ਅੰਮ੍ਰਿਤਸਰ, 14 ਅਪ੍ਰੈਲ : ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਚਾਰ ਹਵਾਲਾਤੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਕੱਲ ਤਿੰਨ ਹਵਾਲਾਤੀਆਂ ਦੀ ਮੌਤ ਹੋ ਗਈ ਸੀ ਤੇ ਅੱਜ ਇਕ ਹਵਾਲਾਤੀ ਦੀ ਮੌਤ ਹੋ ਗਈ ਹੈ। ਇਸ ਮੌਕੇ ਮ੍ਰਿਤਕ ਹਵਾਲਾਤੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਾਡੇ ਬੱਚੇ ਕਾਫੀ ਸਮੇਂ ਤੋਂ ਬਿਮਾਰ ਸਨ ਤੇ ਕਈ ਵਾਰ ਕੇਂਦਰੀ ਜੇਲ ਦੇ ਸਿਕਿਉਰਟੀ ਇੰਚਾਰਜ ਨੂੰ ਗਾਰਦ ਲਗਾਉਣ ਲਈ ਕਿਹਾ ਗਿਆ ਸੀ ਪਰ ਉਹਨਾਂ ਵੱਲੋਂ ਹਵਾਲਾਤੀਆਂ ਦੀ ਕੋਈ ਸੁਣਵਾਈ ਨਹੀਂ ਹੋਈ। ਜੇਕਰ ਸਮੇ ਸਿਰ ਸਿਕਿਉਰਟੀ ਇੰਚਾਰਜ ਵੱਲੋ ਗਾਰਦ ਲਗਾਈ ਹੂੰਦੀ ਤਾਂ ਅੱਜ ਸਾਡੇ ਬੱਚੇ ਜਿੰਦੇ ਹੁੰਦੇ। ਉਨ੍ਹਾਂ ਕਿਹਾ ਕਿ ਅਸੀ ਪ੍ਰਸ਼ਾਸਨ ਕੋਲੋ ਸਿਕਿਉਰਟੀ ਇੰਚਾਰਜ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਾਂ ਉਣਾ ਕਿਹਾ ਕਿ ਅੱਜ ਚਾਰ ਲਾਸ਼ਾਂ ਕੇਂਦਰੀ ਜੇਲ ਵਿਚੋਂ ਪੋਸਟਮਾਰਟਮ ਲਈ ਆਈਆ ਹਣ, ਜਿਨ੍ਹਾਂ ਦਾ ਜੇਲ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਕਰਵਾਈਆ ਜਾ ਰਿਹਾ ਹੈ ਉੱਥੇ ਹੀ ਇੱਕ ਮ੍ਰਿਤਕ ਨੌਜਵਾਨ ਦੇ ਭਰਾ ਨੇ ਕਿਹਾ ਕਿ ਓਸਦੇ ਭਰਾ ਦੇ ਵਿਆਹ ਨੂੰ ਅੱਠ ਮਹੀਨੇ ਹੌਏ ਸਨ ਸਹੀ ਇਲਾਜ ਨਾ ਹੋਣ ਦੇ ਚਲਦੇ ਉਣਾ ਦੇ ਭਰਾ ਦੀ ਮੌਤ ਹੋ ਗਈ। ਉਣਾ ਕਿਹਾ ਕਿ ਜਿਸ ਤਰ੍ਹਾਂ ਆਪਣੇ ਭਰਾ ਦੇ ਲਈ ਤੜਫ ਰਹੇ ਹਾਂ ਉਹ ਤਾਂ ਵਾਪਿਸ ਨਹੀਂ ਆ ਸਕਦੇ ਪਰ ਜਿਹੜੇ ਅੰਦਰ ਹਨ ਉਨ੍ਹਾਂ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ। ਉਥੇ ਹੀ ਕੇਂਦਰੀ ਜੇਲ ਵਿਚੋਂ ਆਏ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਇਲਾਜ਼ ਦੇ ਹਸਪਤਾਲ਼ ਦਾਖ਼ਿਲ ਕਰਵਾਈਆ ਗਿਆ ਸੀ ਬਿਮਾਰੀ ਕਾਰਣ ਇਨ੍ਹਾਂ ਦੀ ਮੌਤ ਹੋ ਗਈ ਇੱਸ ਵਿੱਚ ਜੇਲ ਪ੍ਰਸ਼ਾਸਨ ਦਾ ਕੋਈ ਕਸੂਰ ਨਹੀਂ। ਇਨ੍ਹਾਂ ਦਾ ਪੋਸਟਮਾਰਟਮ ਕਰਵਾਈਆ ਜਾ ਰਿਹਾ ਹੈ ਜੌ ਵੀ ਰਿਪੋਰਟ ਆਵੇਗੀ ਉਸ ਤੋ ਪਤਾ ਲੱਗ ਜਾਵੇਗਾ।