ਇੱਕ ਜੱਜ ਨੇ ਗਾਂ ਨੂੰ ਕੌਮੀ ਪਸ਼ੂ ਐਲਾਣਨ ਦਾ ਦਿੱਤਾ ਵਿਚਾਰ

ਇਲਾਹਾਬਾਦ ਹਾਈਕਰੋਟ ਦੇ ਇਕ ਜੱਜ ਨੇ ਗਊ ਹੱਤਿਆ ਦੇ ਦੋਸ਼ੀ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਗਾਂ ਨੂੰ ਭਾਰਤ ਦਾ ਰਾਸ਼ਟਰੀ ਪਸ਼ੂ ਐਲਾਨਿਆ ਜਾਣਾ ਚਾਹੀਦਾ ਹੈ। ਕਿਉਂਕਿ ਗਾਂ ਇਕ ਅਜਿਹਾ ਜਾਨਵਰ ਹੈ ਜੋ ਸਾਹ ਲੈਂਦਾ ਹੈ ਤੇ ਆਕਸੀਜਨ ਬਾਹਰ ਕੱਢਦਾ ਹੈ।

12 ਪੰਨਿਆ ਦੇ ਫੈਸਲੇ 'ਚ ਜਸਟਿਸ਼ ਸੇਖਰ ਕੁਮਾਰ ਯਾਦਵ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਗਊ ਦਾ ਮਹੱਤਵਪੂਰਨ ਸਥਾਨ ਹੈ ਤੇ ਇਸ ਨੂੰ ਦੇਵੀ ਦੇ ਰੂਪ 'ਚ ਪੂਜਿਆ ਜਾਂਦਾ ਹੈ। ਵਿਗਿਆਨੀਆਂ ਮੁਤਾਬਕ ਗਾਂ ਇਕੋ ਇਕ ਅਜਿਹਾ ਜਾਨਵਰ ਹੈ ਜੋ ਸਾਹ ਰਾਹੀਂ ਆਕਸੀਜਨ ਬਾਹਰ ਕੱਢਦਾ ਹੈ।

ਅਲਾਹਾਬਾਦ ਹਾਈਕੋਰਟ ਇਕ ਦੋਸ਼ੀ ਜਾਵੇਦ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਜਿਸ ਨੂੰ ਗਾਂ ਚੋਰੀ ਕਰਨ ਤੇ ਕਥਿਤ ਤੌਰ 'ਤੇ ਇਸ ਦੀ ਹੱਤਿਆ ਕਰਨ ਦੇ ਦੋਸ਼ 'ਚ ਫੜ੍ਹਿਆ ਗਿਆ ਸੀ। ਜੱਜ ਸ਼ੇਖਰ ਕੁਮਾਰ ਯਾਦਵ ਨੇ ਜ਼ਮਾਨਤ ਪਟੀਸ਼ਨ ਖਾਰਜ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗਊ ਰੱਖਿਆ ਤੇ ਪ੍ਰਚਾਰ ਸਿਰਫ਼ ਇਕ ਧਰਮ ਦਾ ਨਹੀਂ ਬਲਕਿ ਦੇਸ਼ ਦਾ ਸੱਭਿਆਚਾਰ ਹੈ। ਧਰਮ ਦੀ ਪਰਵਾਹ ਕੀਤੇ ਬਿਨਾਂ ਸੱਭਿਆਚਾਰ ਨੂੰ ਬਚਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।