ਪੂੰਜੀਵਾਦ ਦੇ ਪੁੜਾਂ ਵਿੱਚ ਪਿਸ ਰਹੀ ਹੈ ਦੁਨੀਆ

ਇਸ ਸਮੇਂ ਦੁਨੀਆਂ ਉਸ ਦੌਰ `ਚੋਂ ਗੁਜਰ ਰਹੀ ਹੈ, ਜਿਸ ਵਿਚ ਮਨੁੱਖ ਦੀ ਆਜ਼ਾਦੀ ਦਾ ਦਾਇਰਾ ਹਰ ਦਿਨ ਸੁੰਗੜ ਰਿਹਾ ਹੈ। ਪੂੰਜੀਵਾਦ ਦੇ ਇਜ ਦੌਰ ਵਿਚ ਦੁਨੀਆਂ ਦੀ ਬਹੁਗਿਣਤੀ ਨੂੰ ਇਸ ਦਾ ਇਲਮ ਨਹੀਂ ਕਿ ਉਨ੍ਹਾਂ ਨੂੰ ਕੀ ਬਣਾਇਆ ਜਾ ਰਿਹਾ ਹੈ। ਲੋਕ ਧਰਮਾਂ ਦੇ ਨਾਂਅ ਤੇ ਲੜ ਰਹੇ ਹਨ, ਖੈਰ ਖੈਰਾਤਾਂ ਲਈ ਧਰਨੇ ਦੇ ਰਹੇ ਹਨ, ਇਕ ਫਿਰਕਾ ਕਿਸੇ ਹੋਰ ਦੂਜੇ ਫਿਰਕੇ ਪ੍ਰਤੀ ਆਪਣੀ ਭੜਾਸ ਕੱਢ ਰਿਹਾ ਹੈ। ਇਕ ਧਰਮ ਦੇ ਲੋਕ ਦੂਜੇ ਧਰਮਾਂ ਤੋਂ ਆਪਣੇ ਆਪ ਨੂੰ ਖਤਰਾ ਸਮਝ ਕੇ ਇਸ ਨੂੰ ਜਿਊਣ ਮਰਨ ਦਾ ਸਵਾਲ ਬਣਾ ਰਹੇ ਹਨ। ਲੋਕ ਆਸਪ ਵਿਚ ਲੜਦੇ ਰਹਿਣ। ਉਨ੍ਹਾਂ ਨੰ ਲੜਾਉਣ ਮਰਾਉਣ ਵਾਲਿਆਂ ਦੀ ਗਿਣਤੀ ਰਹੇ। ਇਹ ਵਰਤਾਰਾ ਸਮਾਜ ਦੇ ਹਰ ਵਰਗ, ਹਰ ਧਰਮ, ਹਰ ਫਿਰਕੇ ਦੇ ਲੋਕਾਂ ਲਈ ਬੇਹੱਦ ਘਾਤਕ ਹੁੰਦਾ ਹੈ ਅਤੇ ਪੂੰਜੀਵਾਦੀ ਤਾਕਤਾਂ ਲਈ ਕੰਮ ਕਰਨ ਦਾ ਇਹ ਸਭ ਤੋਂ ਢੁੱਕਵਾਂ ਸਮਾਂ ਹੁੰਦਾ ਹੈ। ਜੇਕਰ ਸਮਾਜ ਵਿਚ ਕਿਸੇ ਤਰਾਂ ਦੀ ਬੇਚੈਨੀ ਨਾ ਹੋਵੇ ਤਾਂ ਵਿਵਸਥਾ ਨੂੰ ਚਲਾਉਣ ਵਾਲੀਆਂ ਤਾਕਤਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਡਰ ਅਤੇ ਭੈਅ ਦਾ ਬਣਾਉਟੀ ਮਾਹੌਲ ਪੈਦਾ ਕੀਤਾ ਜਾਵੇ। ਅਜਿਹੀ ਸਥਿਤੀ ਵਿਚ ਆਮ ਲੋਕ ਧਰਮ ਕਰਮ ਦੇ ਨਾਂਅ 'ਤੇ ਲੜ ਕੇ ਆਪਣੀ ਤਾਕਤ ਆਪਸੀ ਲੜਾਈਆਂ ਵਿਚ ਖਰਚ ਕਰਦੇ ਰਹਿੰਦੇ ਹਨ।ਇਸ ਸਭ ਕੁਝ ਦੌਰਾਨ ਜਿਸ ਪਾਸੇ ਹਰ ਵਰਗ, ਹਰ ਧਰਮ ਦੇ ਲੋਕਾਂ ਦੀ ਗੁਲਾਮੀ ਦੇ ਫੱਸੇ-ਵੱਟੇ ਜਾ ਰਹੇ ਹੁੰਦੇ ਹਨ ਉਸ ਪਾਸੇ ਉਨ੍ਹਾਂ ਦਾ ਧਿਆਨ ਨਹੀਂ ਜਾਂਦਾ।

