news

Jagga Chopra

Articles by this Author

ਸਪੇਨ ਜਾ ਰਹੀ ਕਿਸ਼ਤੀ ਡੁੱਬਣ ਕਾਰਨ 9 ਮੌਤਾਂ, 48 ਲਾਪਤਾ

ਮੈਡ੍ਰਿਡ, 29 ਸਤੰਬਰ 2024 : ਸਪੇਨ ਦੀ ਸਮੁੰਦਰੀ ਬਚਾਅ ਸੇਵਾ ਨੇ ਪੁਸ਼ਟੀ ਕੀਤੀ ਕਿ ਐਲ ਹਿਏਰੋ ਟਾਪੂ ਦੇ ਨੇੜੇ ਇੱਕ ਗੈਰ-ਕਾਨੂੰਨੀ ਪ੍ਰਵਾਸੀ ਕਿਸ਼ਤੀ ਦੇ ਪਲਟਣ ਨਾਲ ਘੱਟੋ ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ 48 ਲਾਪਤਾ ਹੋ ਗਏ। ਸਮੁੰਦਰੀ ਬਚਾਅ ਦੇ ਐਕਸ ਖਾਤੇ ਦੇ ਅਨੁਸਾਰ, ਹੋਰ 27 ਲੋਕਾਂ ਨੂੰ ਬਚਾਇਆ ਗਿਆ ਸੀ, ਲਾਪਤਾ ਲੋਕਾਂ ਦੀ ਭਾਲ ਲਈ ਕਈ ਜਹਾਜ਼ਾਂ ਅਤੇ ਹੈਲੀਕਾਪਟਰ

ਭਾਈ ਬਲਦੇਵ ਸਿੰਘ ਵਡਾਲਾ ਨੂੰ ਹਵਾਈ ਅੱਡੇ 'ਤੇ ਸਕਰੀਨਿੰਗ ਲਈ ਪੱਗਾਂ ਉਤਾਰਨ ਲਈ ਕਹਿਣਾ ਮੰਦਭਾਗਾ : ਕੈਬਨਿਟ ਮੰਤਰੀ ਧਾਲੀਵਾਲ

ਅੰਮ੍ਰਿਤਸਰ, 29 ਸਤੰਬਰ 2024 : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਸਾਡੀ ਪੱਗ ਨੂੰ ਏਅਰਪੋਰਟ ਤੇ ਇਸ ਤਰੀਕੇ ਨਾਲ ਉਤਾਰਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਬਲਦੇਵ ਸਿੰਘ ਵਡਾਲਾ ਸਿੱਖ ਕੌਮ ਦੇ ਮਹਾਨ ਕੀਰਤਨੀ ਹਨ, ਜੇਕਰ ਉਹਨਾਂ ਨਾਲ ਇਸ ਤਰੀਕੇ ਨਾਲ ਹੋਇਆ ਹੈ ਤਾਂ ਮੈਂ ਇਸ ਦੀ ਨਿੰਦਾ ਕਰਦਾ ਹਾਂ। ਉਹਨਾਂ ਕਿਹਾ ਕਿ ਅਮਰੀਕਾ ਵਿੱਚ ਬਹੁਤ ਸਾਰੇ ਸਿੱਖ ਵੱਸਦੇ ਹਨ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਦੇ ਰੈਕੇਟ ਦਾ ਕੀਤਾ ਪਰਦਾਫਾਸ਼, 6 ਕਿਲੋ ਹੈਰੋਇਨ, ਗੋਲੀ ਸਿੱਕਾ ਬਰਾਮਦ
  • ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
  • ਮੁਲਜ਼ਮ ਫਰਾਰ ਹੋਣ 'ਚ ਕਾਮਯਾਬ, ਉਸ ਨੂੰ ਫੜਨ ਲਈ ਛਾਪੇਮਾਰੀ ਜਾਰੀ: ਡੀਜੀਪੀ ਗੌਰਵ ਯਾਦਵ
  • ਫਰਾਰ ਮੁਲਜ਼ਮ ਡਰੋਨਾਂ ਰਾਹੀਂ ਸਰਹੱਦ ਪਾਰੋਂ ਗੈਰ-ਕਾਨੂੰਨੀ ਸਮੱਗਰੀ ਕਰ ਰਿਹਾ ਸੀ ਪ੍ਰਾਪਤ, ਜਾਂਚ ਦੌਰਾਨ ਹੋਇਆ ਖੁਲਾਸਾ

