ 2021 ਨੂੰ 26 ਸਤੰਬਰ ਨੂੰ ਆਫ਼ਲਾਈਨ ਮੋਡ 'ਚ ਕਰਵਾਈ ਜਾਵੇਗੀ। HSSC ਦੋ ਸੈਸ਼ਨਾਂ ਵਿੱਚ ਪ੍ਰੀਖਿਆ ਦਾ ਆਯੋਜਨ ਕਰੇਗੀ। ਸਵੇਰੇ 10.30 ਤੋਂ ਦੁਪਹਿਰ 12.00 ਤੇ ਦੁਪਹਿਰ 3.00 ਤੋਂ ਸ਼ਾਮ 4.30 ਵਜੇ। ਪ੍ਰੀਖਿਆ ਲਈ ਐਡਮਿਟ ਕਾਰਡ 19 ਸਤੰਬਰ ਤੋਂ ਅਧਿਕਾਰਤ ਵੈਬਸਾਈਟ 'ਤੇ ਡਾਊਨਲੋਡ ਕਰਨ ਲਈ ਉਪਲੱਬਧ ਹੋਣਗੇ।
ਭਰਤੀ ਮੁਹਿੰਮ ਰਾਹੀਂ 465 ਸਬ-ਇੰਸਪੈਕਟਰ ਦੀਆਂ ਖਾਲੀ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ
HSSC SI ਦੀ ਪ੍ਰੀਖਿਆ ਪਹਿਲਾਂ 29 ਅਗਸਤ ਨੂੰ ਹੋਣੀ ਸੀ, ਪਰ ਭਾਰਤੀ ਹਵਾਈ ਫ਼ੌਜੀ ਏਐਫਸੀਏਟੀ 2021 ਦੀ ਪ੍ਰੀਖਿਆ ਦੀ ਤਰੀਕ ਨਾਲ ਕਲੈਸ਼ ਹੋਣ ਕਾਰਨ ਮੁਲਤਵੀ ਕਰਨੀ ਪਈ ਸੀ। HSSC ਰਿਕਰੂਟਮੈਂਟ ਡਰਾਈਵ ਰਾਹੀਂ 465 ਸਬ-ਇੰਸਪੈਕਟਰ ਦੀਆਂ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿੱਚੋਂ 400 ਖਾਲੀ ਅਸਾਮੀਆਂ ਮਰਦ SI ਦੇ ਅਹੁਦੇ ਲਈ ਹਨ ਤੇ 65 ਹਰਿਆਣਾ ਪੁਲਿਸ ਵਿਭਾਗ ਦੇ ਗਰੁੱਪ-ਸੀ ਦੀ ਮਹਿਲਾ SI ਲਈ ਹਨ।
ਉਮੀਦਵਾਰਾਂ ਨੂੰ ਮੈਰਿਟ ਸਕੋਰ ਦੇ ਅਧਾਰ 'ਤੇ ਸ਼ਾਰਟ ਲਿਸ਼ਟ ਕੀਤਾ ਜਾਵੇਗਾ
HSSC SI ਪ੍ਰੀਖਿਆ ਦੇ ਲਿਖਤੀ ਹਿੱਸੇ 'ਚ ਨਾਲੇਜ ਟੈਸਟ ਹੋਵੇਗਾ, ਜਿਸ ਨੂੰ 80% ਵੇਟੇਜ ਮਿਲੇਗਾ। ਇਹ ਆਬਜ਼ੈਕਟਿਵ ਟਾਈਪ ਦਾ ਹੋਵੇਗਾ ਅਤੇ ਇਸ 'ਚ ਮਲਟੀਪਲ ਚੁਆਇਸ ਸਵਾਲ ਹੋਣਗੇ। ਹਰਿਆਣਾ ਪੁਲਿਸ SI ਪ੍ਰੀਖਿਆ ਦਾ ਲਿਖਤੀ ਹਿੱਸਾ ਖਤਮ ਹੋਣ ਤੋਂ ਬਾਅਦ ਕੁਝ ਉਮੀਦਵਾਰਾਂ ਨੂੰ ਪ੍ਰੀਖਿਆ 'ਚ ਮੈਰਿਟ ਸਕੋਰ ਦੇ ਅਧਾਰ 'ਤੇ ਸ਼ਾਰਟਲਿਸ਼ਟ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਫਿਜ਼ੀਕਲ ਸਕ੍ਰੀਨਿੰਗ ਟੈਸਟ (PST) ਵਿੱਚੋਂ ਗੁਜ਼ਰਨਾ ਪਵੇਗਾ। ਵੱਖ-ਵੱਖ ਕੈਟਾਗਰੀਆਂ ਲਈ PST ਕੁਆਲੀਫ਼ਾਇੰਗ ਟਾਈਮ ਮਰਦਾਂ ਲਈ 12 ਮਿੰਟ, ਔਰਤਾਂ ਲਈ 6 ਮਿੰਟ ਤੇ ਸਾਬਕਾ ਫ਼ੌਜੀਆਂ ਲਈ 5 ਮਿੰਟ ਹੈ।