ਰਾਸ਼ਟਰੀ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ, ਤਿੰਨ ਅੱਤਵਾਦੀ ਮਾਰੇ ਗਏ, ਇੱਕ ਪੁਲਿਸ ਮੁਲਾਜ਼ਮ 
ਡੋਡਾ, 26 ਜੂਨ 2024 : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ‘ਚ ਤਿੰਨ ਅੱਤਵਾਦੀ ਮਾਰੇ ਗਏ। ਪੁਲਿਸ ਨੇ ਦੱਸਿਆ ਕਿ ਮੁਕਾਬਲਾ ਸਵੇਰੇ ਕਰੀਬ 9.50 ਵਜੇ ਜ਼ਿਲ੍ਹੇ ਦੇ ਗੰਡੋਹ ਇਲਾਕੇ ਦੇ ਬਜਾਦ ਪਿੰਡ ਵਿੱਚ ਸ਼ੁਰੂ ਹੋਇਆ, ਗੋਲ਼ੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਜਵਾਨ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ ਪਿੰਡ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ....
ਕੈਮੀਕਲ ਫੈਕਟਰੀ 'ਚ ਅੱਗ ਲੱਗਣ ਕਾਰਨ 4 ਮਜ਼ਦੂਰਾਂ ਦੀ ਮੌਤ, 12 ਮਜ਼ਦੂਰ ਜ਼ਖਮੀ
ਭਿਵਾੜੀ, 26 ਜੂਨ 2024 : ਖੁਸ਼ਖੇੜਾ ਇੰਡਸਟਰੀਅਲ ਏਰੀਆ 'ਚ ਸਥਿਤ ਇਕ ਕੈਮੀਕਲ ਫੈਕਟਰੀ 'ਚ ਅੱਗ ਲੱਗਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 12 ਮਜ਼ਦੂਰ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮਜ਼ਦੂਰ ਯੂਪੀ ਅਤੇ ਜੰਮੂ-ਕਸ਼ਮੀਰ ਦੇ ਵਸਨੀਕ ਹਨ। ਜ਼ਖਮੀਆਂ ਨੂੰ ਭਿਵੜੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਦੋਂ ਅੱਗ ਲੱਗੀ ਤਾਂ ਫੈਕਟਰੀ ਵਿੱਚ ਪੰਜਾਹ ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ। ਅੱਗ ਲੱਗਣ ਕਾਰਨ ਫੈਲੀ ਦਹਿਸ਼ਤ, ਚਾਰੇ ਪਾਸੇ ਫੈਕਟਰੀ ਦਾ ਮਲਬਾ ਨਜ਼ਰ ਆ ਰਿਹਾ ਹੈ ਅਤੇ....
ਮੰਗਲੁਰੂ ‘ਚ ਪਏ ਭਾਰੀ ਮੀਂਹ ਕਾਰਨ ਘਰ ਦੀ ਕੰਧ ਡਿੱਗਣ ਕਾਰਨ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ
ਮੰਗਲੁਰੂ, 26 ਜੂਨ 2024 : ਕਰਨਾਟਕਾ ਦੇ ਜਿਲ੍ਹਾ ਮੰਗਲੁਰੂ ਦੇ ਕਟਾਰੂ ਮਦਨੀਨਗਰ ਪਿੰਡ ‘ਚ ਭਾਰੀ ਮੀਂਹ ਕਾਰਨ ਇੱਕ ਘਰ ਦੀ ਕੰਧ ਡਿੱਗਣ ਕਾਰਨ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਸ ਘਟਨਾਂ ਦੀ ਸੂਚਨਾਂ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਪਿੰਡ ਦੇ ਲੋਕਾਂ ਦੀ ਮੱਦਦ ਨਾਲ ਮਲਬੇ ਵਿੱਚੋਂ ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਆਏ ਭਾਰੀ ਮੀਂਹ ਕਾਰਨ....
ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ, ਨਹੀਂ ਮਿਲੀ ਜ਼ਮਾਨਤ, ਹਾਈਕੋਰਟ ਨੇ ਜ਼ਮਾਨਤ 'ਤੇ ਬਰਕਰਾਰ ਰੱਖੀ ਰੋਕ 
ਦਿੱਲੀ, 25 ਜੂਨ 2024 : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ ਹੈ। ਫਿਲਹਾਲ ਉਸ ਦੀ ਜ਼ਮਾਨਤ 'ਤੇ ਰੋਕ ਜਾਰੀ ਰਹੇਗੀ। ਦਿੱਲੀ ਹਾਈਕੋਰਟ ਨੇ ਜ਼ਮਾਨਤ 'ਤੇ ਰੋਕ ਬਰਕਰਾਰ ਰੱਖੀ ਹੈ। ਹੁਣ ਹਾਈਕੋਰਟ ਦੇ ਅੰਤਿਮ ਫੈਸਲੇ ਤੱਕ ਕੇਜਰੀਵਾਲ ਜੇਲ 'ਚ ਹੀ ਰਹਿਣਗੇ। ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਭਲਕੇ ਸੁਣਵਾਈ ਹੈ। ਹਾਈਕੋਰਟ ਨੇ....