ਅਮਗੈਥੀ ਲੇਖਿਕਾ ਨਿਊਮੀ ਕਲੋਨ ਆਪਣੀ ਪ੍ਰਸਿੱਧ ਪੁਸਤਕ, 'ਸਦਮਾ ਮੱਤ' ਵਿਚ ਲਿਖਦੀ ਹੈ, ‘ਜਦੋਂ ਲੋਕ ਵੱਖ-ਵੱਖ ਤਰ੍ਹਾਂ ਦੇ ਸਦਮਿਆਂ ਵਿਚ ਡਰ ਨਾਲ ਸਹਿਮੇ ਹੋਣ ਤਾਂ ਪੂੰਜੀਵੈਦੀ ਲਈ ਕੰਮ ਕਰਨ ਦਾ ਸਭ ਤੋਂ ਢੁੱਕਵਾਂ ਸਮਾਂ ਹੁੰਦਾ ਹੈ।’

ਇਜ ਸਮੇਂ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਵਿਚ ਭੁੱਖਮਰੀ, ਗਰੀਬੀ ਮੰਦਹਾਲੀ ਵਧ ਰਹੀ ਹੈ ਅਤੇ ਦੂਜੇ ਪਾਸੇ ਮੁਨਾਫੇ ਦੀ ਅਨ੍ਹੀ ਦੌੜ ਵਿਚ ਧਰਤੀ ਦੇ ਪੋਣ ਪਾਣੀ ਨੂੰ ਬੂਰੀ ਤਰ੍ਹਾਂ ਨਾਲ ਤਬਾਹ ਕੀਤਾ ਜਾ ਰਿਹਾ ਹੈ। ਵਿਕਸਤ ਮੁਲਕਾਂ ਵਿਚ ਵੀ ਬੇਕਾਗੈ, ਟੈਕਸਾਂ ਅਤੇ ਕਰਜਿਆਂ ਦਾ ਮਕੜਜਾਲ ਹਰ ਦਿਨ ਆਮ ਲੋਕਾਂ ਲਈ ਕਹਿਰ ਬਣ ਰਿਹਾ ਹੈ। ਸਾਡੇ ਨੌਜਵਾਨ ਰੁਜ਼ਗਾਰ ਦੀ ਮੰਗ ਕਰਨ ਦੀ ਬਜਾਏ ਬਾਹਰਲੇ ਮੁਲਕਾਂ ਵਿਚ ਆਪਣਾ ਭਵਿੱਖ ਤਲਾਸ਼ ਰਹੇ ਹਨ। ਇਸ ਪੂੰਜੀਵਾਦੀ ਵਿਵਸਥਾ ਵਿੱਚ ਇੱਥੇ ਰਹਿ ਗਏ ਅਤੇ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਬੱਚਿਆ ਨੂੰ ਚੰਗੇ ਮਜ਼ਦੂਰਾਂ ਦੇ ਰੂਪ ਵਿੱਚ ਵੇਖਿਆ ਜਾਣ ਲੱਗਾ ਹੈ, ਭਾਵ ਪੂੰਜੀਵਾਦੀ ਨੂੰ ਇਸ ਸਮੇਂ ਸਭ ਤੋਂ ਵੱਧ ਲੋੜ ਚੰਗੇ ਮਜ਼ਦੂਰਾਂ ਦੀ ਹੈ। ਇਸ ਵਰਤਾਰੇ ਨੂੰ ਸਮਝਣ ਲਈ ਅਸੀ ਵੇਖ ਸਕਦੇ ਹਾਂ ਕਿ ਕਿਵੇਂ ਦੇਸ਼ ਵਿਚ ਉੱਚ ਵਿਦਿਅਕ ਅਦਾਰੇ ਖੰਡਰ ਹੋ ਰਹੇ ਹਨ। ਵੱਡੇ-ਵੱਡੇ ਕਾਲਜ ਯੂਨੀਵਰਸਿਟੀਆਂ ਦੀ ਥਾਂ 'ਤੇ ਸਕੂਲ ਬਣਨੇ ਸ਼ੁਰੂ ਹੋ ਗਏ ਹਨ। ਇਸ ਦਾ ਸਿੱਧਾ ਅਰਥ ਇਹ ਹੈ ਕਿ ਮਜਦੂਰਾਂ ਨੇ ਜਿੱਥੇ ਜਾ ਕੇ ਮਜ਼ਦੂਰੀ ਕਰਨੀ ਹੈ ਉਥੇ ਉਨ੍ਹਾਂ ਨੂ ਉਸ ਦੇਸ਼ ਦੀ ਭਾਸ਼ਾ ਆਉਂਦੀ ਹੋਣੀ ਚਾਹੀਦੀ ਹੈ। ਪੂੰਜੀਵਾਦੀ ਵਿਵਸਥਾ ਨੂੰ ਚੰਗੇ ਮਜ਼ਦੂਰਾਂ ਦੀ ਲੋੜ ਹੈ ਨਾਂ ਕਿ ਵਿਵੇਕਸ਼ੋਲ ਮਨੁੱਖਾਂ ਦੀ। ਬਲਕਿ ਵਿਵੇਕਸ਼ੀਲ ਮਨੁੱਖ ਵਿਵਸਥਾ ਲਈ ਖ਼ਤਰਾ ਬਣ ਸਕਦਾ ਹੈ। ਉੱਚ ਵਿਦਿਆ ਦਾ ਭੋਗ ਪਾ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾ ਰਹੇ ਹਨ। ਦੁਨੀਆਂ ਭਰ ਵਿਚ ਮਜਦੂਰਾਂ ਦੀਆਂ ਯੂਨੀਅਨਾਂ ਜਾਂ ਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਜਾਂ ਉਹ ਸਾਹਸਤਹੀਣ ਬਣਾ ਦਿੱਤੀਆਂ ਗਈਆਂ ਹਨ। ਪਹਿਲਾਂ ਲੋਕ ਸਰਕਾਰੀ ਨੌਕਰੀਆਂ ਦੀ ਝਾਕ ਰੱਖਦੇ ਸਨ। ਪੂੰਜੀਵਾਦੀ ਕਾਰਪੋਰੇਸ਼ਨਾਂ ਨੇ ਜਨਤਕ ਅਦਾਰਿਆਂ 'ਤੇ ਕਾਬਜ਼ ਹੋ ਕੇ ਲੋਕਾਂ ਦੀ ਉਹ ਝਾਕ ਹੁਣ ਖ਼ਤਮ ਕਰ ਦਿੱਤੀ ਹੈ। ਇਸੇ ਹੀ ਸਮੇਂ ਦੋਰਾਨ ਪੂੰਜੀਵਾਦ ਦੇ ਬਗਲ ਬੱਚੇ ਤੇ ਸਾਡੇ ਰਾਜਸੀ ਆਕਾਵਾਂ ਨੇ ਲੋਕਾਂ ਵਿਚ ਇਹ ਆਸ ਜਗਾਈ ਕਿ ਪ੍ਰਾਈਵੇਟ ਕੰਪਨੀਆਂ ਆਪਣੇ ਕਾਰੋਬਾਰ ਕਰਨਗੀਆਂ ਤੇ ਲੋਕਾਂ ਨੂੰ ਰੁਜਗਾਰ ਮਿਲੇਗਾ। ਉਹ ਆਸ ਵੀ ਹੁਣ ਟੁੱਟਣੀ ਸ਼ੁਰੂ ਹੋ ਗਈ ਹੈ। ਸਮਾਜ ਦੀ ਵੱਡੀ ਗਿਣਤੀ ਪੜ੍ਹ ਲਿਖ ਕੇ ਪਹਿਲਾਂ ਸਰਕਾਰੀ ਨੌਕਰੀ ਲੱਭਦੀ ਸੀ। ਫਿਰ ਉਨ੍ਹਾਂ ਨੂੰ ਪ੍ਰਾਈਵੇਟ ਨੌਕਰੀ ਦੀ ਆਸ ਬਣੀ। ਹੁਣ ਗੱਲ ਉਸ ਤੋਂ ਅਗਾਂਹ ਚਲੀ ਗਈ। ਹੁਣ ਪ੍ਰਾਈਵੇਟ ਕੰਪਨੀਆਂ ਨੇ ਕੰਮ ਲਈ ਅਜਿਹੀ ਜੁਗਤ ਲੱਭ ਲਈ ਜਿਸ ਨਾਲ ਕਿਸੇ ਕੰਮ ਦਾ ਠੇਕਾ ਕਿਸੇ ਇਕ ਮਜ਼ਦੂਰ ਨੂੰ ਦੇ ਦਿੱਤਾ ਜਾਂਦਾ ਹੈ, ਉਹ ਜਿਵੇਂ ਮਰਜ਼ੀ ਕੰਮ ਕਗਵਾਏ ਜਿੱਥੋ ਜਿਹੜੇ ਮਰਜ਼ੀ ਮਜ਼ਦੂਰ ਲੱਭ ਕੇ ਲਿਆਵੇ। ਇਹ ਨਵੀਂ ਦੁਨੀਆ ਵਿਚ ਮੁਲਾਜ਼ਮਾਂ ਮਜ਼ਦੂਰਾਂ ਦੀ ਨਵੀਂ ਕਿਸਮ ਦੀ ਗੁਲਾਮੀ ਦਾ ਦੌਰ ਹੈ ਜਿਸ ਵਿਚ ਉਨ੍ਹਾਂ ਦੇ ਕਿਸੇ ਤਰ੍ਹਾਂ ਦੇ ਹੱਕ ਹਕੂਕ ਨਹੀਂ ਹੋਣਗੇ ਨਾ ਹੀ ਕੋਈ ਸੁਣਵਾਈ ਹੋਵੇਗੀ। ਪੈਨਸ਼ਨ ਤਾਂ ਦੂਰ ਦਿਹਾੜੀ ਦੀ ਵੀ ਗਰੰਟੀ ਨਹੀਂ ਹੋਵਗੀ। ਕੰਮ ਕਰਨ ਦੇ ਘੰਟਿਆਂ ਦਾ ਕੋਈ ਹਿਸਾਬ-ਕਿਤਾਬ ਨਹੀਂ। ਆਪਣੇ ਹੱਕਾਂ ਲਈ ਹੜਤਾਲਾਂ ਮੁਜ਼ਾਹਰੇ ਕਰਨੇ ਤਾਂ ਬੀਤੇ ਦੀਆਂ ਬਾਤਾਂ ਬਣ ਗਏ ਹਨ।

ਵਿਕਸਿਤ ਮੁਲਕਾਂ ਵਿਚ ਵੀ ਇਕ ਛੋਟਾ ਜਿਹਾ ਘਰ ਲੈਣ ਵਾਲੇ ਲਈ ਗੁਲਾਮੀ ਦੀ ਅਜਿਹੀ ਵਿਵਸਥਾ ਸਿਰਜ ਦਿੱਤੀ ਜਾਂਦੀ ਹੈ, ਜਿਸ ਵਿਚ ਮਜ਼ਦੂਰਾਂ ਦੀ ਪੂਰੀ ਜਿੰਦਗੀ ਘਰ ਦੀਆਂ ਕਿਸ਼ਤਾਂ ਲਾਹੁੰਦਿਆਂ ਲੰਘ ਜਾਂਦੀ ਹੈ। ਦੂਜੇ ਪਾਸੇ ਪੂਰੀ ਦੁਨੀਆ ਦੀ ਅੱਧੀ ਦੌਲਤ 1 ਫ਼ੀਸਦੀ ਪੂੰਜੀਪਤੀਆਂ ਕੋਲ ਹੈ । ਹਰ ਪੁੱਠੇ ਸਿੱਧੇ ਢੰਗ ਨਾਲ ਪੈਸੇ ਨੂੰ ਇਕ -ਦੂਜੇ ਤੋਂ ਵੱਧ ਇੱਕਠਾ ਕਰਨ ਲਈ ਇਨ੍ਹਾਂ ਪੂੰਜੀਪਤੀਆਂ ਵਿਚ ਵੀ ਦੌੜ ਲੱਗੀ ਹੋਈ ਹੈ। ਕੋਸ਼ਿਸ਼ ਇਹ ਹੈ ਆਮ ਲੋਕ ਕਰਜਿਆਂ ਦੇ ਮਕੜਜਾਲ ਤੋਂ ਬਾਹਰ ਨਾ ਆਉਣ। ਸਾਰੀ-ਸਾਰੀ ਉਮਰ ਕਿਸ਼ਤਾਂ ਭਰਦੇ ਰਹਿਣ, ਉਨ੍ਹਾਂ ਨੂੰ ਰੋਟੀ, ਕੱਪੜੇ, ਬਿਜਲੀ, ਨੈੱਟਵਰਕ ਤੇ ਹੋਰ ਲੋੜਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਆਰਥਿਕ ਗੁਲਾਮੀ ਦੇ ਅਦ੍ਰਿਸ਼ ਸੰਗਲਾਂ ਨਾਲ ਨੂੜ ਕੇ ਪੂਰੀ ਦੁਨੀਆ ਨੂੰ ਇਕ ਅਦ੍ਰਿਸ਼ ਜੇਲ੍ਹ ਵਿਚ ਤਬਦੀਲ ਕਰਨ ਦੀਆਂ ਕੋਸ਼ਿਸ਼ਾ ਹੋ ਰਹੀਆਂ ਹਨ। ਅਫੋਸ ਦੀ ਗੱਲ ਇਹ ਹੈ ਕਿ ਇਸ ਅਦ੍ਰਿਸ਼ ਗੁਲਾਮੀ ਦਾ ਅਹਿਸਾਸ ਦੁਨੀਆ ਦੇ 1 ਫ਼ੀਸਦੀ ਲੋਕਾਂ ਨੂੰ ਵੀ ਨਹੀਂ ਹੋ ਰਿਹਾ।

