ਨਵੀਂ ਦਿੱਲੀ, ਪੀਟੀਆਈ : ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਸੋਮਵਾਰ ਨੂੰ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਪੰਜਾਬ ਦੀਆਂ ਪੰਜ ਕਿਸਾਨ ਯੂਨੀਅਨਾਂ ਸ਼ਾਮਲ ਹੋਈਆਂ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਵਧਾਨੀ ਦੇ ਤੌਰ 'ਤੇ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਕਿਸਾਨਾਂ ਦੇ ਵਫ਼ਦ ਨੇ ਮੌਕੇ ’ਤੇ ਪੁੱਜੇ ਸਬੰਧਤ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਮੰਗ ਪੱਤਰ ਵੀ....
ਰਾਸ਼ਟਰੀ
ਜੈਪੁਰ, 13 ਮਾਰਚ : ਅਹਿਮਦਾਬਾਦ-ਜੈਪੁਰ ਨੈਸ਼ਨਲ ਹਾਈਵੇ ਤੇ ਜਾ ਰਹੀ ਇੱਕ ਕਾਰ ਦੇ ਪਲਟਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਅਤੇ ਦੋ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਹਾਦਸਾ ਸਿਰੋਹੀ ਦੇ ਪਿੰਡ ਪਿੰਡਵਾੜਾ ਦੇ ਨਜਦੀਕ ਝਡੋਲੀ ਬਾਈਪਾਸ ਤੇ ਤਕਰੀਬਨ ਦੁਪਿਹਰ 3:30 ਤੇ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡਵਾੜੇ ਤੋਂ ਸਿਰੋਹੀ ਵੱਲ ਜਾ ਰਹੀ ਕਾਰ ਪਿੰਡ ਝਡੋਲੀ ਦੇ ਬੱਸ ਸਟੈਂਡ ਨਜਦੀਕ ਇੱਕ ਟੋਏ ‘ਚ ਪਲਟ ਗਈ, ਜਿਸ ਕਾਰਨ ਕਾਰ ‘ਚ ਸਵਾਰ ਪ੍ਰਤਾਪ ਸਿੰਘ (25), ਕਰਨੀ ਸਿੰਘ (25), ਸ਼ਿਵ ਸਿੰਘ (24) ਦੀ....
ਰਾਜਸਥਾਨ ਦੇ ਲੋਕ ਵੀ ਝਾੜੂ ਦਾ ਬਟਨ ਦਬਾਉਣ ਲਈ ਤਿਆਰ : ਭਗਵੰਤ ਮਾਨ ਭਾਜਪਾ ਦਾ ਡਬਲ ਇੰਜਣ ਕਰ ਰਿਹਾ ਹੈ ਦੋਹਰਾ ਭ੍ਰਿਸ਼ਟਾਚਾਰ, ਭਾਜਪਾ ਨੇ ਦੇਸ਼ ਦੀ ਜਨਤਾ ਨਾਲ ਸਿਰਫ ਝੂਠੇ ਵਾਅਦੇ ਕੀਤੇ : ਮਾਨ ਮੁੱਖ ਮੰਤਰੀ ਮਾਨ ਨੇ ਰਾਜਸਥਾਨ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਕੀਤੀ ਅਪੀਲ ਚੰਡੀਗੜ੍ਹ, 13 ਮਾਰਚ : ਰਾਜਸਥਾਨ 'ਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਸਥਾਨ 'ਚ ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਲੋਕਾਂ ਨੂੰ....