ਪਾਣੀ ਨੂੰ ਲੈ ਕੇ ਆਤਿਸ਼ੀ ਦੀ ਅਣਮਿੱਥੇ ਸਮੇਂ ਭੁੱਖ ਹੜਤਾਲ ਖਤਮ, ‘ਆਪ’ ਸੰਸਦ ਮੈਂਬਰ ਪੀਐੱਮ ਮੋਦੀ ਨੂੰ ਲਿਖਣਗੇ ਪੱਤਰ
ਨਵੀਂ ਦਿੱਲੀ, 25 ਜੂਨ : ਦਿੱਲੀ ਦੇ ਜਲ ਮੰਤਰੀ ਆਤਿਸ਼ੀ ਪਿਛਲੇ ਪੰਜ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਸਨ। ਉਨ੍ਹਾਂ ਦੀ ਮੰਗ ਸੀ ਕਿ ਦਿੱਲੀ ਦੇ 28 ਲੱਖ ਲੋਕਾਂ ਨੂੰ 623 ਐਮਜੀਡੀ ਪਾਣੀ ਦਿੱਤਾ ਜਾਵੇ। ਆਤਿਸ਼ੀ ਦਾ ਕਹਿਣਾ ਸੀ ਕਿ 100 MGD ਪਾਣੀ ਲਗਾਤਾਰ ਘੱਟ ਆ ਰਿਹਾ ਸੀ ਇਸ ਲਈ ਉਨ੍ਹਾਂ ਵਲੋਂ ਭੁੱਖ ਹੜਤਾਲ ਕੀਤੀ ਗਏ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਸਾਂਸਦ ਸੰਜੇ ਸਿੰਘ ਨੇ ਦੱਸਿਆ ਹੈ ਕਿ ਪਾਰਟੀ ਵੱਲੋ ਅਣਮਿੱਥੇ ਸਮੇ ਦੀ ਇਹ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ।....
ਦਿੱਲੀ 'ਚ ਇਨਵਰਟਰ ਨੂੰ ਅੱਗ ਲੱਗਣ ਨਾਲ 4 ਦੀ ਮੌਤ; ਪਰਿਵਾਰ ਖਤਮ 
ਨਵੀਂ ਦਿੱਲੀ, 25 ਜੂਨ 2024 : ਦਿੱਲੀ ਵਿੱਚ ਇੱਕ ਵਾਰ ਫਿਰ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰੇਮਨਗਰ 'ਚ ਇਕ ਘਰ 'ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਧੂੰਏਂ ਵਿੱਚ ਦਮ ਘੁੱਟਣ ਕਾਰਨ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਦੀ ਜਾਨ ਚਲੀ ਗਈ। ਅੱਗ ਸਭ ਤੋਂ ਪਹਿਲਾਂ ਇਨਵਰਟਰ ਨੂੰ ਲੱਗੀ। ਘਟਨਾ ਮੰਗਲਵਾਰ ਤੜਕੇ ਵਾਪਰੀ। ਪ੍ਰੇਮ ਨਗਰ ਦੇ ਇੱਕ ਘਰ ਵਿੱਚ ਦੁਪਹਿਰ ਸਾਢੇ ਤਿੰਨ ਵਜੇ ਅੱਗ ਲੱਗ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅੱਗ ਪਹਿਲੀ ਮੰਜ਼ਿਲ 'ਤੇ ਰੱਖੇ ਇਨਵਰਟਰ 'ਚ ਲੱਗੀ....
ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਤੋਂ ਬਿਨਾਂ ਪੰਜਾਬ ਦੇ 12 ਚੁਣੇ ਗਏ ਲੋਕ ਸਭਾ ਮੈਂਬਰਾਂ ਨੇ ਚੁੱਕੀ ਸੋਹੁੰ
ਨਵੀਂ ਦਿੱਲੀ 25 ਜੂਨ 2024 : ਅੱਜ ਪੰਜਾਬ ਦੇ 13 ਚੁਣੇ ਗਏ ਲੋਕ ਸਭਾ ਮੈਂਬਰਾਂ ਵਿੱਚੋਂ ਇੱਕ ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਲੋਕ ਸਭਾ ਦੇ ਐਮਪੀ ਵਜੋਂ ਸੋਹੁੰ ਨਹੀਂ ਚੁੱਕ ਸਕੇ। ਲੋਕ ਸਭਾ ਦੇ ਸਪੀਕਰ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਨਾਮ ਕਈ ਵਾਰੀ ਲਿਆ ਗਿਆ, ਪਰ ਕਿਉਂਕਿ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ‘ਚ ਮੌਜੂਦ ਨਹੀਂ ਸਨ, ਇਸ ਕਰਕੇ ਉਹ ਅੱਜ ਸੋਹੁੰ ਨਹੀਂ ਚੁੱਕ ਸਕੇ। ਅੰਮ੍ਰਿਤਪਾਲ ਸਿੰਘ ‘ਤੇ ਐਨਐਸਏ ਦਾ ਕਾਨੂੰਨ ਲੱਗਾ ਹੋਇਆ ਹੈ, ਜਿਸ ਕਾਰਨ ਉਹਨਾਂ ਨੂੰ ਅਸਮ ਦੀ ਡਿਬਰੂਗੜ ਜੇਲ....
ਰਾਜਸਥਾਨ ਸੋਨਾ ਪੈਦਾ ਕਰਨ ਵਾਲਾ ਚੌਥਾ ਰਾਜ ਬਣਿਆ
ਐਮਪੀ ਅਧਾਰਤ ਫਰਮ ਨੂੰ ਬਾਂਸਵਾੜਾ ਲਈ ਮਾਈਨਿੰਗ ਲਾਇਸੈਂਸ ਮਿਲਿਆ ਜੈਪੁਰ, 25 ਜੂਨ 2024 : ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਝਾਰਖੰਡ ਤੋਂ ਬਾਅਦ ਰਾਜਸਥਾਨ ਸੋਨੇ ਦੀ ਪੈਦਾਵਾਰ ਕਰਨ ਵਾਲਾ ਭਾਰਤ ਦਾ ਚੌਥਾ ਰਾਜ ਬਣ ਗਿਆ ਹੈ, ਅਧਿਕਾਰੀਆਂ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਰਾਜ ਸਰਕਾਰ ਨੇ ਬਾਂਸਵਾੜਾ ਵਿੱਚ ਸੋਨੇ ਤੇ ਧਾਤ ਦੀ ਖੁਦਾਈ ਲਈ ਭੂਕੀਆ-ਜਗਪੁਰਾ ਮਾਈਨਿੰਗ ਬਲਾਕ ਦੀ ਨਿਲਾਮੀ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਬਲਾਕ ਦਾ ਲਾਇਸੈਂਸ ਰਤਲਾਮ ਦੀ ਸਈਅਦ ਓਵੈਸ ਅਲੀ ਫਰਮ ਨੂੰ ਦਿੱਤਾ ਗਿਆ ਹੈ। ਮਾਈਨਿੰਗ....
ਸਰਕਾਰ ਆਪਣੇ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਸਖ਼ਤ ਮਿਹਨਤ ਕਰੇਗੀ ਅਤੇ ਤਿੰਨ ਗੁਣਾ ਨਤੀਜੇ ਦੇਵੇਗੀ : ਪੀਐਮ ਮੋਦੀ 
ਪੀਐਮ ਮੋਦੀ ਨੇ ਐਮਰਜੈਂਸੀ ਨੂੰ ਲੈ ਕੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ, ਕਿਹਾ 25 ਜੂਨ ਲੋਕਤੰਤਰ ਲਈ ਸੀ ਕਾਲਾ ਦਿਨ ਨਵੀਂ ਦਿੱਲੀ 24 ਜੂਨ 2024 : 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸੰਸਦ ਭਵਨ ਕੰਪਲੈਕਸ ‘ਚ ਕਿਹਾ ਕਿ ਅੱਜ ਦਾ ਦਿਨ ਸੰਸਦੀ ਲੋਕਤੰਤਰ ‘ਚ ਸ਼ਾਨ ਦਾ ਦਿਨ ਹੈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਡੀ ਨਵੀਂ ਸੰਸਦ ਵਿੱਚ ਇਹ ਸਹੁੰ ਚੁੱਕੀ ਜਾ ਰਹੀ ਹੈ, ਹੁਣ ਤੱਕ ਇਹ ਪ੍ਰਕਿਰਿਆ ਪੁਰਾਣੀ ਸੰਸਦ ਵਿੱਚ....
