ਕੱਤਕ ਦੀ ਪੂਰਨਮਾਸ਼ੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੂਰਬ ਸਾਰੀ ਹੀ ਕਾਇਨਾਤ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਗੁਰੂ ਨਾਨਕ ਦੇਵ ਜੀ ਨੂੰ ਬਾਬਾ ਨਾਨਕ, ਗੁਰੂ ਨਾਨਕ, ਨਾਨਕ ਪੀਰ, ਨਾਨਕ ਰਿਸ਼ੀ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਵੇਰੇ ਸਵੇਰੇ ਪ੍ਰਭਾਤ ਫੇਰੀਆਂ ਵੀ ਕੱਢੀਆਂ ਜਾਂਦੀਆਂ ਹਨ। ਸੰਗਤ ਬਹੁਤ ਹੀ ਉਤਸ਼ਾਹ ਨਾਲ ਪ੍ਰਭਾਤ ਫੇਰੀਆਂ ਵਿੱਚ ਸ਼ਿਰਕਤ ਕਰਦੀ ਹੈ। ਹਰ ਰੋਜ਼ ਸ਼ਰਧਾਲੂਆਂ ਰਾਹੀਂ ਆਪਣੇ ਘਰ ਪ੍ਰਭਾਤ ਫੇਰੀ ਬੁਲਾਈ ਜਾਂਦੀ ਹੈ। ਅਖੰਡ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਪਿਤਾ ਮਹਿਤਾ ਕਾਲੂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀਹ ਰੁਪਏ ਦੇ ਕੇ ਵਣਜ ਕਰਨ ਲਈ ਭੇਜਿਆ। ਰਸਤੇ ਵਿੱਚ ਹੀ ਵੀਹ ਰੁਪਏ ਦਾ ਲੰਗਰ ਛਕਾ ਦਿੱਤਾ। ਸੁੱਚੇ ਵਣਜ ਵਿੱਚ ਕਿੰਨੀ ਵਰਕਤ ਸੀ ਕਿ ਗੁਰੂ ਕਾ ਲੰਗਰ ਅੱਜ ਵੀ ਅਤੁੱਟ ਵਰਤਦਾ ਹੈ। ਕਿਤੇ ਵੀ ਗੁਰੂ ਘਰ ਚਲੇ ਜਾਉ, ਗੁਰੂ ਲੰਗਰ ਹਮੇਸ਼ਾ ਹੀ ਅਟੁੱਟ ਵਰਤਦਾ ਹੈ। ਬਾਣੀ ਰਚਦਿਆਂ ਬਾਬਾ ਨਾਨਕ ਨੇ ਕਦੇ ਵੀ ਨੁਕਸਾਨ ਬਾਰੇ ਨਹੀਂ ਸੀ ਸੋਚਿਆ। ਆਪ ਨੇ ਕਿੰਨੇ ਹੀ ਪਾਪੀ ਪਖੰਡੀਆਂ ਦਾ ਜੀਵਨ ਉਤਾਰ ਦਿੱਤਾ। ਆਪ ਦੀ ਪਤਨੀ ਸੁੱਲਖਣੀ ਸੀ ਤੇ ਆਪ ਦੇ ਦੋ ਬੱਚੇ ਸ੍ਰੀ ਚੰਦ ਤੇ ਲਖਮੀ ਦਾਸ ਸਨ। ਗੁਰੂ ਨਾਨਕ ਦੇਵ ਜੀ ਨੇ ਦੂਰ-ਦਰਾਜ ਤੱਕ ਲੋਕਾਂ ਨੂੰ ਰੱਬ ਦਾ ਸੁਨੇਹਾ ਦਿੱਤਾ। ਜਿੱਧਰ ਨੂੰ ਵੀ ਗੁਰੂ ਨਾਨਕ ਦੇਵ ਜੀ ਜਾਂਦੇ ਸਨ,ਕਾਫਲਾ ਉਨ੍ਹਾਂ ਦੇ ਪਿੱਛੇ ਚਲਾ ਜਾਂਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿਖਿੱਆਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਅੱਜ ਲੋੜ ਹੈ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿਖਿੱਆਵਾਂ ਤੇ ਚੱਲਣ ਦੀ। ਗੁਰੂ ਨਾਨਕ ਦੇਵ ਜੀ ਦਾ ਫ਼ਲਸਫਾ ਸੀ ’ਨਾਮ ਜਪੋ, ਕਿਰਤ ਕਰੋ, ਅਤੇ ਵੰਡ ਛਕੋ’। ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲ ਰਹੇ ਹਨ। ਅੱਜ ਇਕ ਦੂਜੇ ਪ੍ਰਤੀ ਈਰਖਾ, ਵੈਰ, ਨਫ਼ਰਤ ਦਾ ਬਹੁਤ ਜਿਆਦਾ ਬੋਲ-ਬਾਲਾ ਹੈ। ਆਪਸੀ ਪਿਆਰ ਖ਼ਤਮ ਹੋ ਗਿਆ। ਪੈਸੇ ਦੀ ਲਾਲਸਾ ਕਾਰਨ ਅਜੋਕਾ ਇਨਸਾਨ ਇਨਸਾਨ ਦਾ ਦੁਸ਼ਮਣ ਬਣ ਗਿਆ ਹੈ। ਨਿੱਜੀ ਸੁਆਰਥਾਂ ਲਈ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ। ਘਰ ਵਿੱਚ ਬਜੁਰਗਾਂ ਦਾ ਸਤਿਕਾਰ ਘੱਟ ਗਿਆ ਹੈ। ਬੱਚਿਆਂ ਹੱਥੋਂ ਬਜੁਰਗਾਂ ਦਾ ਕਤਲ ਹੋ ਰਿਹਾ ਹੈ। ਕੁਦਰਤ ਹੀ ਰੱਬ ਹੈ। ਆਪਣੇ ਸੁਆਦ ਖਾਤਰ ਜੀਵ- ਜੰਤੂਆਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਹੈ। ਦਰਿਆਵੀ ਜੀਵ ਵੀ ਪ੍ਰਭਾਵਿਤ ਹੋ ਰਹੇ ਹਨ। ਪੈਸੇ ਦੀ ਹੋੜ ਇੰਨੀ ਜਿਆਦਾ ਲੱਗ ਗਈ ਹੈ ਕਿ ਭਰਾ ਹੱਥੋਂ ਭਰਾ ਦਾ ਕਤਲ ਹੋ ਰਿਹਾ ਹੈ। ਇਕ ਦੂਜੇ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ। ਸਮੇਂ-ਸਮੇਂ ਇਨਸਾਨ ਨੇ ਇਸ ਦਾ ਖਮਿਆਜਾ ਵੀ ਭੁਗਤਿਆ ਹੈ। ਫਿਰ ਵੀ ਇਨਸਾਨ ਨਹੀਂ ਸੁਧਰਿਆ। ਕੁਦਰਤ ਮਨੁੱਖ ਨੂੰ ਲਗਾਤਾਰ ਇਸ਼ਾਰੇ ਤਾਂ ਕਰ ਰਹੀ ਹੈ। ਬਲਾਤਕਾਰ ਦੀਆਂ ਕਿੰਨੀਆਂ ਹੀ ਵਾਰਦਾਤਾਂ ਹੋ ਰਹੀਆਂ ਹਨ। ਦਰਿੰਦਿਆਂ ਵੱਲੋਂ ਨਿੱਕੀਆਂ –ਨਿੱਕੀਆਂ ਬਾਲੜੀਆਂ ਨੂੰ ਵੀ ਬਖਸ਼ਿਆਂ ਜਾਂਦਾ। ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹਾ ਰਿਹਾ ਹੈ। ਸਰਕਾਰ ਦੀ ਪ੍ਰੋਪਰਟੀਆਂ, ਜ਼ਮੀਨਾਂ ਤੇ ਕਬਜੇ ਹੋ ਰਹੇ ਹਨ। ਦਿਨ ਪ੍ਰਤੀ ਦਿਨ ਪ੍ਰਦੂਸ਼ਣ ਵੱਧ ਰਿਹਾ ਹੈ। ਕੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹੀ ਕੰਮ ਕਰਨ ਲਈ ਧਰਤੀ ਤੇ ਭੇਜਿਆ ਸੀ। ਅੱਜ ਸਾਨੂੰ ਲੋੜ ਹੈ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਸਾਫ-ਸੁਥਰੇ ਮਾਰਗ ਤੇ ਚੱਲਣ ਦੀ। ਅੱਜ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਹਾਂ, ਤਾਂ ਔਕੜਾਂ ਤਾਂ ਬਹੁਤ ਆਉਣਗੀਆਂ। ਪਰ ਇਹ ਮਾਰਗ ਸਾਫ਼-ਸੁਥਰਾ ਹੋਏਗਾ। ਆਉ ਅੱਜ ਪਵਿੱਤਰ ਦਿਹਾੜੇ ਤੇ ਪ੍ਰਣ ਕਰੀਏ ਭ੍ਰਿਸ਼ਟਾਚਾਰ ਮੁਕਤ,ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜੀਏ। ਆਪਣੇ ਮਾਂ-ਪਿਉ ਦੀ ਕਦਰ ਕਰੀਏ। ਕਦੇ ਵੀ ਕਿਸੇ ਦਾ ਹੱਕ ਨਾ ਮਾਰੀਏ। ਲੋੜਵੰਦ ਦੀ ਮਦਦ ਕਰੀਏ।