ਸੰਸਦ ਮੈਂਬਰ ਨੇ "ਹੁਨਰ ਅਤੇ ਨੌਕਰੀਆਂ ਦਾ ਭਵਿੱਖ" 'ਤੇ ਬੀ20 ਸੰਮੇਲਨ ਵਿੱਚ ਮੁੱਖ ਭਾਸ਼ਣ ਦਿੱਤਾ ਨਵੀਂ ਦਿੱਲੀ, 13 ਮਾਰਚ : ਵਿਸ਼ਵ ਪੱਧਰ 'ਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਹੁਨਰ ਵਿਕਾਸ ਹੀ ਇੱਕੋ ਇੱਕ ਹੱਲ ਹੈ, ਜਿੱਥੇ ਨੌਕਰੀਆਂ ਦਾ ਅੰਤਰ 473 ਮਿਲੀਅਨ ਹੈ। ਅੱਜ ਨਵੀਂ ਦਿੱਲੀ ਵਿੱਚ ਜੀ-20 ਸੰਮੇਲਨ ਵਿੱਚ ਬੋਲਦਿਆਂ ਰਾਜ ਸਭਾ ਮੈਂਬਰ ਸ਼੍ਰੀ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਪੇਂਡੂ ਖੇਤਰਾਂ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਜਿੱਥੇ ਹੁਨਰ ਦੀ ਲੋੜ ਜ਼ਿਆਦਾ ਹੈ। ਤਕਨਾਲੋਜੀ, ਵਿਸ਼ਵੀਕਰਨ ਅਤੇ....
ਨਵੀਂ ਦਿੱਲੀ, 12 ਮਾਰਚ : ਪਿਛਲੇ ਦਿਨੀਂ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ, ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ਨੂੰ ਲੈ ਕੇ ਆਪਣੇ ਆਪ ਨੂੰ ਦਿੱਲੀ ਦੇ ਇੱਕ ਵਪਾਰੀ ਦੀ ਪਤਨੀ ਕਹਿਣ ਵਾਲੀ ਔਰਤ ਨੇ ਵੱਡਾ ਦਾਅਵਾ ਕਰਦਿਆਂ ਆਪਣੇ ਪਤੀ ਤੇ ਕਥਿਤ ਤੌਰ ਤੇ 15 ਕਰੋੜ ਰੁਪਏ ਲਈ ਅਦਾਕਾਰ ਸਤੀਸ਼ ਕੌਸ਼ਿਕ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ, ਉਕਤ ਔਰਤ ਨੇ ਕਿਹਾ ਕਿ ਉਸਦੇ ਪਤੀ ਨੇ ਅਦਾਕਾਰ ਕੌਸ਼ਿਕ ਤੋਂ ਦੁੱਬਈ ‘ਚ ਨਿਵੇਸ਼ ਕਰਨ ਲਈ 15 ਕਰੋੜ ਰੁਪਏ ਲਏ ਸਨ। ਦਿੱਲੀ ਪੁਲਿਸ ਕਮਿਸ਼ਨ ਦੇ ਦਫਤਰ ‘ਚ ਔਰਤ ਵੱਲੋਂ ਦਰਜ ਕਰਵਾਈ....
ਨਵੀਂ ਦਿੱਲੀ, ਏਐੱਨਆਈ : ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਸਾਲ 5 ਜਨਵਰੀ ਨੂੰ ਸੂਬੇ ਦੀ ਫੇਰੀ ਦੌਰਾਨ ਸੁਰੱਖਿਆ ਦੀ ਉਲੰਘਣਾ ਸਬੰਧੀ ਪੰਜਾਬ ਸਰਕਾਰ ਤੋਂ ਵਿਸਥਾਰਤ ਕਾਰਵਾਈ ਰਿਪੋਰਟ ਮੰਗੀ ਹੈ। ਸੂਤਰਾਂ ਅਨੁਸਾਰ, ਗ੍ਰਹਿ ਮੰਤਰਾਲੇ ਰਾਹੀਂ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਗਲਤੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਵਿਸਥਾਰਤ ਰਿਪੋਰਟ ਮੰਗੀ ਗਈ ਹੈ। ਪਤਾ ਲੱਗਾ ਹੈ ਕਿ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੂੰ ਪੰਜਾਬ....
