ਆਕਲੈਂਡ : ਬੀਤੀ 8 ਸਤੰਬਰ ਨੂੰ ਭਾਰਤ ਸਰਕਾਰ ਵੱਲੋਂ ਨਿਊਜ਼ੀਲੈਂਡ ਲਈ ਨਵੀਂ ਹਾਈ ਕਮਿਸ਼ਨਰ ਵਜੋਂ ਸ੍ਰੀਮਚੀ ਨੀਤਾ ਭੂਸ਼ਣ ਦੀ ਨਿਯੁਕਤੀ ਕੀਤੀ ਗਈ ਸੀ। ਅੱਜ ਉਨ੍ਹਾਂ ਦਾ ਰਾਜਧਾਨੀ ਸਥਿਤ ਦਫਤਰ ਉਤੇ ਪੁੱਜਣ ਉਤੇ ਸਟਾਫ ਨੇ ਭਰਵਾਂ ਸਵਾਗਤ ਕੀਤਾ। ਸ੍ਰੀ ਦੁਰਗਾ ਦਾਸ ਤੇ ਸ੍ਰੀ ਮੁਕੇਸ਼ ਘੀਆ ਹੋਰਾਂ ਫੁੱਲਾਂ ਦਾ ਹਾਰ ਭੇਟ ਕੀਤਾ। ਉਹ ਮਹਾਤਮਾ ਗਾਂਧੀ ਦੇ ਕਾਂਸੀ ਦੇ ਬੁੱਤ ਜੋ ਕਿ ਸਟੇਸ਼ਨ ਸਾਹਮਣੇ 2007 ਵਿਚ ਲਗਾਇਆ ਗਿਆ ਸੀ ਵਿਖੇ ਉਨ੍ਹਾਂ ਨੂੰ ਨਮਨ ਕਰਨ ਗਏ ਅਤੇ ਫੁੱਲਾਂ ਅਰਪਿਤ ਕੀਤੇ। ਵਰਨਣਯੋਗ ਹੈ ਕਿ ਨਿਊਜ਼ੀਲੈਂਡ-ਭਾਰਤ ਦੇ ਵਪਾਰਕ ਸਬੰਧ 1950 ਤੋਂ ਦਿਨ ਪ੍ਰਤੀ ਦਿਨ ਗੂੜੇ ਹੋ ਰਹੇ ਹਨ ਅਤੇ ਅਤੇ ਇਥੇ ਭਾਰਤੀਆਂ ਦੀ ਆਮਦ ਵੀ ਲਗਾਤਾਰ ਵਧਦੀ ਹੈ।