- ਬੀਬੀ ਸਰਬਜੀਤ ਕੌਰ ਮਾਣੂਕੇ ਨਾਲ ਜੁੜਿਆ ਸੀ ਮਸਲਾ
ਜਗਰਾਉਂ, 21 ਜੂਨ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਜਿਲ੍ਹੇ ਦੇ ਹਲਕਾ ਜਗਰਾਓਂ ਦੀ ਐਮਐਲਏ ਸਰਬਜੀਤ ਕੌਰ ਮਾਣੂਕੇ ਕੋਠੀ ਵਿਵਾਦ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਜਿਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਸ ਕਰਕੇ ਨਮੋਸ਼ੀ ਝੱਲਣੀ ਪੈ ਰਹੀ ਸੀ। ਇਸ ਕਰਕੇ ਦੇਸਾਂ ਅਤੇ ਵਿਦੇਸ਼ਾਂ ਵਿੱਚ ਵੀ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ ਹੋਣ ਲੱਗਾ ਸੀ। ਕਾਂਗਰਸ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਸਨ ਅਤੇ ਉਸ ਨੇ ਕੱਲ ਪੀੜਤ ਪਰਿਵਾਰ ਦੇ ਹੱਕ ਵਿੱਚ ਜਗਰਾਓ ਪੁੱਜਣਾ ਸੀ।ਕਿਸਾਨ ਜਥੇਬੰਦੀਆਂ ਨੇ ਵੀ ਐਨ ਆਰ ਆਈ ਪਰਿਵਾਰ ਦੇ ਹੱਕ ਵਿਚ ਵੱਡਾ ਸ਼ੰਘਰਸ਼ ਵਿਢਿਆ ਹੋਇਆ ਸੀ। ਸੁਖਪਾਲ ਸਿੰਘ ਖਹਿਰਾ ਅਤੇ ਲੱਖੇ ਸਿਧਾਣੇ ਵੱਲੋਂ ਅੱਜ ਜਗਰਾਉਂ ਆਉਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਕਿਸਾਨ ਜਥੇਬੰਦੀਆਂ ਨੇ ਵੀ 26 ਤਰੀਕ ਨੂੰ ਐਨ ਆਰ ਆਈ ਪਰਿਵਾਰ ਨੂੰ ਕੋਠੀ ਦਾ ਕਬਜ਼ਾ ਦਿਵਉਣਾ ਸੀ। ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਲਈ ਵਿਵਾਦਤ ਕੋਠੀ ਸਿਰਦਰਦੀ ਦਾ ਵੱਡਾ ਕਾਰਨ ਬਣੀ ਹੋਈ ਸੀ। ਇਥੇ ਜ਼ਿਕਰਯੋਗ ਹੈ ਕਿ ਕਰਮ ਸਿੰਘ ਨੇ ਕੋਠੀ ਅਸ਼ੋਕ ਕੁਮਾਰ ਤੋਂ ਖਰੀਦੀ ਸੀ ਅਤੇ ਜਾਅਲੀ ਇਕਰਾਰਨਾਮਾ ਹੋਣ ਕਰਕੇ ਕਰਮ ਸਿੰਘ ਨੇ ਅਸ਼ੋਕ ਕੁਮਾਰ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਸੀ, ਪਰ ਲੋਕ ਇਹ ਮੰਨਦੇ ਸਨ ਕਿ ਉਹ ਕੋਠੀ ਐਨ ਆਰ ਆਈ ਪਰਿਵਾਰ ਦੀ ਹੀ ਹੈ। ਬੁੱਧਵਾਰ ਦੇਰ ਸ਼ਾਮ ਤੱਕ ਸਮਝੌਤਾ ਹੋਣ ਦੀਆਂ ਖ਼ਬਰਾਂ ਚਲਦੀਆਂ ਰਹੀਆਂ। ਐਡਵੋਕੇਟ ਕਰਮ ਸਿੰਘ ਨੇ ਕੋਠੀ ਵਿੱਚੋਂ ਆਪਣਾ ਕਬਜ਼ਾ ਛੱਡ ਦਿੱਤਾ। ਆਖਰਕਾਰ ਜਥੇਬੰਦੀਆਂ ਦੇ ਸੰਘਰਸ਼ ਅੱਗੇ ਚੁੱਕਦੇ ਹੋਏ ਐੱਨ ਆਰ ਆਈ ਪਰਿਵਾਰ ਨੂੰ ਉਨ੍ਹਾਂ ਦਾ ਮਾਲਕੀ ਹੱਕ ਅੱਜ ਦੇਰ ਸ਼ਾਮ ਮਿਲ ਹੀ ਗਿਆ। ਐਸ ਪੀ ਹਰਿੰਦਰਪਾਲ ਸਿੰਘ ਪਰਮਾਰ ਨੇ ਐਨ ਆਰ ਆਈ ਪਰਿਵਾਰ ਨੂੰ ਉਨ੍ਹਾਂ ਦੀ ਕੋਠੀ ਦੀਆਂ ਚਾਬੀਆਂ ਸੌਂਪ ਦਿੱਤੀਆਂ।