ਕਰਨਾਟਕ, 12 ਮਾਰਚ : ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਦੇ ਸਭ ਤੋਂ ਲੰਬੇ ਪਲੇਟਫਾਰਮ ਦਾ ਕੀਤਾ ਉਦਘਾਟਨ, ਕਿਹਾ- ਟੀਚਾ ਹਰ ਘਰ ਵਿੱਚ ਖੁਸ਼ਹਾਲੀ ਲਿਆਉਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਦੇ ਦੌਰੇ 'ਤੇ ਹਨ। ਉੱਥੇ ਐਤਵਾਰ ਨੂੰ ਉਨ੍ਹਾਂ ਨੇ ਹੁਬਲੀ-ਧਾਰਵਾੜ 'ਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਬਾਅਦ ਪੀਐਮ ਮੋਦੀ ਨੇ ਮੁੜ ਵਿਕਸਤ ਹੋਸਪੇਟ ਰੇਲਵੇ ਸਟੇਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪੀਐਮ ਦੇ ਇਸ ਪ੍ਰੋਗਰਾਮ ਵਿੱਚ ਇੱਕ ਰਿਕਾਰਡ ਵੀ ਬਣਿਆ, ਜਿੱਥੇ....
ਕਾਨਪੁਰ, 12 ਮਾਰਚ : ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤੀ ਦੇ ਰੂੜਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ 'ਚ ਰਾਤ ਨੂੰ ਇਕ ਝੌਂਪੜੀ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਹਾਦਸੇ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਮਾਸੂਮ ਬੱਚਿਆਂ ਦੀ ਝੁਲ਼ਸਣ ਕਾਰਨ ਮੌਤ ਹੋ ਗਈ। ਬਾਅਦ ਵਿੱਚ ਬਜ਼ੁਰਗ ਮਾਂ ਵੀ ਝੁਲ਼ਸ ਗਈ। ਡੀਐਮ ਅਤੇ ਐਸਪੀ ਨੇ ਮੌਕੇ ਦਾ ਮੁਆਇਨਾ ਕੀਤਾ।ਡੀਐਮ ਨੇ ਆਫ਼ਤ ਪ੍ਰਬੰਧਨ ਤਹਿਤ ਮ੍ਰਿਤਕ ਪਰਿਵਾਰ ਨੂੰ ਮਦਦ ਦੇਣ ਦੀ ਗੱਲ ਕਹੀ ਹੈ। ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਰੂੜਾ ਦੇ ਹਾਰਾਮਊ....
ਨਵੀਂ ਦਿੱਲੀ (ਪੀਟੀਆਈ) : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਭਾਰਤ ਨੇ ਕੋਰੋਨਾ ਮਹਾਮਾਰੀ ਦਾ ਜਿਸ ਤਰ੍ਹਾਂ ਸਾਹਮਣਾ ਕੀਤਾ, ਉਹ ਦੁਨੀਆ ਲਈ ਉਦਾਹਰਨ ਹੈ। ਭਾਰਤ ਨੇ ਨਾ ਸਿਰਫ਼ ਆਪਣੇ ਇੱਥੇ ਵੱਡੀ ਆਬਾਦੀ ਦਾ ਟੀਕਾਕਰਨ ਕਰ ਕੇ ਬਿਮਾਰੀ ’ਤੇ ਕਾਬੂ ਪਾਇਆ ਸਗੋਂ ਹੋਰਨਾਂ ਦੇਸ਼ਾਂ ਦੀ ਮਦਦ ਵੀ ਕੀਤੀ। ਮਹਾਮਾਰੀ ਦਾ ਸਾਹਮਣਾ ਕਰਨ ਦੀ ਲੜੀ ’ਚ ਭਾਰਤ ਨੇ ਆਪਣੇ ਡਿਜੀਟਲ ਵਸੀਲਿਆਂ ਦੀ ਵੀ ਕਾਮਯਾਬੀ ਨਾਲ ਵਰਤੋਂ ਕੀਤੀ। ਇਕ ਕੌਮਾਂਤਰੀ ਸੈਮੀਨਾਰ ਦਾ ਉਦਘਾਟਨ ਕਰਦਿਆਂ ਧਨਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ....