ਪੂੰਜੀਵਾਦੀ ਬਾਜ਼ਾਰਾਂ ਵਿਚ ਪੈਸੇ ਨੂੰ ਇਸ ਤਰ੍ਹਾਂ ਨਹੀਂ ਵੇਖਿਆ ਜਾਂਦਾ ਜਿਵੇਂ ਅਸੀਂ ਆਮ ਲੋਕ ਦੇਖਦੇ ਹਾਂ ਬਲਕਿ ਤਰਲ ਰੂਪ ਵਿਚ ਵੇਖਿਆ ਜਾਂਦਾ ਹੈ। ਇੱਥੇ ਪੈਸੇ ਨੂੰ ਚੋਰੀ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਪੂੰਜੀਵਾਦ ਬਾਜ਼ਾਰ ਕਿਲੋਆਂ ਵਿਚ ਪੈਸਾ ਬੀਜਦਾ ਹੈ ਅਤੇ ਗਈ ਕੁਇੰਟਲਾਂ ਵਿਚ ਇਸ ਦੀ ਫ਼ਸਲ ਚੁੱਕਦਾ ਹੈ। ਬਹੁਤ ਸੋਚ ਸਮਝ ਕੇ ਪੈਸਾ ਕਿਸੇ ਇਕ ਖੇਤਰ ਵੱਲ ਵਹਾਇਆ ਜਾਂਦਾ ਹੈ ਅਤੇ ਫਿਰ ਲੋਕਾਂ ਵਿਚ ਵਹਾ ਦਿੱਤੇ ਗਏ ਇਸ ਸਰਮਾਏ ਨੂੰ ਦੁੱਗਣਾ-ਚੌਗੁਣਾ ਕਰਕੇ ਕਿਵੇਂ ਇਕ ਜਗ੍ਹਾ 'ਤੇ ਇਕੱਤਰ ਕੀਤਾ ਜਾਣਾ ਹੈ ਇਸ ਲਈ ਨੀਤੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਨੀਤੀਆਂ ਦੀ ਸਭ ਆਮ ਲੌਕਾਂ ਨੂੰ ਤਾਂ ਕੀ ਬਹੁਤੇ ਰਾਜਸੀ ਨੇਤਾਵਾਂ ਨੂੰ ਵੀ ਨਹੀਂ ਹੁੰਦੀ। ਜਦੋਂ ਤੱਕ ਲੋਕਾਂ ਨੂੰ ਸਮਝ ਪੈਂਦੀ ਹੈ ਉਦੋਂ ਤੱਕ ਖੇਤ ਚੁਗੇ ਜਾ ਚੁੱਕੇ ਹੁੰਦੇ ਹਨ, ਵਿਰਾਨ ਹੋ ਗਏ ਹੁੰਦੇ ਹਨ।

ਬਹੁਗਿਣਤੀ ਦੇਸ਼ਾਂ ਵਿਚ ਪੁੰਜੀਵਾਦੀ ਸਰਮਾਏ ਨਾਲ ਕਿਸਾਨਾਂ, ਮਜਦੂਰਾਂ, ਮੁਲਾਜਮਾਂ, ਦੁਕਾਨਦਾਰਾਂ ਦੇ ਸਾਧਨਾਂ ਅਤੇ ਕਰਮ ਖੇਤਰਾਂ ਦੇ ਕਾਬਜ਼ ਹੋਣ ਦੀ ਕਵਾਇਦ ਚੱਲ ਰਹੀ ਹੈ। ਆਨ-ਲਾਈਨ ਬਾਜ਼ਾਰ ਨੇ ਹਰ ਤਰ੍ਹਾਂ ਦੀ ਦੁਕਾਨਦਾਰੀ ਨੂੰ ਖੇਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਬੜੀ ਜਲਦੀ ਦੁਕਾਨਾਂ ਦੇ ਮਾਲਕਾਂ ਦੀਆਂ ਔਲਾਦਾਂ ਆਨ- ਲਾਈਨ ਪੂੰਜੀਪਤੀਆਂ ਦੇ ਕਰਿੰਦੇ ਬਣ ਕੇ ਰਹਿ ਜਾਣਗੀਆਂ। ਆਨਲਾਈਨ ਰੋਟੀ ਦਾ ਬਾਜ਼ਾਰ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਵੱਡੀਆਂ ਕੰਪਨੀਆਂ ਸਾਮਾਨ ਦੀ ਡਲਿਵਰੀ ਕਰਨ ਵਾਲੇ ਹਲਕੇ ਹਵਾ ਵਿਚ ਉੱਡਣ ਵਾਲੇ ਰੋਬੋਟ ਤਿਆਰ ਕਰ ਰਹੀਆਂ ਹਨ। ਆਨਲਾਈਨ ਰੋਟੀ ਦੇ ਬਾਜ਼ਾਰ ਦੀ ਕੋਸ਼ਿਸ਼ ਰਹੇਗੀ ਕਿ ਮੁਫਤ ਦੇ ਮੋਬਾਇਲ ਫੋਨ ਵਾਂਗ ਬੜੀ ਸਸਤੀ ਰੋਟੀ ਨੂੰ ਬਾਜ਼ਾਰ ਵਿਚ ਉਤਾਰਿਆ ਜਾਵੇ ਜਦੋਂ ਤੁਸੀਂ ਘਰ ਦਾ ਚਕਲਾ-ਵੇਲਣਾ, ਤਵਾ -ਪਰਾਤ, ਦੋਰੀ-ਡੰਡਾ ਤੇ ਹੋਰ ਭਾਂਡੇ-ਟੀਂਡੇ ਵੇਚ ਦਿਓਗੇ ਤਾਂ ਮੁੜ ਇਸੇ ਰੋਟੀ ਤੋਂ ਤੁਹਾਡੇ ਨਾਲ ਪਿਛਲਾ ਹਿਸਾਬ-ਕਿਤਾਬ ਵੀ ਬਰਾਬਰ ਕਰ ਲਿਆਂ ਜਾਵੇਗਾ। ਇਹ ਸਭ ਤਰ੍ਹਾਂ ਦਾ ਵਾਣ ਗਾਂ ਆਮ ਮਨੁੱਖ ਦੀ ਗੁਲਾਮੀ ਨੂੰ ਹੋਰ ਪੀੜਾ ਕਰਨ ਲਈ ਵੱਟਿਆ ਜਾ ਰਿਹਾ ਹੈ।

ਇਸ ਵਿਵਸਥਾ ਵਿਚ ਕਈ ਵਾਰ ਅਸੀਂ ਉੱਠ ਜਾਂਦੇ ਹਾਂ ਕਿ ਸ਼ਾਇਦ ਜੋ ਵਰਤਾਰੇ ਚੱਲ ਰਹੇ ਹਨ ਉਹ ਕਿਸੇ ਇਕ ਫਿਰਕੇ ਜਾ ਇਕ ਧਰਮ ਨੂੰ ਨਿਸ਼ਾਨਾ ਬਣਾਉਣ ਲਈ ਹਨ ਪਰ ਪੂੰਜੀਵਾਦ ਦਾ ਕੋਈ ਧਰਮ ਨਹੀਂ ਹੁੰਦਾ। ਪੂੰਜੀਵਾਦ ਦੇ ਗੱਲਿਆਰਿਆਂ ਵਿਚ ਕਰਮ ਸਿੰਘ, ਕਰਮ ਚੰਦ ਤੇ ਕਰਮਦੀਨ ਸਭ ਨਾਲ ਇਕੋ ਜਿਹਾ ਸਲੂਕ ਕੀਤਾ ਜਾਵੇਗਾ। ਉਂਝ ਅਸੀਂ ਧਰਮਾਂ ਮਜ਼ਹਬਾਂ ਦੇ ਨਾਂਅ 'ਤੇ ਲੜੀ ਮਰੀ ਜਾਈਏ, ਮਾਰਧਾੜ ਚੱਲਦੀ ਰਹੇ, ਤੇ ਸਾਡਾ ਧਿਆਨ ਜੀਵਨ ਦੇ ਬੁਨਿਆਦੀ ਸਵਾਲਾਂ ਵੱਲ ਨਾ ਜਾਵੇ ਤਾਂ ਇਹ ਉਨ੍ਹਾਂ ਲਈ ਬੜੀ ਰੰਗੀ ਗੱਲ ਹੈ।