ਜਿੰਨੀ ਮਰਜੀ ਵਿਗੜੇ ਸਿਹਤ ਭੁੱਖ ਹੜਤਾਲ ਤੋਂ ਨਹੀਂ ਉਠਾਂਗੀ : ਆਤਿਸ਼ੀ 
ਨਵੀਂ ਦਿੱਲੀ 24 ਜੂਨ 2024 : ‘ਆਪ’ ਨੇਤਾ ਅਤੇ ਦਿੱਲੀ ਸਰਕਾਰ ਦੇ ਜਲ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ ਹੈ। ਉਨ੍ਹਾਂ ਨੇ ਚੌਥੇ ਦਿਨ ਦਿੱਲੀ ਦੇ ਲੋਕਾਂ ਲਈ ਨਵਾਂ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਿਹਤ ਭਾਵੇਂ ਕਿੰਨੀ ਵੀ ਵਿਗੜ ਜਾਵੇ, ਮੈਂ ਉਦੋਂ ਤੱਕ ਆਪਣਾ ਵਰਤ ਨਹੀਂ ਛੱਡਾਂਗੀ ਜਦੋਂ ਤੱਕ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦਾ ਪਾਣੀ ਨਹੀਂ ਮਿਲ ਜਾਂਦਾ। ਜਲ ਮੰਤਰੀ ਆਤਿਸ਼ੀ ਨੇ ਹਰਿਆਣਾ ਦੀ ਭਾਜਪਾ ਸਰਕਾਰ ‘ਤੇ ਵੱਡਾ ਦੋਸ਼ ਲਾਇਆ ਹੈ। ਆਤਿਸ਼ੀ ਨੇ ਆਪਣੀ....
ਲਵ ਮੈਰਿਜ ਕਰਨ ਵਾਲੇ ਜੋੜੇ ਦਾ ਗੋਲੀਆਂ ਮਾਰਕੇ ਕਤਲ
ਹਿਸਾਰ 24 ਜੂਨ 2024 : ਹਰਿਆਣਾ ਦੇ ਹਿਸਾਰ ਵਿੱਚ ਇੱਕ ਵਿਆਹੁਤਾ ਜੋੜੇ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਹੁਕਮਚੰਦ ਪਾਰਕ ‘ਚ ਬਾਈਕ ਸਵਾਰ ਦੋ ਨੌਜਵਾਨਾਂ ਨੇ ਦਿਨ ਦਿਹਾੜੇ ਪ੍ਰੇਮੀ ਜੋੜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫ਼ਰਾਰ ਹੋ ਗਏ। ਲੜਕੇ ਅਤੇ ਲੜਕੀ ਦਾ ਦੋ ਮਹੀਨੇ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਲੜਕੀ ਹਾਂਸੀ ਦੇ ਪਿੰਡ ਸੁਲਤਾਨਪੁਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਲੜਕਾ ਬਧਰਾ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਮੌਕੇ ਤੋਂ ਵੱਖ-ਵੱਖ....
ਐਮਪੀ ਵਜੋਂ ਸੋਹੁੰ ਚੁੱਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਿਆ ਸਮਾਂ
ਨਵੀਂ ਦਿੱਲੀ 24 ਜੂਨ 2024 : 18ਵੀਂ ਲੋਕ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਨਵੇਂ ਸੈਸ਼ਨ ਦੇ ਵਿੱਚ ਨਵੇਂ ਚੁਣੇ ਗਏ ਲੋਕ ਸਭਾ ਦੇ ਮੈਂਬਰਾਂ ਨੂੰ ਸੋਹੁੰ ਚੁਕਾਈ ਜਾਵੇਗੀ। ਪੰਜਾਬ ਦੇ ਸਾਂਸਦਾਂ ਨੂੰ ਸੋਹੁੰ ਚੁੱਕਣ ਦਾ ਸਮਾਂ ਮੰਗਲਵਾਰ 25 ਜੂਨ ਦਾ ਦਿੱਤਾ ਗਿਆ ਹੈ। ਅਜਿਹੇ ਵਿੱਚ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਹਨ ਕਿ , ਖਡੂਰ ਸਾਹਿਬ ਤੋਂ ਚੁਣੇ ਗਏ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਸੋਹੁੰ ਚੁੱਕਣ ਲਈ ਪਹੁੰਚ ਸਕਣਗੇ ਜਾਂ ਨਹੀਂ। ਪੰਜਾਬ ਦੇ ਜਿਨਾਂ 13 ਸਾਂਸਦਾਂ ਦੀ ਲਿਸਟ....
