IT ਕੰਪਨੀ Cognizant ਦੇਵੇਗੀ 1 ਲੱਖ ਲੋਕਾਂ ਨੂੰ ਨੌਕਰੀ, ਆਮਦਨ ‘ਚ ਹੋਇਆ 41.8 ਫੀਸਦੀ ਇਜ਼ਾਫਾ

ਜੇਕਰ ਤੁਸੀਂ ਵੀ ਕਿਸੇ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦਿੱਗਜ ਆਈਟੀ ਕੰਪਨੀ ਕੋਗਨੀਜੈਂਟ ਇਸ ਸਾਲ ਇੱਕ ਲੱਖ ਲੋਕਾਂ ਨੂੰ ਨੌਕਰੀਆਂ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਜੂਨ ਦੀ ਤਿਮਾਹੀ ਵਿਚ ਕੰਪਨੀ ਦੀ ਕੁਲ ਆਮਦਨੀ 41.8 ਪ੍ਰਤੀਸ਼ਤ ਵਧ ਕੇ 512 ਮਿਲੀਅਨ ਡਾਲਰ (ਲਗਭਗ 3,801.7 ਕਰੋੜ ਰੁਪਏ) ਹੋ ਗਈ ਹੈ। ਕੰਪਨੀ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਯੂਐਸ-ਅਧਾਰਤ ਕੰਪਨੀ ਨੂੰ ਜੂਨ 2020 ਦੀ ਤਿਮਾਹੀ ਵਿਚ ਕੁਲ 36.1 ਕਰੋੜ ਡਾਲਰ ਦੀ ਆਮਦਨੀ ਹੋਈ ਹੈ।

ਕੋਗਨੀਜੈਂਟ ਨੇ ਵਿੱਤੀ ਸਾਲ 2021 ਲਈ ਆਪਣੀ ਕਮਾਈ ਦੇ ਵਾਧੇ ਦੇ ਟੀਚੇ ਨੂੰ 10.2-11.2 ਪ੍ਰਤੀਸ਼ਤ ਤੱਕ ਵਧਾ ਦਿੱਤਾ ਹੈ। ਸਮੀਖਿਆ ਅਧੀਨ ਤਿਮਾਹੀ ਵਿੱਚ ਕੰਪਨੀ ਦੀ ਆਮਦਨੀ 14.6 ਫੀਸਦੀ ਵਧ ਕੇ 4.6 ਅਰਬ ਡਾਲਰ ਹੋ ਗਈ, ਜੋ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ 4 ਅਰਬ ਡਾਲਰ ਸੀ। ਇਹ ਅੰਕੜਾ ਕੰਪਨੀ ਦੀ ਭਵਿੱਖਬਾਣੀ ਨਾਲੋਂ ਜ਼ਿਆਦਾ ਹੈ।
ਕੰਪਨੀ ਦੇ CEO ਨੇ ਜਾਣਕਾਰੀ ਦਿੱਤੀ ਕੋਗਨੀਜੈਂਟ ਦੇ CEO ਬ੍ਰਾਇਨ ਹੰਫਰੀਜ਼ ਦੇ ਅਨੁਸਾਰ ਅਸੀਂ 2021 ਵਿੱਚ ਲਗਭਗ 1 ਲੱਖ ਦੀ ਭਰਤੀ ਅਤੇ ਲਗਭਗ 1 ਲੱਖ ਐਸੋਸੀਏਟ ਨੂੰ ਸਿਖਲਾਈ ਦੇਣ ਦੀ ਉਮੀਦ ਕਰਦੇ ਹਾਂ। ਇਸ ਤੋਂ ਇਲਾਵਾ, ਕੋਗਨੀਜੈਂਟ 2021 ਵਿਚ ਤਕਰੀਬਨ 30,000 ਨਵੇਂ ਗ੍ਰੈਜੂਏਟ ਅਤੇ 2022 ਵਿਚ ਭਾਰਤ ਵਿਚ ਨਵੇਂ ਗ੍ਰੈਜੂਏਟਾਂ ਨੂੰ 45,000 ਦੀ ਪੇਸ਼ਕਸ਼ ਕਰਨ ਦੀ ਉਮੀਦ ਕਰਦਾ ਹੈ।