![](/sites/default/files/2025-02/38_1.jpg)
ਮਾਛੀਵਾੜਾ, 10 ਫਰਵਰੀ 2025 : ਸਥਾਨਕ ਸ਼ਹਿਰ ਤੋਂ ਸਮਰਾਲਾ ਨੂੰ ਜਾਂਦੀ ਰੋਡ ਤੇ ਸਥਿਤ ਸ਼ਿਵਾ ਪੈਲੇਸ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕਾਂ ਦੀ ਪਛਾਣ ਗੋਬਿੰਦਾ ਕੁਮਾਰ (29), ਮਿਥਨ ਕੁਮਾਰ (32) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਇੱਕ ਸਟੋਰ ਤੇ ਕੰਮ ਕਰਦੇ ਸਨ ਤੇ ਆਪਣਾ ਕੰਮ ਖ਼ਤਮ ਕਰਕੇ ਵਾਪਸ ਆਪਣੇ ਘਰ ਨੂੰ ਚੱਲੇ ਸੀ, ਜਦੋਂ ਉਹ ਸ਼ਿਵਾ ਮੈਰਿਜ ਪੈਲੇਸ ਦੇ ਨਜਦੀਕ ਪੁੱਜੇ ਤਾਂ ਉਨ੍ਹਾਂ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਗੋਬਿੰਦਾ ਕੁਮਾਰ ਤੇ ਮਿਥਨ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਇਸ ਹਾਦਸੇ ਵਿੱਚ ਇੱਕ ਪੈਦਲ ਜਾ ਰਹੇ ਭਰੋਸੇ ਸਾਹਨੀ ਨਾਮਕ ਵਿਅਕਤੀ ਵੀ ਲਪੇਟ ਵਿੱਚ ਆਉਣ ਕਾਰਨ ਜਖ਼ਮੀ ਦੱਸਿਆ ਜਾ ਰਿਹਾ ਹੈ।