ਮਾਤਾ ਚਿੰਤਪੁਰਨੀ ਤੋਂ ਮੱਥਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਗੱਡੀ ਨਾਲ ਵਾਪਰਿਆ ਹਾਦਸਾ, 2 ਦੀ ਮੌਤ

ਅੰਮ੍ਰਿਤਸਰ ਸਾਹਿਬ, 29 ਜੁਲਾਈ 2024 : ਮਾਤਾ ਚਿੰਤਪੁਰਨੀ ਤੋਂ ਨਤਮਸਤਕ ਹੋ ਵਾਪਸ ਪਰਤ ਰਹੀ ਸਰਧਾਲੂਆਂ ਦੀ ਇੱਕ ਗੱਡੀ ਨਾਲ ਵਾਪਰੇ ਹਾਦਸੇ ਵਿੱਚ 2  ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਰਧਾਲੂਆਂ ਦੀ ਗੱਡੀ ਜਦੋਂ  ਮੁੱਛਲ ਵਡੀ ਵਿਖੇ ਪੁੱਜੀ ਤਾਂ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਗੰਭੀਰ ਜਖ਼ਮੀ ਹੋ ਗਿਆ। ਮੌਕੇ ‘ਤੇ ਪੁੱਜੇ ਥਾਣਾ ਖਲਚੀਆਂ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਇੱਕ ਪਰਿਵਾਰ ਮਾਤਾ ਚਿੰਤਪੁਰਨੀ ਮੱਥਾ ਟੇਕਣ ਦੇ ਲਈ ਗਿਆ ਸੀ ਤੇ ਰਸਤੇ ‘ਚ ਵਾਪਸ ਆਉਂਦੇ ਹੋਏ ਮੁੱਛਲ ਮੋੜ ਸੱਜਣ ਵਡੀ ਵਿਖੇ ਇਹ ਗੱਡੀ ਬੇਕਾਬੂ ਹੋ ਗਈ ਤੇ ਡਿਵਾਈਡਰ ਦੇ ਨਾਲ ਟਕਰਾ ਗਈ। ਇਹਨਾਂ ‘ਚੋਂ ਇੱਕ ਵਿਅਕਤੀ ਜਿਸਦਾ ਨਾਮ ਰਾਮ ਵਡੇਰਾ ਹੈ, ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਬਾਕੀ ਨੂੰ ਗੰਭੀਰ ਰੂਪ ‘ਚ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਹਨਾਂ ਕਿਹਾ ਕਿ ਹਸਪਤਾਲ ਲੈ ਜਾਂਦੇ ਹੋਏ ਰਸਤੇ ‘ਚ ਦੋ ਨੌਜਵਾਨਾਂ ਦੀ ਹੋਰ ਮੌਤ ਹੋ ਗਈ ਤੇ ਬਾਕੀਆਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। 2 ਮ੍ਰਿਤਕ ਦੇਹਾਂ ਨੂੰ ਬਾਬਾ ਬਕਾਲਾ ਦੇ ਮੋਰਚਰੀ ‘ਚ ਰੱਖਿਆ ਗਿਆ ਹੈ। ਇਹਨਾਂ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੀਆਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਇੱਕੋ ਹੀ ਪਰਿਵਾਰ ਦੇ ਲੋਕ ਹਨ।