ਗਿੱਦੜਵਾਹਾ, 07 ਅਪ੍ਰੈਲ : ਜਿਵੇਂ ਜਿਵੇਂ ਲੋਕ ਸਭਾ 2024 ਦੀ ਤਰੀਕ ਨੇੜੇ ਆ ਰਹੀ ਹੈ, ਉਸੇ ਤਰ੍ਹਾਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀ ਚੋਣ ਸਰਗਰਮੀਆਂ ‘ਚ ਵੀ ਤੇਜੀ ਲਿਆਂਦੀ ਜਾ ਰਹੀ ਹੈ। ਜਿੱਥੇ ਸੂਬੇ ਦੇ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ, ਉੱਥੇ ਕਈ ਪਿੰਡਾਂ ਵਿੱਚ ਭਾਜਪਾ ਦਾ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਗਿੱਦੜਵਾਹਾ ਦੇ ਪਿੰਡ ਭਾਰੂ ਅਤੇ ਪਿੰਡ ਦੌਲਾ ਤੋਂ ਦੇਖਣ ਨੂੰ ਮਿਲ ਰਹੀ ਹੈ। ਪਿੰਡ ਵਾਸੀਆਂ ਵੱਲੋਂ ਇੱਕ ਚੇਤਾਵਨੀ ਬੋਰਡ ਲਗਾਇਆ ਗਿਆ ਹੈ, ਜਿਸ ਵਿੱਚ ਬੀਜੇਪੀ ਖਿਲਾਫ ਚੇਤਾਵਨੀ ਬੋਰਡ ‘ਜੇਕਰ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਭਾਜਪਾ ਵਾਲੇ ਪਿੰਡਾਂ ਵਿੱਚ ਨਹੀਂ ਆ ਸਕਦੇ। ਭਾਰਤੀ ਕਿਸਾਨ ਯੂਨੀਆਨ (ਮਾਨਸਾ) ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਦੌਲਾ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਇਹ ਮੀਟਿੰਗ ਬੀਕੇਯੂ (ਮਾਨਸਾ) ਪੰਜਾਬ ਦੇ ਬਲਾਕ ਗਿੱਦੜਵਾਹਾ ਦੇ ਪ੍ਰਧਾਨ ਨਿਰਮਲ ਸਿੰਘ, ਜਨਰਲ ਸਕੱਤਰ ਤੇਜਾ ਸਿੰਘ, ਨਾਹਰ ਸਿੰਘ ਖਾਲਸਾ, ਜਗਦੇਵ ਸਿੰਘ ਦੌਲਾ, ਸਾਧੂ ਸਿੰਘ ਆਦਿ ਵੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਗੁਰਸੇਵਕ ਸਿੰਘ ਦੌਲਾ ਨੇ ਦੱਸਿਆ ਕਿ ਜੇਕਰ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ ਤਾਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਪਿੰਡਾਂ ਵਿੱਚ ਆਉਣਾ ਬੰਦ ਹੈ। ਅੱਜ ਸਮੂਹ ਨਗਰ ਪਿੰਡ ਦੌਲਾ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ਤੇ ਪਿੰਡ ਦੌਲਾ ਵੱਲੋਂ ਬਾਈਕਾਟ ਕੀਤਾ ਜਾਂਦਾ ਹੈ, ਜੇਕਰ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਲੀਡਰ - ਵਰਕਰ ਪ੍ਰਚਾਰ ਕਰਨ ਪਿੰਡ ਵਿੱਚ ਆਉਂਦਾ ਹੈ, ਤਾਂ ਸਮੂਹ ਨਗਰ ਪਿੰਡ ਦੌਲਾ ਵੱਲੋਂ ਉਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਇਸ ਸਬੰਧ ਵਿੱਚ ਪਿੰਡ ਦੌਲਾ ਵਿਖੇ ਚੇਤਾਵਨੀ ਬੋਰਡ ਦੀ ਲਗਾਏ ਗਏ ਇਸ ਮੌਕੇ ਤੇ ਬਲਰਾਜ ਸਿੰਘ ਕਾਕੂ ਸਿੰਘ ਹਰਜਿੰਦਰ ਸਿੰਘ ਕਾਲਾ ਸਿੰਘ ਦਰਸ਼ਨ ਸਿੰਘ ਭਿੰਦਰ ਸਿੰਘ ਨਾਹਰ ਸਿੰਘ ਅਸ਼ੋਕ ਸਿੰਘ ਰਾਜਦੀਪ ਸਿੰਘ ਪਰਮਜੀਤ ਸਿੰਘ ਰਾਜਾ ਸਿੰਘ ਅਮਰੀਕ ਸਿੰਘ ਮੇਜਰ ਸਿੰਘ ਸ਼ਮਸ਼ੇਰ ਸਿੰਘ ਆਦਿ ਕਿਸਾਨ ਹਾਜ਼ਰ ਸਨ ।