ਨਵੀਂ ਦਿੱਲੀ, 11 ਮਾਰਚ : ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ 'ਤੇ ਪ੍ਰਧਾਨ ਮੰਤਰੀ ਮੋਦੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ' 'ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਹ ਪ੍ਰੋਗਰਾਮ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਦਾ ਇੱਕ ਹਿੱਸਾ ਹੈ। ਦੱਸ ਦੇਈਏ ਕਿ ਵੈਬੀਨਾਰਾਂ ਦੀ ਇਸ ਲੜੀ ਵਿੱਚ, ਕੇਂਦਰ ਸਰਕਾਰ ਬਜਟ 2023-24 ਵਿੱਚ ਕੀਤੇ ਗਏ ਐਲਾਨਾਂ ਬਾਰੇ ਵਿਚਾਰ ਅਤੇ ਸੁਝਾਅ ਇਕੱਠੇ ਕਰ ਰਹੀ ਹੈ, ਤਾਂ ਜੋ ਉਨ੍ਹਾਂ....
ਸਿਮਲਾ, 11 ਮਾਰਚ : ਹਿਮਾਚਲ ਪ੍ਰਦੇਸ਼ ‘ਚ ਟੋਲ ਬੈਰੀਅਰਾਂ ਦੀ ਨਿਲਾਮੀ ਤੋਂ ਇਕ ਦਿਨ ਬਾਅਦ ਹੀ ਐਂਟਰੀ ਟੈਕਸ ਵੀ ਵਧਾ ਦਿੱਤਾ ਹੈ। ਆਬਕਾਰੀ ਤੇ ਕਰ ਵਿਭਾਗ ਨੇ ਟੋਲ ਬੈਰੀਅਰਾਂ ‘ਤੇ ਐਂਟਰੀ ਟੈਕਸ ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਹਿਮਾਚਲ ਦੇ ਪ੍ਰਾਈਵੇਟ ਵਾਹਨਾਂ ਤੋਂ ਕੋਈ ਟੈਕਸ ਨਹੀਂ ਲਿਆ ਜਾਵੇਗਾ, ਪਰ ਹਿਮਾਚਲ ਪ੍ਰਦੇਸ਼ ਨੰਬਰ ਵਾਲੇ ਕਮਰਸ਼ੀਅਲ ਵਾਹਨਾਂ ਨੂੰ ਟੈਕਸ ਦੇਣਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਡਰਾਈਵਰ 3 ਮਹੀਨਿਆਂ ਲਈ ਆਪਣਾ ਪਰਮਿਟ ਬਣਾਉਂਦਾ ਹੈ ਤਾਂ ਉਸ ਨੂੰ....
ਨਵੀਂ ਦਿੱਲੀ, 11 ਮਾਰਚ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਖ਼ਿਲਾਫ਼ ED-CBI ਦੀ ਕਾਰਵਾਈ ‘ਤੇ ਵੱਡਾ ਬਿਆਨ ਦਿੱਤਾ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਦਾ ਇੱਕ ਹੀ ਨਾਅਰਾ ਸੀ-ਤੁਸੀਂ ਮੈਨੂੰ ਪਲਾਟ ਦਿਓ, ਮੈਂ ਤੁਹਾਨੂੰ ਨੌਕਰੀ ਦਿਆਂਗਾ। ਹਰ ਕਿਸੇ ਨੇ ਭ੍ਰਿਸ਼ਟਾਚਾਰ ਦਾ ਆਪਣਾ ਮਾਡਲ ਬਣਾ ਲਿਆ ਹੈ, ਅੱਜ ਜਦੋਂ ਉਨ੍ਹਾਂ ਵਿਰੁੱਧ ਕਾਰਵਾਈ ਹੋਈ ਹੈ ਤਾਂ ਸਾਰੇ ਇਕਜੁੱਟ ਹੋ ਕੇ ਖੜ੍ਹੇ ਹਨ। ਕੇਂਦਰੀ ਮੰਤਰੀ ਠਾਕੁਰ ਬੀਆਰਐਸ ਐਮਐਲਸੀ ਕੇ. ਕਵਿਤਾ....