ਅਸੀਂ ਸੰਵਿਧਾਨ 'ਤੇ ਹਮਲਾ ਨਹੀਂ ਹੋਣ ਦਿਆਂਗੇ ਜੋ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਕਰ ਰਹੇ ਹਨ : ਰਾਹੁਲ ਗਾਂਧੀ 
ਨਵੀਂ ਦਿੱਲੀ, 24 ਜੂਨ 2024 : 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਅੱਜ ਪਹਿਲਾ ਦਿਨ ਹੈ। ਅੱਜ ਸਾਰੇ ਵਿਰੋਧੀ ਨੇਤਾ ਹੱਥਾਂ 'ਚ ਸੰਵਿਧਾਨ ਦੀਆਂ ਕਾਪੀਆਂ ਫੜੇ ਨਜ਼ਰ ਆਏ। ਇਸ ਦੌਰਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਵੀ ਮੌਜੂਦ ਸਨ। ਵਿਰੋਧੀ ਧਿਰ ਨੇ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਦੇ ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਸੰਵਿਧਾਨ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ....
ਪ੍ਰਯਾਗਰਾਜ ਵਿਚ ਤੇਜ਼ ਰਫਤਾਰ ਡੰਪਰ ਦੀ ਮੋਟਰਸਾਈਕਲ ਨਾਲ ਹੋਈ ਟੱਕਰ, ਦੋ ਬੱਚਿਆਂ ਸਮੇਤ ਪੰਜ ਦੀ ਮੌਤ 
ਪ੍ਰਯਾਗਰਾਜ, 24 ਜੂਨ 2024 : ਯੂਪੀ ਦੇ ਪ੍ਰਯਾਗਰਾਜ ਵਿਚ ਸੋਮਵਾਰ ਸਵੇਰੇ ਵੱਡਾ ਸੜਕ ਹਾਦਸਾ ਵਾਪਰਿਆ। ਸੋਰੂ ਪੈਟਰੋਲ ਪੰਪ ਨੇੜੇ ਇੱਕ ਤੇਜ਼ ਰਫਤਾਰ ਡੰਪਰ ਦੀ ਟੱਕਰ ਇੱਕ ਮੋਟਰਸਾਈਕਲ ਨਾਲ ਹੋ ਗਈ, ਜਿਸ ਕਾਰਨ ਇਸ ਹਾਦਸੇ ਵਿੱਚ ਦੋ ਔਰਤਾਂ, ਦੋ ਬੱਚਿਆਂ ਸਮੇਤ ਪੰਜ ਦੀ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ 'ਚ ਜੁਟੀ ਹੋਈ ਹੈ। ਸੂਚਨਾ ਮਿਲਦਿਆਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ....
ਜੰਮੂ-ਕਸ਼ਮੀਰ 'ਚ ਫੌਜ ਵੱਲੋਂ ਵੱਡਾ ਐਨਕਾਊਂਟਰ, 2 ਅੱਤਵਾਦੀ ਮਾਰੇ ਗਏ, ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ 
ਜੰਮੂ ਕਸ਼ਮੀਰ, 23 ਜੂਨ 2024 : ਜੰਮੂ-ਕਸ਼ਮੀਰ 'ਚ ਅੱਜ LOC ਨੇੜੇ 2 ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ। ਲਾਸ਼ਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਫੌਜ ਦੇ ਜਵਾਨਾਂ ਨੇ ਸ਼ਨੀਵਾਰ ਨੂੰ ਉੱਤਰੀ ਕਸ਼ਮੀਰ ਦੇ ਉੜੀ ਸੈਕਟਰ ਦੇ ਗੋਹਲਾਨ ਇਲਾਕੇ 'ਚ ਸ਼ੱਕੀ ਗਤੀਵਿਧੀਆਂ ਦੇਖੀਆਂ ਸਨ। ਜਦੋਂ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਤਾਂ ਫੌਜ ਨੂੰ ਜਵਾਬੀ ਕਾਰਵਾਈ ਕਰਨੀ ਪਈ। ਫੌਜ ਨੇ ਵੱਡਾ ਐਨਕਾਊਂਟਰ ਕੀਤਾ, ਕੁਝ ਦੇਰ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੁੰਦੀ ਰਹੀ। ਇਸ ਆਪਰੇਸ਼ਨ 'ਚ 2 ਅੱਤਵਾਦੀ....