news

Jagga Chopra

Articles by this Author

ਭਾਰਤ ਦਾ ਭਵਿੱਖ ਅੱਜ ਪਹਿਲਾਂ ਨਾਲੋਂ ਉੱਜਵਲ ਹੈ : ਕਾਰਟਰ

ਵਾਸ਼ਿੰਗਟਨ (ਜੇਐੱਨਐੱਨ) : ਅਮਰੀਕੀ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਦਾ ਭਵਿੱਖ ਅੱਜ ਪਹਿਲਾਂ ਨਾਲੋਂ ਉੱਜਵਲ ਹੈ। ਉਨ੍ਹਾਂ ਕਿਹਾ, ਮੈਨੂੰ ਭਾਰਤ ਦੇ ਲੋਕਾਂ ਨੂੰ ਆਪਣਾ ਦੋਸਤ ਕਹਿਣ 'ਤੇ ਮਾਣ ਹੈ। ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰ ਜੌਹਨ ਕਾਰਟਰ ਨੇ ਬੁੱਧਵਾਰ ਨੂੰ ਅਮਰੀਕੀ ਪ੍ਰਤੀਨਿਧੀ ਸਭਾ 'ਚ ਭਾਰਤ ਨਾਲ ਗੂੜ੍ਹੇ ਸਬੰਧਾਂ ਨੂੰ ਲੈ ਕੇ ਇਹ ਗੱਲਾਂ ਕਹੀਆਂ।

ਭਾਰਤ ਦਾ

ਯਾਤਰੀ ਵਾਹਨ (ਟਾਟਾ ਸੂਮੋ) 500 ਮੀਟਰ ਡੂੰਘੀ ਖੱਡ 'ਚ ਡਿੱਗੀ, 12 ਲੋਕਾਂ ਦੀ ਮੌਤ ਦਾ ਖਦਸ਼ਾ

ਚਮੋਲੀ (ਜੇਐੱਨਐੱਨ) : ਦਿਹਾਤੀ ਲਿੰਕ ਰੋਡ 'ਤੇ ਇਕ ਓਵਰਲੋਡ ਯਾਤਰੀ ਵਾਹਨ (ਟਾਟਾ ਸੂਮੋ) 500 ਮੀਟਰ ਡੂੰਘੀ ਖੱਡ 'ਚ ਡਿੱਗ ਗਿਆ। 12 ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਗੱਡੀ ਜੋਸ਼ੀਮਠ ਤੋਂ ਪੱਲਾ ਜਾਖੂਲਾ ਪਿੰਡ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੀ ਛੱਤ 'ਤੇ ਦੋ ਯਾਤਰੀ ਵੀ ਬੈਠੇ ਸਨ। ਦੋਵਾਂ ਨੇ ਚੱਲਦੀ ਗੱਡੀ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ

'ਗੁਜਰਾਤ ਮਾਡਲ ਵਿਕਾਸ ਦਾ ਨੰਬਰ-1 ਮਾਡਲ, ਕਾਂਗਰਸ ਨੇ ਸਿਰਫ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਕੀਤੀ : ਕੇਂਦਰੀ ਮੰਤਰੀ ਠਾਕੁਰ

ਕੱਛ (ਏਐੱਨਆਈ) : ਗੁਜਰਾਤ ਵਿਧਾਨ ਸਭਾ ਚੋਣ 2022 (ਗੁਜਰਾਤ ਵਿਧਾਨ ਸਭਾ ਚੋਣ 2022) ਲਈ ਭਾਜਪਾ ਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਸਮੇਤ ਕਈ ਦਿੱਗਜ ਨੇਤਾਵਾਂ ਨੇ ਚੋਣ ਮੁਹਿੰਮ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਦੌਰਾਨ ਭਾਜਪਾ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਤਿੱਖਾ ਨਿਸ਼ਾਨਾ ਸਾਧ ਰਹੀ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ

ਅੱਤਵਾਦੀ ਫੰਡਿੰਗ ਖ਼ਿਲਾਫ਼ ਸ਼ੁਰੂ ਹੋ ਰਹੇ ਦੋ ਦਿਨਾ ਕੌਮਾਂਤਰੀ ਸੰਮੇਲਨ ’ਚ ਪਾਕਿਸਤਾਨ ਨੂੰ ਸੱਦਾ ਨਹੀਂ ਦਿੱਤਾ ਗਿਆ: ਅਮਿਤ ਸ਼ਾਹ