ਨਵੀਂ ਦਿੱਲੀ, 11 ਮਾਰਚ : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸ਼ਨੀਵਾਰ ਨੂੰ ਦਿੱਲੀ ਸਰਕਾਰ ਦੇ ਇਕ ਪ੍ਰੋਗਰਾਮ ‘ਚ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਮੇਰੇ ਪਿਤਾ ਮੇਰਾ ਜਿਨਸੀ ਸ਼ੋਸ਼ਣ ਕਰਦੇ ਸਨ। ਮੈਂ ਆਪਣੀ ਮਾਂ, ਮਾਸੀ, ਵਾਰਸ ਅਤੇ ਨਾਨਾ-ਨਾਨੀ ਦੀ ਬਦੌਲਤ ਇਸ ਦਰਦ ਤੋਂ ਬਾਹਰ ਆ ਸਕੀ। ਸਵਾਤੀ ਮਾਲੀਵਾਲ ਨੇ ਕਿਹਾ ਕਿ ਜਦੋਂ ਮੈਂ ਛੋਟੀ ਸੀ ਤਾਂ ਮੇਰੇ ਪਿਤਾ ਮੇਰਾ ਸ਼ੋਸ਼ਣ ਕਰਦੇ ਸਨ। ਉਹ ਮੈਨੂੰ ਕੁੱਟਦੇ ਸਨ, ਜਿਸ ਕਰਕੇ ਮੈਂ ਬਿਸਤਰ ਦੇ ਹੇਠਾਂ ਲੁਕ ਜਾਂਦਾ ਸੀ। ਜਦੋਂ ਉਹ ਘਰ....
ਨਵੀਂ ਦਿੱਲੀ, 10 ਮਾਰਚ : ਕੇਂਦਰ ਸਰਕਾਰ ਵੱਲੋਂ 6 ਯੂਟਿਊਬ ਚੈਨਲਾਂ ਨੂੰ ਬਲੌਕ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਚੈਨਲ ਖਾਲਿਸਤਾਨ ਸਮਰਥਕ ਕੰਟੇਂਟ ਨੂੰ ਵਧਾਵਾ ਦੇ ਰਹੇ ਸਨ। ਉਨ੍ਹਾਂ ਕਿਹਾ ਕਿ, ‘ਕਥਿਤ ਤੌਰ ਉਤੇ ਖਾਲਿਸਤਾਨ ਸਮਰਥਕ ਭਾਵਨਾਵਾਂ ਨੂੰ ਵਧਾਵਾ ਦੇਣ ਵਾਲੇ ਘੱਟੋ ਘੱਟ 6 ਯੂਟਿਊਬ ਚੈਨਲਾਂ ਨੂੰ ਸਰਕਾਰ ਦੇ ਕਹਿਣ ਉਤੇ ਬਲੌਕ ਕੀਤਾ ਗਿਆ ਹੈ। ਸੂਚਨਾ ਤੇ ਪ੍ਰਸਾਰਣ ਸਕੱਤਰ ਅਪੂਰਵਾ ਚੰਦਰ ਨੇ ਕਿਹਾ ਕਿ ਪਿਛਲੇ 10 ਦਿਨਾ ਵਿੱਚ ਵਿਦੇਸ਼ਾਂ ਤੋਂ ਚਲਦੇ 6 ਤੋਂ ਅੱਠ ਯੂਟਿਊਬ....
ਨਵੀਂ ਦਿੱਲੀ, 10 ਮਾਰਚ : ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਹਮਰੁਤਬਾ ਅਲਬਾਨੀਜ਼ ਨਾਲ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਮੋਦੀ ਨੇ ਦੱਸਿਆ ਕਿ ਉਨ੍ਹਾਂ ਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਕਈ ਮੁੱਦਿਆਂ 'ਤੇ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ 'ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਉਣ 'ਤੇ ਵੀ ਚਰਚਾ ਹੋਈ। ਮੋਦੀ ਨੇ ਕਿਹਾ, "ਮੈਂ ਆਸਟ੍ਰੇਲੀਆ ਵਿੱਚ ਮੰਦਰਾਂ 'ਤੇ ਹਮਲਿਆਂ ਦੀਆਂ ਰਿਪੋਰਟਾਂ ਦੇਖੀਆਂ ਹਨ। ਮੈਂ ਇਸ ਬਾਰੇ ਪ੍ਰਧਾਨ ਮੰਤਰੀ ਅਲਬਾਨੀਜ਼ ਨੂੰ ਸੂਚਿਤ ਕਰ ਦਿੱਤਾ ਹੈ।....