ਬਰਨਾਲਾ, 16 ਅਗਸਤ : ਨੇੜਲੇ ਪਿੰਡ ਸੇਖਾ ਵਿੱਚ ਮਾਂ-ਧੀ ਦਾ ਕਤਲ ਕਰ ਦੇਣ ਦੀ ਦੁੱਖਦਾਈ ਖਬਰ ਹੈ, ਜਦੋਂ ਕਿ ਇੱਕ ਦੇ ਗੰਭੀਰ ਜਖ਼ਮੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਸੇਖਾ ਵਿੱਚ ਅਣਪਛੱਤੇ ਵਿਅਕਤੀਆਂ ਵੱਲੋਂ ਘਰ ‘ਚ ਦਾਖਲ ਹੋ ਕੇ ਮਾਂ-ਧੀ ਦਾ ਕਤਲ ਕਰ ਦਿੱਤਾ ਹੈ, ਜਦੋਂ ਕਿ ਧੀ ਦਾ ਪਤੀ ਜੋ ਇੱਥੇ ਹੀ ਰਹਿ ਰਿਹਾ ਸੀ ਨੂੰ ਵੀ ਜਖ਼ਮੀ ਕਰ ਦਿੱਤਾ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਹਿਚਾਣ ਹਰਬੰਸ ਕੌਰ, ਲੜਕੀ ਪਰਮਜੀਤ ਕੌਰ ਵਜੋਂ ਹੋਈ ਹੈ, ਜਦੋਂ ਕਿ ਜਖ਼ਮੀ ਦਾ ਨਾਮ ਰਾਜਦੀਪ ਸਿੰਘ ਹੈ। ਪਤਾ ਲੱਗਾ ਹੈ ਕਿ ਬਜ਼ੁਰਗ ਔਰਤ ਹਰਬੰਸ ਕੌਰ ਨੇ ਰਾਜਦੀਪ ਸਿੰਘ ਨੂੰ ਆਪਣਾ ਘਰ ਜਵਾਈ ਬਣਾਇਆ ਹੋਇਆ ਹੈ। ਜਦੋਂ ਇਸ ਘਟਨਾਂ ਬਾਰੇ ਗੁਆਂਢੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਖੁਨ ਨਾਲ ਲੱਥ ਪੱਥ ਮਾਂ-ਧੀ ਅਤੇ ਜਵਾਈ ਨੁੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਮਾਂ-ਧੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਰਾਜਦੀਪ ਦੀ ਹਾਲਤ ਜਿਆਦਾ ਖਰਾਬ ਹੋਣ ਕਰਕੇ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਹੈ। ਇਸ ਘਟਨਾਂ ਦੀ ਪੁਲਿਸ ਵੱਲੋਂ ਜਾਂ ਕੀਤੀ ਜਾ ਰਹੀ ਹੈ।