ਚੰਡੀਗੜ੍ਹ/ਅੰਮ੍ਰਿਤਸਰ, 29 ਸਤੰਬਰ 2024 : ਸੂਬੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ

ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਹਾੜੇ ਤੇ ਇਸ਼ਮੀਤ ਮਿਊਜ਼ਕ ਇੰਸਟੀਚਿਊਟ ਵਿਖੇ ਸੂਫ਼ੀ ਸੁਰਾਂ ਦੀ ਛਹਿਬਰ

ਲੁਧਿਆਣਾ,29 ਸਤੰਬਰ 2024 : ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੂਫੀਆਨਾ ਸ਼ਾਮ ਦਾ ਆਯੋਜਨ ਇਸ਼ਮੀਤ ਮਿਊਜ਼ਕ ਇੰਸਟੀਚਿਊਟ ਰਾਜਗੁਰੂ ਨਗਰ ਲੁਧਿਆਣਾ ਵਿਖੇ ਕਰਵਾਇਆ ਗਿਆ। ਸ਼ਹੀਦ ਭਗਤ ਸਿੰਘ ਦੇ ਚਿਤਰ ਨੂੰ ਕੈਲੇਫੋਰਨੀਆ)ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ ਜਿੰਨ੍ਹਾਂ ਨੇ ਸੂਫ਼ੀ ਤੇ ਸੁਗਮ ਸੰਗੀਤ ਨੂੰ ਪਿਛਲੇ ਤੀਹ ਸਾਲ ਤੋਂ ਅਪਣਾਇਆ ਤੇ

ਮੱਧ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸੇ ‘ਚ 9 ਦੀ ਮੌਤ, 23 ਯਾਤਰੀ ਜ਼ਖਮੀ 

ਮੈਹਰ, 29 ਸਤੰਬਰ 2024 : ਮੱਧ ਪ੍ਰਦੇਸ਼ ਦੇ ਮੈਹਰ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਹਾਈਵੇਅ ਨਾਲ ਤੇਜ਼ ਰਫ਼ਤਾਰ ਬੱਸ ਦੀ ਟੱਕਰ ਹੋ ਗਈ। ਘਟਨਾ 'ਚ ਕਰੀਬ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਬੱਸ ਦੇ ਅੰਦਰ ਫਸੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਚਾਅ ਮੁਹਿੰਮ ਰਾਹੀਂ ਬਾਹਰ ਕੱਢ ਲਿਆ ਗਿਆ। ਹਾਲਾਂਕਿ ਅਧਿਕਾਰਤ ਤੌਰ 'ਤੇ ਹੁਣ ਤੱਕ ਬੱਸ

ਖਡੂਰ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਅੰਮ੍ਰਿਤਪਾਲ ਸਿੰਘ ਬਣਾਵੇਗਾ ਆਪਣੀ ਸਿਆਸੀ ਪਾਰਟੀ, ਪਿਤਾ ਨੇ ਕੀਤਾ ਐਲਾਨ

ਚੰਡੀਗੜ੍ਹ, 29 ਸਤੰਬਰ 2024 : ਅੰਮ੍ਰਿਤਸਰ, 29 ਸਤੰਬਰ 2024 : ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਨੇ ਨਵੀਂ ਪਾਰਟੀ ਖੜੀ ਕਰਨ ਲਈ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਲਿਆ ਓਟ ਆਸਰਾ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ’ਤੇ ਰਾਜਭਾਗ ਸਥਾਪਿਤ ਕਰਨ ਲਈ ਪੰਥਕ ਪਾਰਟੀ ਖੜੀ ਕਰਨ ਲਈ ਕੀਤੀ ਗਈ ਅਰਦਾਸ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ

ਪਿੰਡ ਲੀਲਕਲਾਂ ਦੇ ਵਿਖੇ ਸਰੋਵਰ ‘ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ

ਬਟਾਲਾ, 29 ਸਤੰਬਰ 2024 : ਬਟਾਲਾ ਦੇ ਨੇੜਲੇ ਪਿੰਡ ਲੀਲਕਲਾਂ ਵਿਖੇ ਗੁਰਦੁਆਰਾ ਮੱਕਾ ਸਾਹਿਬ ਵਿਖੇ ਐਤਵਾਰ ਸਵੇਰੇ ਤਕਰੀਬਨ 5:30 ਵਜੇ ਮੱਥਾ ਟੇਕਣ ਗਏ ਪਤੀ-ਪਤਨੀ ਦੀ ਸਰੋਵਰ ਵਿੱਚ ਇਸ਼ਨਾਨ ਕਰਨ ਸਮੇਂ ਡੁੱਬਣ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਬਲਵੰਤ ਸਿੰਘ ਤੇ ਰਣਜੀਤ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਕੰਡੀਲੇ ਤੋਂ ਬਲਵੰਤ ਸਿੰਘ ਆਪਣੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ 

ਮੋਹਾਲੀ, 29 ਸਤੰਬਰ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਹਤ ਦੇ ਵਿੱਚ ਸੁਧਾਰ ਨੂੰ ਵੇਖਦਿਆਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਚਾਹੁਣ ਵਾਲੇ ਅਤੇ ਕਈ ਰਾਜਨੀਤਿਕ ਆਗੂ ਵੀ ਮੁੱਖ ਮੰਤਰੀ ਆਵਾਸ ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਕਿਹਾ ਇਹ ਜਾ ਰਿਹਾ ਕਿ ਅਜੇ ਮੁੱਖ ਮੰਤਰੀ ਨੂੰ ਕੁਝ ਦਿਨ ਆਰਾਮ ਕਰਨ ਲਈ ਕਿਹਾ ਗਿਆ। ਦੱਸ

ਫੋਰਟਿਸ ਲੁਧਿਆਣਾ ਦੀ ਸਾਈਕਲੋਥਾਨ 2.0 ਨੇ ਲੋਕਾਂ ਨੂੰ ਵਰਲਡ ਹਾਰਟ ਡੇ 'ਤੇ ਦਿਲ ਦੀ ਸਿਹਤ ਨੂੰ ਪ੍ਰਾਥਮਿਕਤਾ ਦੇਣ ਲਈ ਪ੍ਰੇਰਿਤ ਕੀਤਾ; ਜਿਸ ਵਿੱਚ 1000 ਸਾਈਕਲ ਸਵਾਰਾਂ ਨੇ ਭਾਗ ਲਿਆ

ਲੁਧਿਆਣਾ, 29 ਸਤੰਬਰ 2024 : ਦਿਲ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ, ਫੋਰਟਿਸ ਹਸਪਤਾਲ ਲੁਧਿਆਣਾ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਨਾਲ ਮਿਲ ਕੇ ਵਰਲਡ ਹਾਰਟ ਡੇ ਦੇ ਮੌਕੇ 'ਤੇ ਆਪਣੀ ਦੂਜੀ ਸਾਈਕਲੋਥਾਨ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ 1000 ਤੋਂ ਵੱਧ ਸਾਈਕਲਿੰਗ ਪ੍ਰੇਮੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ, ਜਿੱਥੇ ਸਭ ਨੇ ਸਾਈਕਲਿੰਗ ਦੇ ਸਧਾਰਨ ਅਤੇ

'ਇਨਕਲਾਬ ਮੇਲੇ' ਸਬੰਧੀ ਮੈਰਾਥਨ ਨੇ ਸ਼ਹੀਦ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣ ਦਾ ਦਿੱਤਾ ਸੁਨੇਹਾ 
  • ਡੀ.ਸੀ ਅਤੇ ਐਸ.ਐਸ.ਪੀ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੇ ਕੀਤੀ ਸ਼ਿਰਕਤ 

ਨਵਾਂਸ਼ਹਿਰ, 29 ਸਤੰਬਰ 2024 : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਸਬੰਧੀ ਖਟਕੜ ਕਲਾਂ ਵਿਖੇ ਮਨਾਏ ਜਾ ਰਹੇ ਇਨਕਲਾਬ ਮੇਲੇ ਤਹਿਤ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਸਵੇਰੇ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਤੋਂ ਇਕ ਮੈਰਾਥਨ ਦਾ ਆਯੋਜਨ