ਨਵੀਂ ਦਿੱਲੀ : ਅੱਤਵਾਦੀ ਫੰਡਿੰਗ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੋ ਦਿਨਾ ਕੌਮਾਂਤਰੀ ਸੰਮੇਲਨ ’ਚ ਪਾਕਿਸਤਾਨ ਨੂੰ ਸੱਦਾ ਨਹੀਂ ਦਿੱਤਾ ਗਿਆ। ਚੀਨ ਨੂੰ ਸੱਦਾ ਦਿੱਤਾ ਗਿਆ ਸੀ, ਪਰ ਹਾਲੇ ਤਕ ਉਸ ਦੀ ਮਨਜ਼ੂਰੀ ਨਹੀਂ ਆਈ। ਸੰਮੇਲਨ ’ਚ ਦੁਨੀਆ ਦੇ 73 ਦੇਸ਼ਾਂ ਤੇ ਛੇ ਸੰਸਥਾਵਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ ਤੇ

ਸਿੰਧ ਸੂਬੇ 'ਚ ਇੱਕ ਵੈਨ ਖਾਈ ਵਿੱਚ ਡਿੱਗਣ ਕਾਰਨ 12 ਬੱਚਿਆਂ ਸਣੇ 20 ਲੋਕਾਂ ਦੀ ਮੌਤ

ਪਾਕਿਸਤਾਨ : ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਸਿੰਧ ਸੂਬੇ ਵਿੱਚ ਇੱਕ ਵੈਨ ਪਾਣੀ ਨਾਲ ਭਰੀ ਖਾਈ ਵਿੱਚ ਡਿੱਗਣ ਕਾਰਨ 12 ਬੱਚਿਆਂ ਸਣੇ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਸੂਬੇ ਦੇ ਖੈਰਪੁਰ ਤੋਂ ਸੇਹਵਾਨ ਸ਼ਰੀਫ ਜਾ ਰਹੀ ਇਕ ਯਾਤਰੀ ਵੈਨ ਜਿਸ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ, ਖੈਰਪੁਰ ਨੇੜੇ ਸਿੰਧ ਮਾਰਗ ‘ਤੇ ਹੜ੍ਹ ਦੇ

ਗਾਜ਼ਾ ਪੱਟੀ ਦੇ ਸ਼ਰਨਾਰਥੀ ਕੈਂਪ ‘ਚ ਲੱਗੀ ਭਿਆਨਕ ਅੱਗ, 21 ਦੀ ਮੌਤ ਤੇ ਕਈ ਜ਼ਖਮੀ

ਗਾਜ਼ਾ : ਗਾਜ਼ਾ ਪੱਟੀ ਵਿਚ ਇਕ ਇਮਾਰਤ ਵਿਚ ਭਿਆਨਕ ਅੱਗ ਲੱਗਣ ਨਾਲ ਲਗਭਗ 21 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਤਰੀ ਗਾਜ਼ਾ ਪੱਟੀ ਵਿਚ ਜਬਾਲੀਆ ਸ਼ਰਨਾਰਥੀ ਕੈਂਪ ਵਿਚ ਅੱਗ ਨਾਲ ਤਬਾਹ ਹੋਏ ਇਕ ਅਪਾਰਟਮੈਂਟ ਵਿਚ ਸੜਨ ਨਾਲ 21 ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਘਟਨਾ ਵਾਲੀ ਥਾਂ ‘ਤੇ ਵੱਡੀ ਮਾਤਰਾ ਵਿਚ ਗੈਸੋਲੀਨ ਜਮ੍ਹਾ ਕੀਤਾ ਗਿਆ

ਸਾਊਦੀ ਅਰਬ ਜਾਣ ਵਾਲੇ ਭਾਰਤੀਆਂ ਨੂੰ ਵੀਜ਼ੇ ਲਈ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਦੀ ਲੋੜ ਨਹੀਂ ਪਵੇਗੀ : ਦੂਤਾਵਾਸ