ਪੁਲਾੜ ਵਿਚ ਘੁੰਮ ਰਹੇ ਸੇਟੇਲਾਈਟ ਤੋਂ ਲੈ ਕੇ ਖਾਣੇ ਤੱਕ ਪੂੰਜੀਵਾਦੀ ਤਾਕਤਾਂ ਕਾਬਜ਼ ਹੋ ਰਹੀਆਂ ਹਨ। ਕੁਝ ਸਾਲ ਪਹਿਲਾਂ ਖੱਬੇ ਪੱਖੀ ਵਿਚਾਰਕ ਵਿਦਵਾਨ ਅਰਥਸ਼ਾਸਤਰੀ ਇਹ ਸੋਚਦੇ ਸਨ ਕਿ ਦੁਨੀਆ ਵਿਚ ਜਿਵੇਂ-ਜਿਵੇਂ ਵਿਗਿਆਨ ਦਾ ਪਾਸਾਰ ਹੋਵਗਾ ਮਨੁੱਖ ਦੀ ਗੁਲਾਮੀ ਦੇ ਸੰਗਲ ਉਵੇਂ-ਉਵੇਂ ਉਸੇ ਅਨੁਪਾਤ ਵਿਚ ਟੁੱਟਦੇ ਜਾਣਗੇ। ਪਰ ਉਨ੍ਹਾ ਦੀ ਇਹ ਧਾਰਨਾਂ ਗਲਤ ਸਾਂਬਤ ਹੋਈ ਹੈ। ਪੂੰਜੀਵਾਦੀ ਤਾਕਤਾਂ ਨੇ ਵਿਗਿਆਨਕ ਖੋਜਾਂ ਨੂੰ ਹੁਣ ਆਪਣੀਆਂ ਰਖੇਲਾਂ ਬਣਾ ਲਿਆਂ ਹੈ। ਖੋਜਾਂ ਭਰਨ ਵਾਲੇ ਦਿਮਾਗ ਸਮਾਜ ਦੀ ਬਜਾਏ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਮੁਨਾਫਿਆਂ ਲਈ ਕੰਮ ਕਰਨ ਲੱਗੇ ਹਨ। ਪੂੰਜੀਵਾਦੀ ਤਾਕਤਾਂ ਅਜਿਹਾ ਸੰਸਾਰ ਸਿਰਜਣ ਦੀ ਕੋਸ਼ਿਸ਼ ਵਿਚ ਹਨ ਜਿੱਥੇ ਕਿਸਾਨ, ਦੁਕਾਨਦਾਰ, ਮੁਲਾਜ਼ਮ, ਕਾਰੋਬਾਰ ਕਰਨ ਵਾਲੇ ਲੋਕ ਨਾ ਹੋਣ ਬਲਕਿ ਇਹ ਲੋਕ ਕਾਰਪੋਰੇਸ਼ਨਾਂ ਦੇ ਗੁਲਾਮ ਤੇ ਕਰਿੰਦੇ ਹੋਣ। ਇਸ ਟੀਚੇ ਨੂੰ ਸੋਖਿਆਂ ਤਾਂ ਪੂਰਾ ਨਹੀਂ ਨਾਂ ਕੀਤਾ ਜਾ ਸਕਦਾ, ਇਸ ਨੂੰ ਪੂਰਾ ਕਰਨ ਲਈ ਪੂੰਜੀਵਾਦ ਨੂੰ ਪੂਰਾ-ਪੂਰਾ ਬਿਜਲਈ ਮੀਡੀਆਂ ਵੀ ਚਾਹੀਦਾ ਹੈ, ਪੂਰੀ ਧਰਤੀ ਚਾਹੀਦੀ ਹੈ, ਪਾਣੀ ਤੇ ਗਲਬੇ ਦੀ ਲੋੜ ਹੈ, ਲੋਹਾ,ਕੋਲਾ,ਜੰਗਲ,ਦਰਿਆਂ,ਰੇਲਾਂ,ਹਵਾਈ ਅੱਡੇ, ਮੋਬਾਈਲ ਨੈੱਟਵਰਕ, ਬੰਦਰਗਾਹਾਂ, ਪ੍ਰੈੱਸ, ਬਿਜਲੀ, ਸੜਕਾਂ, ਗੱਲ ਕੀ ਸਮੁੰਦਰ ਤੋਂ ਲੈ ਕੇ ਪੁਲਾੜ ਤੱਕ ਸੱਭ ਕੁਝ ਚਾਹੀਦਾ ਹੈ ਤੇ ਇਹ ਸਭ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ। ਇਸ ਵਿਵਸਥਾ ਨੂੰ ਜੇਕਰ ਨਹੀਂ ਚਾਹੀਦੇ ਤਾਂ ਵਿਵੇਕਸ਼ੀਲ ਮਨੁੱਖ ਨਹੀਂ ਚਾਂਹੀਦੇ। ਉਹ ਲੋਕ ਨਹੀਂ ਚਾਹੀਦੇ ਜੋ ਇਸ ਧਰਤੀ ਦੀ ਖੈਰ ਮੰਗਦੇ ਹੋਣ। ਅਜਿਹਾ ਕਰਨ ਵਾਲਿਆਂ 'ਤੇ ਦੇਸ਼ ਧਿਰੋਹੀ ਦੇ ਲੇਬਲ ਲਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਵੇਗਾ। ਪੁੰਜਵਾਦੀ ਵਿਵਸਥਾ ਨੂੰ ਉਹ ਲੋਕ ਨਹੀਂ ਚਾਹੀਦੇ ਜੋ ਸਮੁੱਚੇ ਮਾਨਵਤਾ ਦੇ ਹੱਕ ਹਕੂਕ ਦੀ ਗੱਲ ਕਰਦੇ ਹੋਣ। ਬਲਕਿ ਉਨ੍ਹਾਂ ਲੋਕਾਂ ਦੀ ਲੋੜ ਹੈ ਜੋ ਲੋਕਾਂ ਨੂੰ ਆਪਸੀ ਲੜਾਈਆਂ ਵਿਚ ਉਲਝਾ ਕੇ ਰੱਖਣ ਤਾਂ ਕਿ ਵਿਵੇਕਹੀਣ ਉਹ ਜਮਾਤਾਂ ਪੈਦਾ ਕੀਤੀਆਂ ਜਾਣ ਜੋ ਆਪਣੀ ਲੋਕ ਸ਼ਕਤੀ ਨੂੰ ਆਪਸੀ ਲੜਾਈ ਵਿੱਚ ਖਰਚੀ ਜਾਏ।

ਇਸ ਸਮੇਂ ਪੂਰੀ ਦੁਨੀਆ ਨੂੰ ਕਾਰਪੋਰੇਟ ਤਰਜੀਹਾਂ ਅਨੁਸਾਰ ਚਲਾਇਆਂ ਜਾਂ ਰਿਹਾ ਹੈ। ਇਸ 'ਤੇ ਚਲਦਿਆਂ ਇਕ ਅਜਿਹਾ ਭ੍ਰਿਸ਼ਟ ਨਿਜ਼ਾਮ ਪੈਦਾ ਕੀਤਾ ਗਿਆ ਹੈ ਜੇ ਧਰਤੀ-ਹਵਾ-ਪਾਣੀ ਨੂੰ ਬੇਕਿਰਕ ਹੋ ਕੇ ਬਰਬਾਦ ਕਰ ਰਿਹਾ ਹੈ। ਅਜਿਹਾ ਨਿਜ਼ਾਮ ਜਿਸ ਸਾਹਮਣੇ ਅਦਾਲਤਾਂ-ਕਚਹਿਰੀਆਂ ਦੇ ਕਾਨੂੰਨ ਨੇਮ ਗੋਡੇ ਟੇਕ ਲੈਂਦੇ ਹਨ। ਅਜਿਹਾ ਨਿਜ਼ਾਮ ਜਿਸ ਵਿਚ, ਜੇਕਰ ਲੋਕਾਂ ਨੇ ਲੋਕਤਾਂਤਰਿਕ ਢੰਗ ਨਾਲ ਆਪਣੀ ਰਾਜ ਕਰਦੀ ਧਿਰ ਨੂੰ ਬਦਲਣਾ ਵੀ ਹੈ ਤਾਂ ਘੁੰਮ-ਘੁਮਾ ਕੇ ਇਸ ਦਾ ਰਾਹ ਕਾਰਪੋਰੇਟ ਤਾਕਤਾਂ ਦੇ ਗਲਿਆਰਿਆਂ ਵਿਚੋਂ ਹੀ ਗੁਜ਼ਰਦਾ ਹੈ। ਇਸ ਨਿਜ਼ਾਮ 'ਤੇ ਚਲਦਿਆਂ ਦੁਨੀਆ ਭਰ ਵਿਚ ਭੁੱਖਮਰੀ,ਬੇਰੁਜ਼ਗਾਰੀ,ਗ਼ਰੀਬੀ ਮੰਦਹਾਲੀ,ਇਲਾਜ ਲਈ ਵਿਲਕਦੇ ਥੁੜਾਂ ਮਾਰੇ ਕਰੋੜਾਂ ਲੋਕਾਂ ਦੀ ਜੂਨ ਬਦ ਤੋਂ ਬਦਤਰ ਹੋ ਰਹੀ ਹੈ। ਪੂੰਜੀਵਾਦ ਦੀਆਂ ਲੋਕ ਮਾਰੂ ਨੀਤੀਆਂ ਨੂੰ ਸਮਝਣ ਲਈ ਲੋਕਾਂ ਨੂੰ ਜਾਗਣਾ, ਸਮਝਣਾ ਪਵੇਗਾ ਅਤੇ ਇਨ੍ਹਾਂ ਨੀਤੀਆਂ ਖਿਲਾਫ਼ ਲਾਮਬੰਦ ਹੋਣਾ ਹੋਵੇਗਾ।

ਗੁਰਚਰਨ ਸਿੰਘ ਨੂਰਪੁਰ

Add new comment