ਡਾਕਟਰ ਦਿਵਸ 'ਤੇ ਡਾਕਟਰ ਹੀ ਨਾਰਾਜ਼

ਅੱਜ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਡਾਕਟਰਾਂ ਵੱਲੋਂ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਪਰ ਪੰਜਾਬ ਦੇ ਡਾਕਟਰ ਸਰਕਾਰ ਤੋਂ ਖਫਾ ਹੋ ਕੇ ਹੜਤਾਲ ਉੱਪਰ ਹਨ।ਸਰਕਾਰ ਵੱਲੋਂ ਲਾਗੂ ਛੇਵੇਂ ਪੇ ਕਮਿਸ਼ਨ ਵਿੱਚ ਸਰਕਾਰੀ ਡਾਕਟਰਾਂ ਦੇ ਐਨਪੀਏ ਫੰਡ ਵਿੱਚ ਕੀਤੀ ਕਟੌਤੀ ਨੂੰ ਲੈ ਕੇ ਸਰਕਾਰੀ ਡਾਕਟਰ ਸਰਕਾਰ ਨਾਰਾਜ਼ ਹਨ। ਬਠਿੰਡਾ ਵਿਖੇ ਡਾਕਟਰ ਦਿਵਸ ਮੌਕੇ ਡਾਕਟਰਾਂ ਨੇ ਸੜਕਾਂ 'ਤੇ ਉੱਤਰ ਕੇ ਅਨੌਖਾ ਪ੍ਰਦਰਸ਼ਨ ਕੀਤਾ।

Doctors Rally 1

ਉਨ੍ਹਾਂ ਵੱਲੋਂ ਡਾਕਟਰ ਦਾ ਬੁੱਤ ਬਣਾ ਕੇ ਉਸ ਨੂੰ ਖ਼ੁਦਕੁਸ਼ੀ ਕਰਦਾ ਦਰਸਾਇਆ ਗਿਆ। ਇਸ ਦੌਰਾਨ ਉਨ੍ਹਾਂ ਨਾਲ ਕਿਸਾਨ ਜਥੇਬੰਦੀਆਂ ਨੇ ਵੀ ਮਾਰਚ ਕੱਢ ਫਾਇਰ ਬ੍ਰਿਗੇਡ ਚੌਕ ਵਿਖੇ ਨਾਅਰੇਬਾਜ਼ੀ ਕੀਤੀ।

doctor rally 2

ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਅੱਜ ਦੇ ਦਿਨ ਸਾਨੂੰ ਵਧਾਈ ਦਿੰਦੇ ਸਨ, ਪਰ ਹੁਣ ਅਸੀਂ ਸੜਕਾਂ 'ਤੇ ਰੁਲ ਰਹੇ ਹਾਂ। ਉਨ੍ਹਾਂ ਕਿਹਾ ਜਦੋਂ ਤੱਕ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸਰਕਾਰ ਖ਼ਿਲਾਫ਼ ਸਾਡਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਅੱਜ ਅੰਤਰਰਾਸ਼ਟਰੀ ਡਾਕਟਰ ਦਿਵਸ ਮੌਕੇ ਵੀ ਲਗਾਤਾਰ ਤੀਸਰੇ ਦਿਨ ਹੜਤਾਲ ਜਾਰੀ ਰਹੀ ਤੇ ਡਾਕਟਰਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।