ਸਾਊਦੀ ਅਰਬ : ਸਾਊਦੀ ਅਰਬ ਜਾਣ ਵਾਲੇ ਭਾਰਤੀਆਂ ਨੂੰ ਹੁਣ ਵੀਜ਼ੇ ਲਈ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਦੀ ਲੋੜ ਨਹੀਂ ਪਵੇਗੀ। ਸਾਊਦੀ ਅਰਬ ਦੇ ਦੂਤਾਵਾਸ ਨੇ ਇਹ ਐਲਾਨ ਕੀਤਾ। ਸਾਊਦੀ ਦੂਤਾਵਾਸ ਵੱਲੋਂ ਜਾਰੀ ਬਿਆਨ ਮੁਤਾਬਕ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਇਹ ਫੈਸਲਾ ਲਿਆ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਅਤੇ ਭਾਰਤ

ਡਾਸਨਾ ਜੇਲ੍ਹ ਵਿਚ 140 ਕੈਦੀ HIV ਪਾਜੀਟਿਵ ਪਾਏ,ਸਿਹਤ ਵਿਭਾਗ ਦੀ ਚਿੰਤਾ ਵਧੀ

ਉੱਤਰ ਪ੍ਰਦੇਸ਼ : ਗਾਜ਼ੀਆਬਾਦ ਜ਼ਿਲ੍ਹੇ ਦੀ ਡਾਸਨਾ ਜੇਲ੍ਹ ਵਿਚ 140 ਕੈਦੀ HIV ਪਾਜੀਟਿਵ ਪਾਏ ਗਏ ਹਨ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ। ਜੇਲ੍ਹ ਪ੍ਰਸ਼ਾਸਨ ਨੇ ਸਾਰੇ ਕੈਦੀਆਂ ਦੀ ਜਾਂਚ ਕਰਾਉਣ ਦਾ ਫੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 5500 ਕੈਦੀਆਂ ਦੀ ਜਾਂਚ ਕਰਾਈ ਗਈ ਹੈ ਜਿਸ ਵਿਚੋਂ 140 ਬੰਦੀਆਂ ਦੀ ਰਿਪੋਰਟ ਐੱਚਆਈਵੀ ਪਾਜੀਟਿਵ ਆਈ ਹੈ। ਇਸ ਦੇ ਨਾਲ

ਰਾਮ ਰਹੀਮ ਦੇ ਆਨਲਾਈਨ ਸਤਿਸੰਗ ਨੂੰ ਲੈ ਕੇ ਹੰਗਾਮਾ, ਪੋਸਟਰ ਅਤੇ ਬੈਨਰ ਪਾੜ ਦਿੱਤੇ

ਸ਼ਾਹਜਹਾਂਪੁਰ : ਰੋਜ਼ਾ ਥਾਣਾ ਖੇਤਰ ਦੇ ਰੇਤੀ ਰੋਡ ‘ਤੇ ਸਥਿਤ ਲਾਅਨ ‘ਚ ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਨੂੰ ਲੈ ਕੇ ਹੰਗਾਮਾ ਹੋ ਗਿਆ। ਹਿੰਦੂ ਸੰਗਠਨਾਂ ਦੇ ਅਹੁਦੇਦਾਰਾਂ ਨੇ ਪਹੁੰਚ ਕੇ ਇਜਾਜ਼ਤ ਮੰਗੀ ਤਾਂ ਪ੍ਰਬੰਧਕਾਂ ਨੇ ਦਬਾਅ ਬਣਾਉਣ ਲਈ ਵਿਧਾਇਕ ਤੇ ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਭੜਕੇ ਵਿਹਿਪ ਨੇਤਾਵਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ

ਰਾਹੁਲ ਗਾਂਧੀ ਨੂੰ ਇੰਦੌਰ ਪਹੁੰਚਣ ‘ਤੇ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਇੰਦੌਰ : ਭਾਰਤ ਜੋੜੋ ਯਾਤਰਾ ਦੇ ਤਹਿਤ ਰਾਹੁਲ ਗਾਂਧੀ ਨੂੰ ਇੰਦੌਰ ਪਹੁੰਚਣ ‘ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਜੂਨੀ ਇੰਦੌਰ ਥਾਣਾ ਖੇਤਰ ‘ਚ ਇਕ ਮਠਿਆਈ ਦੀ ਦੁਕਾਨ ‘ਤੇ ਰਾਹੁਲ ਗਾਂਧੀ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ। ਜੂਨੀ ਇੰਦੌਰ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਨੇ ਚਿੱਠੀ ਛੱਡਣ ਵਾਲੇ ਵਿਅਕਤੀ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤੀ ਹੈ। ਪੁਲਿਸ